ਉਦਾਸੀ ਬਹੁਤ ਏ
ਕੁਝ ਦਿਨਾਂ ਤੋਂ
ਖੋਰੇ ਕੀ ਗਵਾਚਿਆ ਏ
ਪੀੜ ਜਿਹੀ ਵੀ ਏ ਥੋੜੀ-ਥੋੜੀ
ਲਗਦੈ ਤੂੰ ਯਾਦ ਕਰਿਐ
ਅੱਖੀਆਂ ਵੀ
ਬੋਝਿਲ ਜਿਹੀਆਂ ਨੇ
ਰੱਬ ਜਾਣੇ……
ਕਿਹੜਾ ਸਮੁੰਦਰ ਵਗਣੇ ਨੂੰ ਏ
ਪਰ ਕੋਈ ਨਾ!
ਤੂੰ ਫ਼ਿਕਰ ਨਾ ਕਰ
ਤੇਰੇ ਹੁੰਦਿਆਂ ਨਹੀਂ
ਕੋਈ ਤੱਤੀ ਵ੍ਹਾ ਲਗਦੀ ਮੈਨੂੰ
ਬਸ ਹੋ ਸਕੇ ਤਾਂ
ਥੋੜਾ ਜਿਹਾ ਖਿਆਲ ਰੱਖੀਂ
ਜਿਵੇਂ ਹਰ ਸਾਹ
ਤੇਰੀ ਹੋਂਦ ਨੂੰ
ਸੁਰਖਿਅਤ ਰੱਖਣ
ਲਈ ਲੈਂਦੀ ਹਾਂ ਮੈਂ
ਪੈਰ ਤੂੰ ਵੀ ਪੋਲਾ-ਪੋਲਾ
ਰੱਖਿਆ ਕਰ ਰਾਂਝਣਾ!
ਤਲੀਆਂ ਹੇਠਾਂ ਮੈਂ ਵੀ ਹਾਂ।