ਦੁਨੀਆ ਤੇ ਮੱਚੀ ਜਦ ਹਾ ਹਾ ਕਾਰ ਸੀ,ਬੜਾ ਬੁਰਾ ਹਾਲ ਸੀ
ਨਿਤਾਣਿਆਂ ਨਿਥਾਵਿਆਂ ਨੰੂ ਪੈਦੀ ਮਾਰ ਸੀ,ਮੁੱਖ ਤੇ ਮਲਾਲ ਸੀ
ਦੁਨੀਆ ਨੇ ਜਦ ਰੱਬ ਨੰੂ ਪੁਕਾਰਿਆ, ਦਰ ਮੱਥਾ ਮਾਰਿਆ
ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
.
ਬਾਬੇ ਨੰੂ ਸੀ ਜਦ ਦੁਨੀਆ ਤੇ ਘੱਲਿਆ,ਸਾਰਾ ਜੱਗ ਹੱਲਿਆ
ਕੁੱਤੀਆ ਦੇ ਨਾਲ ਸੀਗਾ ਚੋਰ ਰਲਿਆ,ਸੀਗਾ ਰੱਬ ਛਲਿਆ
ਗਊ ਤੇ ਗਰੀਬ ਨੰੂ ਸੀ ਜਾਂਦਾ ਮਾਰਿਆ,ਜਾਂਦਾ ਦੁਰਕਾਰਿਆ
ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
.
ਕਾਲੂ ਜੀ ਦੇ ਘਰ ਲੱਗੇ ਚਾਰ ਚੰਨ ਸੀ,ਮਾਂ ਵੀ ਹੋਗੀ ਧੰਨ ਸੀ
ਦਾਈ ਨੰੂ ਵੀ ਜਾਪੇ ਪੁੰਨਿਆ ਦਾ ਚੰਨ ਸੀ, ਹੋਗੀ ਪਰਸੰਨ ਸੀ
ਮਾਤਾ ਨੇ ਸੀ ਜਦ ਮੁੱਖ ਨੰੂ ਨਿਹਾਰਿਆ,ਬਾਬੇ ਸੀਨਾ ਠਾਰਿਆ
ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
.
ਬਾਲ ਉਮਰੇ ਹੀ ਬਾਬਾ ਿਵਦਵਾਨ ਸੀ, ਨਾ ਹੀ ਨਾਦਾਨ ਸੀ
ਪਾਂਧੇ ਤਾਈ ਦਿੱਤਾ ਉਸਨੇ ਗਿਆਨ ਸੀ,ਕਰਤਾ ਮਹਾਨ ਸੀ
ਭੈਣ ਨੇ ਸੀ ਰੱਬ ਮੰਨ ਗੁਰੂ ਧਾਰਿਆ, ਰੱਬ ਨੂੰ ਉਚਾਰਿਆ
ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
.
ਸੰਗ ਮਰਦਾਨੇ ਬਾਬੇ ਰਾਗ ਅੈਸੇ ਗਾਏ, ਹੋਗੀ ਧੰਨ ਧੰਨ ਜੀ
ਕੌਡੇ ਜਿਹੇ ਰਾਕਸ਼ ਵੀ ਸਿੱਧੇ ਰਾਹੇ ਪਾਏ, ਬੈਠੇ ਗੁਰੂ ਮੰਨ ਜੀ
ਜਾਤ ਪਾਤ ਊਚ ਨੀਚ ਨੰੂ ਸੀ ਮਾਰਿਆ, ਜਗਤ ਉਭਾਰਿਆ
ਨਾਨਕੀ ਦੇ ਵੀਰ ਅਵਤਾਰ ਧਾਰਿਆ, ਸਾਰਾ ਜੱਗ ਤਾਰਿਆ
.
ਚਾਰੇ ਪਾਸੇ ਬਾਬੇ ਕੀਤੀਆ ਉਦਾਸੀਆ,ਕੱਟੀਆ ਚੁਰਾਸੀਆ
ਰੱਬ ਨੰੂ ਮਿਲਾਇਆ ਬਾਬੇ ਜੰਮੂ ਵਾਸੀਆ,ਸਿੱਧਾਂ ਸੰਨਿਆਸੀਆ
ਜਗਜਨਣੀ ਨੂੰ ਜਾਂਦਾ ਤ੍ਰਿਸਕਾਰਿਆ, ਬਾਬੇ ਸਤਕਾਰਿਆ
ਨਾਨਕੀ ਦੇ ਵੀਰ ਅਵਤਾਰ ਧਾਰਿਆ,ਸਾਰਾ ਜੱਗ ਤਾਰਿਆ
.
ਭਟਕੇ ਲੋਕਾਂ ਨੰੂ "ਕੰਗ" ਸਿੱਧੇ ਰਾਹੇ ਪਾਕੇ,ਸੱਜਣ ਸੁਧਾਰਿਆ
ਇੱਕੋ ਰੱਬ ਦਾ ਹੀ ਨਾਹਰਾ ਬਾਬੇ ਲਾਕੇ, ਧਰਮ ਖਿਲਾਰਿਆ
ਤੇਰਾਂ ਤੇਰਾਂ ਤੋਲ ਬਾਬੇ ਵੱਗ ਚਾਰਿਆ, ਸੱਚ ਨੰੂ ਪਸਾਰਿਆ
ਨਾਨਕੀ ਦੇ ਵੀਰ ਅਵਤਾਰ ਧਾਰਿਆ,ਸਾਰਾ ਜੱਗ ਤਾਰਿਆ।