ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੇਸ਼ ਦੇ ਖਿੜੇ ਹੋਏ ਚਮਨ ਨੂੰ ਹੱਥੀਂ ਅੱਗ ਨਾ ਲਾਓ ਸੱਜਣੋ ।
ਖੁਸ਼ੀ ਵਸਦੇ ਲੋਕਾਂ ਦੇ ਵਿੱਚ ਦਹਿਸਤ ਨਾ ਫੈਲਾਓ ਸੱਜਣੋ  ।

ਰਲ ਕੇ ਰਹੀਏ ਆਪਾਂ ਸਾਰੇ ਹਿੰਦੂ, ਮੁਸਲਿਮ, ਸਿੱਖ, ਇਸਾਈ ,
ਭਾਰਤ ਦੇ ਹਾਂ ਵਾਸੀ ਸੱਭੇ ਭਾਰਤੀ ਹੀ ਅਖਵਾਓ ਸੱਜਣੋ ।

ਕਰੋ ਯਾਦ ਕੁਰਬਾਨੀ ਆਪਾਂ ਤੇਗ ਬਹਾਦਰ ਨੌਵੇਂ ਗੁਰ ਦੀ ,
ਉਨਾਂ ਵਾਂਗੂੰ ਤਨ,ਮਨ,ਧਨ ਦੇਸ਼ ਦੇ ਲੇਖੇ ਲੇਓ ਸੱਜਣੋ ।

ਜੁਗਾਂ, ਜੁਗਾਂ ਦੀ ਸ਼ਾਝ ਆਪਣੀ ਵੱਡੇ ਵਡੇਰੇ ਵੀ ਸੀ ਇੱਕ ,
ਏਸ ਖ਼ੂਨ ਦੇ ਰਿਸਤੇ ਦੇ ਵਿੱਚ ਨਾ ਤੁਸੀ ਜ਼ਹਿਰ ਮਿਲਾਓ ਸੱਜਣੋ ।

ਬੈਠੋ ਸਾਰੇ ਇੱਕ ਥਾਂ ਹੋ ਇਕੱਠੇ ਕਰੋ ਪਿਆਰ ਦੀਆਂ ਗੱਲਾਂ ,
ਘਰ ਘਰ ਦੇ ਵਿੱਚ ਅਮਨ ਖੁਸ਼ੀ ਦੇ ਆਪਾਂ ਦੀਪ ਜਲਾਓ ਸੱਜਣੋ ।

ਕਰੋ ਗੁਰੇਜ ਨਾ ਜਿੰਦ ਵਾਰਨ ਤੋ ''ਸਿੱਧੂ'' ਆਪਣੇ ਝੰਡੇ ਖ਼ਾਤਰ ,
ਆਵੋ ਸਾਰੇ ਇਕੱਠੇ ਹੋ ਆਪਾ ਗੀਤ ਪਿਆਰ ਦੇ ਗਾਓ ਸੱਜਣੋ ।