ਧੂੰਆਂ ਵਿੱਚ ਅਸਮਾਨ ਦੇ ਚੜ੍ਹਿਆ,
ਇਹ ਤਾਂ ਸ਼ਹਿਰੀ ਪਿੰਡੀ ਵੜ੍ਹਿਆ।
ਇਹਨੂੰ ਦੱਸੋ ਕੋਣ ਸੰਭਾਲੇ
ਪੈ ਗਏ ਸਭ ਨੂੰ ਜਾਨ ਦੇ ਲਾਲੇ।
ਨਾ ਅੱਗ ਪਰਾਲੀ ਲਾਇਓ
ਨਾ ਜੀਵ ਜੰਤੂਆਂ ਨੂੰ ਮਚਾਇਓ।
ਕੁੱਝ ਤਾਂ ਹੋਸ਼ ਕਰ ਲਉ, ਯਾਰੋ
ਨਾ ਧਰਤੀ ਮਾਂ ਦਾ ਸ਼ੀਨਾ ਛਾੜੋ।
ਧੂੰਏ ਨਾਲ ਜੋ ਇੱਥੇ ਮੌਤਾਂ ਹੋਵਣ
ਮਾਂਵਾਂ ਬਿਲਕਣ ਤੜਫਣ ਰੋਵਣ।
ਨਾ ਤੁਸੀਂ ਇਹ ਕਹਿਰ ਕਮਾਉ.
ਇਹਨੂੰ ਧਰਤੀ ਵਿੱਚ ਹੀ ਮਿਲਾਉ।
ਕਿਉਂ ਤਸੀਂ ਵਾਤਾਵਰਣ ਗੰਧਲਾ ਕਰਦੇ
ਬੁੱਢੇ ਬੱਚੇ ਦੇਖੋ ਇਹਦੇ ਨਾਲ ਮਰਦੇ।
ਤੁਹਾਨੂੰ ਕਿਉਂ ਨੀ ਤਰਸ ਜਿਹਾ ਆਉਂਦਾ,
ਇਹਦਾ ਹੱਲ ਨੀਂ ਤੁਹਾਨੂੰ ਥਿਆਉਂਦਾ।
"ਬੁੱਕਣਵਾਲ " ਤੂੰ ਇਹ ਪ੍ਰਣ ਵੀ ਕਰ ਲਾ'
ਲਾਉਣੀ ਅੱਗ ਨੀਂ ਹੁਣ ਇੱਕ ਵੀ ਮਰਲਾ।
ਨਾਲੇ ਬਹਿ ਕੇ ਸਾਥੀਆ ਨੂੰ ਸਮਝਾ ਲਾ,
ਚਾਹੇ ਇੱਕ ਡੰਗ ਰੁੱਖੀ ਮਿੱਸੀ ਖਾ ਲਾ।