ਇਹ ਅੰਬਰ ਇਹ ਤਾਰੇ
ਇਹ ਆਲਮ ਸਾਰਾ
ਪੁੱਛ-ਪੁੱਛ ਮੈਨੂੰ ਹਾਰੇ ਸਾਰੇ
ਕਿੱਥੇ ਐ ਤੂੰ ਕਿੱਥੇ ਐ ਤੇਰੇ
ਕੀਤੇ ਵਾਅਦੇ
ਪੱਕੇ-ਪੱਕੇ ਤੇ ਵੱਡੇ-ਵੱਡੇ ਸਾਰੇ
ਮੈਨੂੰ ਕੋਈ ਸਮਝ ਨਾ ਆਵੇ
ਕੀ ਕਹਿੰਦੇ ਨੇ ਮੈਨੂੰ
ਇਹ ਵਿਚਾਰੇ ।
ਕੋਈ ਆਹਲਾ ਜਿਹਾ ਸੰਗੀਤ
ਮੇਰੇ ਅੰਦਰੋਂ ਛਿੜ-ਛਿੜ
ਤਾਹਨੇ ਜਿਹੇ ਇਹ ਮਾਰੇ l
ਖਿਆਲਾਂ ਦੀ ਮਹਿਫਲ
ਦੀ ਸ਼ਹਿਜ਼ਾਦੀ ਮੈਂ
ਕਰਨ ਤਮਾਸ਼ੇ ਨੈਣ ਮੇਰੇ
ਇਹਨਾਂ ਜ਼ਾਲਮਾਂ ਤੋਂ ਹਾਰੇ
ਮਨ ਦੀ ਸੂਰਤ ਐਸੀ ਹੋਈ
ਬਾਹਰ ਸਵਾਲਾਂ ਦੇ ਜਵਾਬ ਲੱਭੇ
ਲੱਭਦਾ-ਲੱਭਦਾ ਥੱਕੇ ਤੇ ਇਹ ਹਾਰੇ
ਹਾਰਿਆ ਹੁੱਟਿਆ ਇੱਕ ਦਿਨ
ਆਪੇ ਹੀ ਫੈਸਲਾ ਆ ਸੁਣਾਵੇ
ਆ ਮੇਰੇ ਅੰਦਰ ਉੱਤਰ ਜਾਹ
ਮੈਨੂੰ ਹਲੂਣੇ ਦੇ- ਦੇ ਧੱਕੇ ਮਾਰੇ ।
ਕੋਈ ਖੋਜੇ ਖਜ਼ਾਨੇ ਕੋਈ ਪਦਾਰਥ ਸਾਰੇ
ਤੂੰ ਖੋਜੀਂ ਮੈਨੂੰ ਬਸ
ਹੁਣ ਨਹੀਂ ਸੁਣਨੇ ਮੈਂ ਤੇਰੇ ਉਹ ਲਾਰੇ ।