ਕੇਵਲ ਧਾਲੀਵਾਲ ਨੂੰ ‘ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ* ਪ੍ਰਦਾਨ
(ਖ਼ਬਰਸਾਰ)
ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਉਘੇ ਪੰਜਾਬੀ ਨਾਟਕਕਾਰ ਕਪੂਰ ਸਿੰਘ ਘੁੰਮਣ ਦੀ ਬਰਸੀ ਦੇ ਮੌਕੇ ਤੇ ਭਾ੍ਹਾ ਵਿਭਾਗ,ਪਟਿਆਲਾ ਵਿਖੇ ਪੰਜਾਬ ਦੇ ਉਘੇ ਨਾਟਕਕਾਰ ਅਤੇ ਰੰਗਕਰਮੀ ਸ੍ਰੀ ਕੇਵਲ ਧਾਲੀਵਾਲ (ਅੰਮ੍ਰਿਤਸਰ) ਨੂੰ ਸਾਲ 2019 ਲਈ ‘ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ* ਪ੍ਰਦਾਨ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਨਗਦ ਰਾ੍ਹੀ ਤੋਂ ਇਲਾਵਾ ਦ੍ਹੋਾਲਾ,ਸਨਮਾਨ^ਪੱਤਰ ਅਤੇ ਸਨਮਾਨ^ਚਿੰਨ੍ਹ ਭੇਂਟ ਕੀਤੇ ਗਏ|ਅਨੇਕ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਧਾਲੀਵਾਲ ਬਾਰੇ ਸਨਮਾਨ ਪੱਤਰ ਪੜ੍ਹਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ* ਨੇ ਨਿਭਾਈ|
ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰ੍ਹਨ ਸਿੰਘ ‘ਆ੍ਹਟ*, ਸਾਬਕਾ ਡਿਪਟੀ ਕਮ੍ਹਿਨਰ ਮਨਜੀਤ ਸਿੰਘ ਨਾਰੰਗ,ਆਈ.ਏ.ਐਸ., ਪ੍ਰੋ|ੈਸਰ ਅਤੇ ਅਦਾਕਾਰਾ ਸਵਰਾਜ ਘੁੰਮਣ ਅਤੇ ਰੰਗਕਰਮੀ ਰਮਣੀਕ ਘੁੰਮਣ ੍ਹਾਮਿਲ ਹੋਏ|ਸਾਹਿਤਕਾਰਾਂ ਅਤੇ ਰੰਗਕਰਮੀਆਂ ਦਾ ਸੁਆਗਤ ਕਰਦਿਆਂ ਡਾ. ‘ਆ੍ਹਟ* ਨੇ ਸਭਾ ਵੱਲੋਂ ਪ੍ਰੋ. ਸਵਰਾਜ ਘੁੰਮਣ ਦੇ ਵ੍ਹ੍ਹੇ ਸਹਿਯੋਗ ਨਾਲ ਆਰੰਭ ਕੀਤੇ ਗਏ ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਅਤੇ ਰੰਗਮੰਚ ਦਾ ਨਹੁੰ ਮਾਸ ਵਾਲਾ ਰ੍ਹਿਤਾ ਹੈ|ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਕਿਹਾ ਕਿ ਸਾਹਿਤ ਹਮ੍ਹੇਾ ਸਮਾਜ ਦੀ ਸੁਚੱਜੀ ਅਗਵਾਈ ਕਰਦਾ ਹੈ ਅਤੇ ਅਜਿਹੇ ਸਮਾਗਮ ਸਕੂਨ ਪ੍ਰਦਾਨ ਕਰਦੇ ਹਨ| ਪ੍ਰੋ. ਸਵਰਾਜ ਘੁੰਮਣ ਨੇ ਕਿਹਾ ਕਿ ਭਾ੍ਹਾ ਵਿਭਾਗ ਨੂੰ ਉਹਨਾਂ ਦੇ ਪਿਤਾ ਦੀ ਯਾਦ ਵਿਚ ਕਿਸੇ ਐਵਾਰਡ ਦੀ ਸਥਾਪਨਾ ਕਰਨੀ ਚਾਹੀਦੀ ਹੈ ਜਦੋਂ ਕਿ ਰਮਣੀਕ ਘੁੰਮਣ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਦੇ ਜਾਣ ਨਾਲ ਉਹਨਾਂ ਨੂੰ ਹੀ ਨਹੀਂ,ਸਗੋਂ ਪੰਜਾਬੀ ਨਾਟ ਸੰਸਾਰ ਨੂੰ ਵੱਡਾ ਘਾਟਾ ਪਿਆ|ਸਨਮਾਨਿਤ ੍ਹ!ਸੀਅਤ ਕੇਵਲ ਧਾਲੀਵਾਲ ਨੇ ਘੁੰਮਣ ਨਾਲ ਆਪਣੀ ਸਾਂਝ ਦੇ ਵਿਭਿੰਨ ਪਹਿਲੂ ਉਜਾਗਰ ਕਰਦਿਆਂ ਕਿਹਾ ਕਿ ਉਹ ਅਜਿਹੇ ਕਰਮਯੋਗੀ ਸਨ ਜਿਨ੍ਹਾਂ ਦੇ ਨਾਟਕ ਅੱਜ ਵੀ ਵ੍ਹੈ^ਪੱਖ ਤੋਂ ਓਨੇ ਹੀ ਪ੍ਰਸੰਗਿਕ ਹਨ ਜਿੰਨੇ ਚਾਰ^ਪੰਜ ਦਹਾਕੇ ਪਹਿਲਾਂ ਸਨ|ਉਹਨਾਂ ਕਿਹਾ ਕਿ ਉਹ ਕਪੂਰ ਸਿੰਘ ਘੁੰਮਣ ਦੇ ਖਿੰਡੇ ਪੁੰਡੇ ਰੂਪ ਵਿਚ ਪ੍ਰਕਾ੍ਿਹਤ ਅਤੇ ਅਣਪ੍ਰਕਾ੍ਿਹਤ ਨਾਟਕਾਂ ਅਤੇ ਨਾਟ ਸਮੀਖਿਆ ਦੀ ਭਵਿੱਖ ਵਿਚ ਪੰਜਾਬ ਸੰਗੀਤ ਨਾਟਕ ਅਕਾਡਮੀ ਵੱਲੋਂ ਇਕ ਪੁਸਤਕ ਵੀ ਪ੍ਰਕਾ੍ਿਹਤ ਕਰਨ ਦਾ ਉਪਰਾਲਾ ਕਰਨਗੇ|ਡਾ. ਕਮਲ੍ਹੇ ਉਪਲ ਨੇ ਕਿਹਾ ਕਿ ਕਪੂਰ ਸਿੰਘ ਘੁੰਮਣ ਇਕ ਯੁੱਗ ਪੁਰ੍ਹ ਸਨ ਜਿਨ੍ਹਾਂ ਕੋਲੋਂ ਉਹਨਾਂ ਨੂੰ ਨਾਟਕ ਅਤੇ ਰੰਗਮੰਚ ਦੀਆਂ ਬਾਰੀਕੀਆਂ ਜਾਣਨ ਦਾ ਅਵਸਰ ਪ੍ਰਾਪਤ ਹੋਇਆ| ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਘੁੰਮਣ ਬਾਰੇ ਪਰਿਵਾਰਕ ਯਾਦਾਂ ਤਾ੦ੀਆਂ ਕੀਤੀਆਂ|ਇਸ ਅਵਸਰ ਤੇ, ਰੰਗਕਰਮੀ ਰਾਜ੍ਹੇ ੍ਹਰਮਾ,ਪਰਮਿੰਦਰਪਾਲ ਕੌਰ,ਕੁਲਵੰਤ ਸਿੰਘ,ਪ੍ਰੋ. ਕੁਲਵੰਤ ਸਿੰਘ ਗਰੇਵਾਲ,ਡਾ. ਗੁਰਬਚਨ ਸਿੰਘ ਰਾਹੀ,ਪ੍ਰਾਣ ਸੱਭਰਵਾਲ, ਡਾ. ਜੀ.ਐਸ.ਆਨੰਦ,ਆ੍ਹਾ ੍ਹਰਮਾ ਅਤੇ ਗੋਪਾਲ ੍ਹਰਮਾ ਨੇ ਕਪੂਰ ਸਿੰਘ ਘੁੰਮਣ ਅਤੇ ਕੇਵਲ ਧਾਲੀਵਾਲ ਦੇ ਜੀਵਨ ਅਤੇ ਬਹੁਪੱਖੀ ਕਾਰਜਾਂ ਬਾਰੇ ਮੁੱਲਵਾਨ ਚਰਚਾ ਕੀਤੀ|
ਸਮਾਗਮ ਦੇ ਦੂਜੇ ਦੌਰ ਵਿਚ ਮਨਜੀਤ ਪੱਟੀ, ਕੈਪਟਨ ਚਮਕੌਰ ਸਿੰਘ ਚਹਿਲ,ਦੀਦਾਰ !ਾਨ ਧਬਲਾਨ ਨੇ ਕਾਵਿ ਵੰਨਗੀਆਂ ਪ੍ਰਸਤੁੱਤ ਕੀਤੀਆਂ|ਇਸ ਸਮਾਗਮ ਵਿਚ ਬਲਵਿੰਦਰ ਸਿੰਘ ਭੱਟੀ,ਜੋਗਾ ਸਿੰਘ ਧਨੌਲਾ, ਕੁਲਦੀਪ ਕੌਰ ਧੰਜੂ,ਸੁਖਮਿੰਦਰ ਸਿੰਘ ਸੇਖੋਂ, ਦਰ੍ਹਨ ਸਿੰਘ ਗੋਪਾਲਪੁਰੀ, ਕਵਿਤਾ ੍ਹਰਮਾ, ਸਤਨਾਮ ਸਿੰਘ ਮੱਟੂ,ਮਿਲਾਪ ਚੰਦ, ਗੁਰਬਚਨ ਸਿੰਘ, ਸੋਨੀਆ, ਬੌਬੀ ਵਾਲੀਆ, ਜਤਿੰਦਰ ਪੰਛੀ, ਅਜੀਤ ਸਿੰਘ, ਹਰਭਜਨ ਸਿੰਘ ਅਤੇ ਅਜੀਤ ਸਿੰਘ ਆਦਿ ਵੀ ਹਾ੦ਰ ਸਨ|ਇਸ ਸਮੇਂ ਵੱਖ ਵੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ|ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਨਿਭਾਇਆ|