ਕੱਲਰਫੁੱਲ ਦੀਵ' ਦਰਸ਼ਕਾ ਦੀ ਹਾਜਰੀ ਵਿੱਚ ਰੀਲੀਜ (ਖ਼ਬਰਸਾਰ)


ਮੋਗਾ --  ਪੰਜਾਬੀ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਦੀ ਨਿਰਦੇਸ਼ਨਾ ਹੇਠ ਤਿਆਰ ਹੋਏ ਪੰਜਾਬੀ ਨਾਟਕ 'ਕੱਲਰਫੁੱਲ ਦੀਵੇ' ਨੂੰ 'ਮਹਿਕ ਵਤਨ ਦੀ ਲਾਈਵ' ਦੇ ਦਫਤਰ ਵਿਖੇ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰ ਏ.ਏ.ਓ.) ਵੱਲੋਂ ਦਰਸ਼ਕਾ ਦੀ ਹਾਜਰੀ ਵਿੱਚ ਰੀਲੀਜ ਕੀਤਾ ਗਿਆ।
ਇਸ ਰੀਲੀਜਿੰਗ ਸਮਾਰੋਹ ਸਬੰਧੀ ਜਾਣਕਾਰੀ ਦਿੰਦਿਆ ਪੰਜਾਬੀ ਨਾਟਕ 'ਕੱਲਰਫੁੱਲ ਦੀਵੇ' ਦੇ ਨਿਰਦੇਸ਼ਕ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ 'ਮਹਿਕ ਵਤਨ ਦੀ ਲਾਈਵ') ਨੇ ਦੱਸਿਆ ਕਿ ਮਹਿਕ ਵਤਨ ਦੀ ਲਾਈਵ ਦੇ ਦਫਤਰ ਵਿਖੇ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰ ਏ.ਏ.ਓ. ਯੁਨਾਇਟਿਡ ਇੰਡਿਆ ਇਨਸ਼ੋਰਸੈਸ ਕੰਪਨੀ) ਅਤੇ ਸ਼ਮਿੰਦਰ ਸਿੰਘ ਸੇਖਾ ਵੱਲੋਂ ਦਰਸ਼ਕਾ ਦੀ ਹਾਜਰੀ ਵਿੱਚ 'ਕੱਲਰਫੁੱਲ ਦੀਵੇ' ਨਾਟਕ ਦਾ ਪੋਸਟਰ ਰੀਲੀਜ ਕੀਤਾ ਗਿਆ। ਉਪਰੰਤ ਇਸ ਨਾਟਕ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਕਲਾਕਾਰਾ ਨੂੰ ਸਨਮਾਨ ਪੱਤਰ ਭੇਟ ਕੀਤੇ ਗਏ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਆਏ ਹੋਏ ਦਰਸ਼ਕਾ ਨੂੰ ਵੱਡੀ ਸਕਰੀਨ ਤੇ ਇਹ ਨਾਟਕ ਵਿਖਾਇਆ ਗਿਆ। ਨਾਟਕ ਵਿਖਾਉਣ ਤੋਂ ਬਾਅਦ ਹਾਜਰ ਹੋਏ ਦਰਸ਼ਕਾ ਤੋਂ ਇਸ ਨਾਟਕ ਬਾਰੇ ਵਿਚਾਰ ਅਤੇ ਰਾਇ ਲਈ ਗਈ ਜੋ ਮਹਿਕ ਵਤਨ ਦੀ ਲਾਈਵ ਵੈਬ ਟੀ.ਵੀ. ਦੇ ਪ੍ਰੋਗਰਾਮ 'ਲੋਕ-ਰਾਇ' ਦਾ ਹਿੱਸਾ ਬਣੇਗੀ।


ਇਸ ਨਾਟਕ ਸਬੰਧੀ ਗੱਲਬਾਤ ਦੌਰਾਨ ਨਿਰਮਾਤਾ ਭਾਗਵੰਤੀ ਪੁਰਬਾ ਨੇ ਦੱਸਿਆ ਕਿ ਇਹ ਨਾਟਕ 'ਕੱਲਰਫੁੱਲ ਦੀਵੇ'  ਜਿਥੇ ਚਾਈਨਾ ਦੇ ਦੀਵੇਆ ਦੀ ਬਜਾਏ ਸਾਡੇ ਆਪਣੇ ਦੇਸ਼ ਦੇ ਘੁਮਿਆਰਾ ਦੇ ਬਣਾਏ ਦੀਵੀਆਂ ਨੂੰ ਜਗਾਉਣ ਲਈ ਪ੍ਰੇਰਿਤ ਕਰਦਾ ਹੈ ਉਥੇ ਇਹ ਸਾਡੇ ਮਿਹਨਤਕਸ਼ ਲੋਕਾਂ ਦੀ ਗਰੀਬੀ ਬਾਰੇ ਵੀ ਚਾਨਣਾ ਪਾਉਦਾ ਹੈ।
ਇਸ ਮੌਕੇ ਬਾਲ ਕਲਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੋਰ ਪੁਰਬਾ, ਮੈਡਮ ਭਾਗਵੰਤੀ ਪੁਰਬਾ, ਸ. ਗੁਰਮੇਲ ਸਿੰਘ, ਸ੍ਰੀ ਮਤੀ ਕਰਮਜੀਤ ਕੌਰ, ਬਲਸ਼ਰਨ ਸਿੰਘ, ਅਮਨਦੀਪ ਕੌਰ, ਚੰਦਨਪ੍ਰੀਤ ਕੌਰ, ਕਮਲਜੀਤ ਸਿੰਘ, ਢਾਡੀ ਸਾਧੂ ਸਿੰਘ ਧੰਮੂ, ਸ਼ਮਿੰਦਰ ਸਿੰਘ ਸੇਖਾ, ਇਕਬਾਲ ਖੋਸਾ, ਹਰਕੀਰਤ ਬੇਦੀ, ਸਨਦੀਪ ਕੌਰ ਬੇਦੀ, ਮੈਡਮ ਨਵਦੀਪ ਕੌਰ, ਗੁਰਕੀਰਤ ਬੇਦੀ, ਮਨਮੋਹਨ ਸਿੰਘ ਚੀਮਾ, ਸੁਖਦੀਪ ਸਿੰਘ ਸੋਨਾ ਅਤੇ ਰਾਜ ਸਿੰਘ ਸਿੱਧੂ ਆਦਿ ਮੁੱਖ ਤੌਰ ਤੇ ਹਾਜਰ ਸਨ।