ਮੇਰਾ ਜੀਵਨ ਮੇਰੀ ਗਾਥਾ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਾਂਇਰ ਦੀਆਂ ਜੀਵਨ ਯਾਂਦਾਂ ਦੀ ਦਿਲਚਸਪ ਪੇਸ਼ਕਾਰੀ
ਪੁਸਤਕ ਮੇਰਾ ਜੀਵਨ ਮੇਰੀ ਗਾਥਾ (ਲੇਖਕ ਗੁਰਬਚਨ ਸਿੰਘ ਆਜ਼ਾਦ ਲੋਕ ਕਵੀ )


ਇਹ ਪੁਸਤਕ ਲੋਕ ਸ਼ਾਂਇਰ ਗੁਰਬਚਨ ਸਿੰਘ ਆਜ਼ਾਦ (ਡੇਰਾ ਬਸੀ ) ਦੀਆ ਬਚਪਨ ਤੋਂ ਹੂਣ ਤਕ ਦੀਆਂ ਯਾਂਦਾਂ ਦਾ ਅਜ਼ੀਮ ਸੰਗ੍ਰਹਿ ਹੈ ।ਸਵੈਜੀਵਨੀ ਦਾ ਇਹ ਦੂਸਰਾ ਭਾਗ ਹੈ ।  ਇਸ ਤੋਂ ਪਹਿਲਾਂ 2014 ਵਿਚ ਇਸ ਦਾ ਪਹਿਲਾ ਭਾਂਗ ਛਪ ਚੁਕਾ ਹੈ । ਲੇਖਕ ਦੀਆਂ  ਲੋਕ ਗੀਤ ਗੀਤ ,ਕਵਿਤਾਵਾਂ ,ਕਿੱਸੇ ,ਧਾਂਰਮਿਕ ਕਵਿਤਾਵਾਂ, ਵਿਅੰਗ ਮਈ ਰਚਨਾਵਾਂ ਦੀਆਂ ਸਤਾਰਾਂ ਕਿਤਾਬਾਂ ਇਸ ਤੋਂ ਪਹਿਲਾਂ ਛਪ ਚੁੱਕੀਆਂ ਹਨ। ਲੇਖਕ ਦਾ ਸਾਹਿਤਕ ਗੁਰੂ  ਉਸਤਾਦ ਅਜੀਤ ਸਿੰਘ ਸਿੰਘ ਮੌਜੀ ਹੈ ।ਜਿਨ੍ਹਾਂ ਦੀ ਤਸਵੀਰ ਪੁਸਤਕ ਦੇ ਟਾਈਟਲ ਤੇ ਛਪੀ ਹੈ । ਇਸ ਪੁਸਤਕ ਦਾ ਖਰੜਾਂ ਲੇਖਕ ਨੇ ਲਿਖ ਕੇ ਗਿਆਨੀ ਧਰਮ ਸਿੰਘ ਭੰਖਰਪੁਰ ਨੂੰ ਦਿਤਾ ਤੇ ਉਂਨ੍ਹਾਂ   ਪੜ੍ਹ ਕੇ  ਬਹੁਤ ਸੁਚਜੇ ਢੰਗ ਨਾਲ ਇਸ ਨੂੰ ਪੁਸਤਕ ਰੂਪ ਦਿਤਾ । ਪੁਸਤਕ ਦੀ ਸੰਪਾਦਨਾ ਬਹੁਤ ਆਲੀਸ਼ਾਂਨ ਹੈ । ਇਸ ਵਿਚ ਵਿਦਵਾਨਾਂ ਦੇ ਵਿਚਾਰ ਰੰਗਦਾਰ ਤਸਵੀਰਾਂ ਘਟਨਾਵਾਂ ਦੇ ਸਿਰਲੇਖ ਤਤਕਰਾ ਬਹੁਤ ਸਲੀਕੇ ਨਾਲ ਦਿਤਾ ਗਿਆ ਹੈ । ਟਾਈਠਲ ਪੰਨੇ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸਮਾਚਾਰ ਸੰਪਾਦਕ ਸ਼ਾਂਮ ਸਿੰਘ ਅੰਗ ਸੰਗ ਤੇ ਸਵੈਜੀਵਨੀ ਦੇ ਸੰਦਰਭ ਵਿਚ ਬੇਸ਼ਕੀੰਮਤੀ  ਵਿਚਾਰ ਹਨ ।  ਇਹ ਵਿਚਾਰ ਪੈਰੇ ਬਣਾ ਕੇ ਪਰੋਏ ਗਏ ਹਨ  । ਲੇਖਕ ਦੀਆਂ ਇਸੇ ਪੰਨੇ ਤੇ 1962,1971 ,2018 ਦੀਆਂ ਤਸਵੀਰਾਂ ਹਨ । ਅੰਦਰ ਵਾਰ ਗਿਆਨੀ ਧਰਮ ਸਿੰਘ ਭੰਖਰਪੁਰ ਦੇ ਲੇਖਕ ਦੀ ਸ਼ੈਲੀ ਤੇ ਜੀਵਨ ਸਾਂਝਾਂ ਦਾ ਜ਼ਿਕਰ ਹੈ । ਹਰਜਿੰਦਰ ਪਾਲ ਸਿੰਘ ਪ੍ਰਧਾਂਨ ਪੰਜਾਬੀ ਸਾਹਿਤ ਸਭਾਂ ਡੇਰਾ ਬਸੀ ਦੀ ਭੂਮਿਕਾ ਯਾਦਾਂ ਦੀ ਚੰਗੇਰ ਸਭਾ ਦੇ ਸਰਕਰਦਾ ਮੈਂਬਰ ਜੈਪਾਲ ਦੇ  ਗੁੰਦਵੇਂ ਵਿਚਾਰ ਹਨ  । ਇਹ ਸਭ ਪੜ੍ਹ ਕੇ ਹੀ ਪਤਾ ਲਗ ਜਾਂਦਾ ਹੈ ਕਿ ਪੁਸਤਕ ਲੇਖਕ ਦਾ ਜੀਵਨ ਕਿੰਨਾ ਸਾਫ ਸੁਥਰਾ ,ਪਾਰਦਰਸ਼ੀ ,ਮਿਲਣਸਾਰ  ਤੇ ਮੋਹ ਪਿਆਰ ਵਾਲਾ ਹੈ ।ਅੰਦਰਲੇ ਪੰਨਿਆਂ ਦੀਆਂ 32 ਰੰਗਦਾਰ ਤਸਵੀਰਾਂ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ । ਇਂਨ੍ਹਾਂ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਲੇਖਕ ਦਾ ਸਾਹਿਤਕ ,ਸਭਿਆਚਾਰਕ ਤੇ ਸਮਾਜਿ ਦਾਇਰਾ ਕਾਂ ਵਿਸ਼ਾਂਲ ਤੇ ਮਾਣਮੱਤਾ ਹੈ । ਤਸਵੀਰਾਂ ੜਿਚ ਉਘੇ ਸਾਹਿਤਕਾਰ ਸੰਤੋਖ ਸਿੰਘ ਧੀਰ ,ਅਜਮੇਰ ਸਿੰਘ ਔਲਖ , ਸਿਧੂ ਦਮਦਮੀ ,ਡਾ ਸੁਖਦੇਵ ਸਿੰਘ ਸਿਰਸਾ ,ਕਹਾਣੀਕਾਰ ਮੋਹਨ ਭੰਡਾਰੀ ਕਵੀ ਭੂਸ਼ਨ ,ਪੰਜਾਬ ਦੇ ਸਾਬਕਾ ਮੁਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ,ਲੇਖਕ ਦਾ ਡਾਇਰੈਕਟਰ ਪੰਜਾਬ ਰੋਡਵੇਜ਼ ਵਲੋਂ ਸ਼ਨਮਾਨ , ਫੌਜ ਵਿਚ ਨੌਕਰੀ ਕਰਦੇ ਸਮੇਂ ਦੀਆਂ ਤਸਵੀਰਾਂ ਲੇਖਕ ਦੇ ਸਪੁਤਰ ਭੁਪਿੰਦਰ ਸਿੰਘ ਸੈਣੀ ਦੇ ਨਗਰ ਕੌਂਸ਼ਿਲ ਡੇਰਾ ਬਸੀ ਦੇ ਪ੍ਰਧਾਂਨ ਬਨਣ ਸਮੇਂ ਦੀਆਂ ਝਲਕਾਂ , ਲੇਖਕ ਦੀਆਂ ਕਿਤਾਬਾਂ ਦੇ ਸਰਵਰਕ ਕਿਤਾਬਾਂ  ਦੇ ਰਿਲੀਜ਼ ਸਮਾਰੋਹ ਆਦਿ ਤਸਵੀਰਾਂ ਲੇਖਕ ਦੇ ਮਾਣਮਤੇ ਸਫਰ ਦੀ ਗਵਾਹੀ ਹਨ ।
ਜ਼ਿੰਦਗੀ ਵਿਚ ਲੇਖਕ ਨੇ ਕੰਮ ਬਹੁਤ ਕੀਤੇ ।   ਲੰਮਾ ਸੰਘਰਸ਼ ਕੀਤਾ ।  ਪਰ ਹੌਂਸਲਾਂ ਕਾਇਮ ਰਖਿਆ ।  ਸਵੈਜੀਵਨੀ ਪੜ੍ਹ ਕੇ ਪਤਾ ਲਗਦਾ ਹੈ ।ਕਿ ਲੇਖਕ ਦਾ ਜੀਵਨ ਬਹੁਤ ਸਾਧਾਂਰਣ ਹੈ ਤੇ ਸਚਾਈ ਦਾ ਜ਼ਾਮਨ ਹੈ ।  ਹਲੀਮੀ ਤੇ ਨਿਮਰਤਾ ਦਾ ਲੇਖਕ ਧਾਂਰਨੀ ਹੈ । ਧਾਂਰਮਿਕ ਵਿਚਾਰਾਂ ਵਾਲਾ ਹੈ ।ਸਿਖੀ ਦਾ  ਉਪਾਸ਼ਕ ਹੈ {ਉਸਦੀ ਵਾਰਤਕ ਸ਼ਾਂਇਰਾਨਾ ਹੈ ।ਵਾਰਤਕ ਵਿਚ ਕਵਿਤਾ ਰਸ ਹੈ ।ਰੌਚਿਕਤਾ ਹੈ । ਘਟਨਾਵਾਂ ਦਾ ਵੇਰਵਾ ਲਿਖਣ ਵੇਲੇ ਕੋਈ ਉਚੇਚ ਨਹੀਂ ਸ਼ਗੋਂ ਆਪਮੁਹਾਰਾ ਪਣ ਹੈ । ਬਚਪਨ ਵਿਚ ਲੇਖਕ ਮਝਾਂ ਚਾਰਦਾ ਰਿਹਾ ਹੈ ।  ਕਵਿਤਾ ਵਿਚ ਉਹ ਮਝਾਂ ਵਾਰਨ ਵੇਲੇ ਦੇ ਸਾਰੇ ਦ੍ਰਿਸ਼ ਲਿਖਦਾ ਹੈ ਕਿ ਕਿਵੇਂ ਮਝਾਂ ਛਪੜ ਵਿਚ ਨਹਾਉਂਦੀਆਂ ਸੀ ਕਿਵੇਂ ਉਹ ਦੁਧ ਦੀਆਂ ਧਾਂਰਾਂ ਕਢਦਾ ।  ਇਹ ਸਭ ਕੁਦਰਤ ਨਾਲ ਜੁੜੇ ਹੋਣ ਦਾ ਸੁਭਾਅ ਹੈ । ਲੇਖਕ ਵਿਚ ਸਵੈਵਿਸ਼ਵਾਸ਼ ਹੈ ।  ਉਹ ਮੁਸ਼ਕਲ ਮੁਸੀਬਤ ਤੋਂ ਘਬਰਾਉਂਦਾ ਨਹੀਂ ਹੈ । ਜਿਸ ਤਰਾ ਦਾ ਉਹ ਜੀਵਨ ਜਿਉਂਦਾ ਹੈ ।ਪੁਸਤਕ ਵਿਚ ਉਹ ਉਸੇ ਤਰਾ ਲਿਖਦਾ ਹੈ ।  ਕੋਈ ਬਨਾਉਟੀ ਪਣ ਨਹੀਂ ਹੈ । ਲੇਖਕ ਦੇ ਕੀਤੇ ਕੰਮਾਂ ਵਿਚ ਫੌਜ ਦੀ ਇਕੀ ਸਾਲ ਦੀ ਨੌਕਰੀ ,ਫੈਕਟਰੀ ਵਿਚ ਕੰਮ ,ਢਾਂਬਾ ਖੋਲ੍ਹਣਾ , ਟਰੱਕ ਡਰਾਇਵਰੀ ,ਫਿਰ ਪੰਜਾਬ ਰੋਡਵੇਜ਼ ਵਿਚ ਬਸ ਡਰਾਇਵਰੀ ਦੀ ਨੌਕਰੀ ,ਪੰਜਾਬ ਦੇ ਵਖ ਵਖ ਸ਼ਹਿਰਾਂ ਵਿਚ ਬੱਸਾਂ ਦਾ ਰੂਟ ,ਕਈ ਤਰਾਂ ਦੀਆਂ ਸ਼ਵਾਰੀਆਂ ਨਾਲ ਮਿਲਣ ਗਿਲਣ , ਬੱਸ ਡਰਾਇਵਰੀ ਸਮੇਂ ਦੀਆਂ ਕਈ  ਦਿਲਚਸਪ ਘਟਨਾਵਾਂ ਦਾ ਜ਼ਿਕਰ ਇਸ ਪੁਸਤਕ ਵਿਚ ਹੈ । ਮੇਰਾ ਖਿਆਲ ਹੈ ਕਿ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦਾ ਸਾਹਿਤਕ ਸਫਰ ਤੇ ਇਸ ਪੁਸਤਕ ਦੇ ਲੇਖਕ ਦਾ ਬੱਸ ਸਫਰ ਮਿਲਦੇ ਜੁਲਦੇ ਹਨ ।  ਫਰਕ ਸਿਰਫ ਇਹ ਹੈ ਕਿ ਸਲਦੇਵ ਸਿੰਘ ਨੇ ਕਲਕਤੇ ਵਿਚ ਟੈਕਸੀ ਚਲਾਈ ਤੇ ਇਸ ਪੁਸਤਕ ਦੇ ਲੇਖਕ ਨੇ ਪੰਜਾਬ ਵਿਚ ਤੇ ਨਾਲ ਲਗਦੇ ਸੂਬਿਆਂ ਵਿਚ ਬੱਸਾਂ ਚਲਾਈਆਂ । ਹੈ ਦੋਨਾਂ ਲੇਖਕਾਂ ਦਾ ਸੜਕੀ ਸਫਰ । ਲੇਖਕ ਨੇ ਪੰਜਾਬੀ ਸਾਹਿਤ ਸਭਾ ਡੇਰਾ ਬਸੀ ਦਾ ਗਠਨ ਕੀਤਾ ।  ਪੁਸਤਕ ਦੇ ਪੰਨਾ 69-74 ਵਿਚ ਲੰਮੀ ਕਵਿਤਾ ਹੈ ਜਿਸ ਵਿਚ ਲੇਖਕ ਨੇ ਆਪਣੀ ਜੀਵਨ ਗਾਥਾ ਨੂੰ ਪੂਰੀ ਤਰਾਂ ਲਿਖਿਆ ਹੈ । ਕੀਤੇ ਕੰਮਾਂ ਦੀ ਜਾਣਕਾਰੀ ਦਿਤੀ  ਹੈ । ਪੁਸਤਕ ਲੇਖਕ ਛੰਦਾਬੰਦੀ ਦਾ ਮਾਹਰ ਹੈ ।  ਜੀਵਨ ਜੁਗਤਾਂ ਨੂੰ ਭਲੀ ਭਾਂਤ ਜਾਣਦਾ ਹੈ ਤੇ ਵਰਤੋ ਵਿਚ ਲਿਆਉਣ ਦਾ ਵੀ ਮਾਹਰ ਹੈ । ਪੁਸਤਕ ਦੇ ਲੇਖ ਭੂਆ ਦਾ ਮੁੰਡਾ ,ਸ਼ੌਕ ਅਵਲੜੇ ,ਭੂਆ ਮਨੀਮਾਜਰੇ ਵਾਲੀ ਚਮਚਾਗਿਰੀ ,ਲੁੱਚਿਆਂ ਦੇ ਪੀਰ ਡਰਾਇਵਰ ,ਅਮਰੀਕਨ ਡੌਗੀ ,ਗੁਰੂ ਦੀ ਜੇ ਲੋੜ ਹੋਵੇ ,ਛੱਤੀ ਘਾਟ ਦਾ ਪਾਣੀ ਪੀਤਾ ,ਭਈ ਜੀਤ ਮੇਰੀ ,ਪੰਜਾਬੀ ਸਾਹਿਤ ਸਭਾ ਡੇਰਾ ਬੱਸੀ ਬਾਰੇ ਕਵਿਤਾ ,ਸਤਾਰਾਂ ਸਾਲ ਤਰੀਕਾਂ ਭੁਗਤੀਆਂ ,ਸਾਂਝਾ ਪਰਿਵਾਰ ,ਮਨ ਨਾ ਟਿਕਿਆ ਕਿਤੇ ਵੀ ,ਨਾਗ ਰਾਜ ਬਨਾਮ ਪੰਜਾਬ ਰੋਡਵੇਜ਼ ਦੀ ਬੱਸ ,ਆਦਿ ਪ੍ਰਸੰਗ ਪੜ੍ਹਨ ਵਾਲੇ ਹਨ । ਪੁਸਤਕ ਪੜ੍ਹ ਕੇ ਲੇਖਕ ਦੀ ਜੀਵਨ ਸ਼ੈਲੀ ਦੇ ਦੀਦਾਰ ਹੁੰਦੇ ਹਨ । ਤੇ ਪੰਜਾਬੀ ਜੀਵਨ ਦੀ ਭਰਵੀ ਭਰਵੀ ਤਸਵੀਰ ਸਾਡੇ ਜ਼ਿਹਨ ਵਿਚ ਬਣਦੀ ਹੈ ।  ਲੋਕਾਇਤ ਪ੍ਰਕਾਸ਼ਨ ਮੁਹਾਲੀ ਦੀ ਪ੍ਰਕਾਸ਼ਿਤ 88 ਪੰਨਿਆਂ ਦੀ ਪੁਸਤਕ ਦੀ ਕੀੰਮਤ 150 ਰੁਪਏ ਹੈ।