ਮੇਰਾ ਬਚਪਨ ਬੜਾ ਅਮੀਰ,
ਮੈਨੂੰ ਡਰ ਨਾ ਕਿਸੇ ਵੀ ਗੱਲ ਦਾ,
ਮੇਰਾ ਬੇਫਿਕਰਾ ਸੀ ਸਰੀਰ,
ਮੇਰਾ ਬਚਪਨ ਬੜਾ ਅਮੀਰ!
ਮੈਨੂੰ ਲਾਡ ਲਡਾਇਆ ਮਾਂ ਪਿਉ,
ਦਾਦੀ ਚੂਰੀ ਕੁੱਟੇ ਦੇਸੀ ਘਿਉ,
ਮੈਨੂੰ ਟੋਕੇ ਨਾ ਕੋਈ ਭੈਣ ਵੀਰ,
ਮੇਰਾ ਬਚਪਨ ਬੜਾ ਅਮੀਰ!
ਮੇਰਾ ਨੱਕ ਵੱਗੇ ਵਾਂਗ ਨਦੀ,
ਜਿਹਨੂੰ ਪੋਚ ਪੋਚ ਨਾ ਥੱਕਾ ਕਦੀ,
ਮੈਂ ਘੁੰਮਦਾ ਫਿਰਾਂ ਜਿਵੇਂ ਕੋਈ ਫਕੀਰ,
ਮੇਰਾ ਬਚਪਨ ਬੜਾ ਅਮੀਰ!
ਕਈ ਵਾਰ ਰੋਣ ਦਾ ਨਾਟਕ ਕਰਦਾ ਸੀ,
ਉੱਤੌ ਥੱਪੜਾਂ ਤੋਂ ਵੀ ਡਰਦਾ ਸੀ,
ਪਰ ਅੱਖੀਆਂ ਚੋਂ ਵਗਣ ਨਾ ਦਿੱਤਾ ਨੀਰ,
ਮੇਰਾ ਬਚਪਨ ਬੜਾ ਅਮੀਰ!
ਜਿਵੇਂ ਜਿਵੇਂ ਮੈਂ ਵੱਡਾ ਹੋਇਆ,
ਨਾਲੋ ਨਾਲ ਸਭ ਕੁੱਝ ਖੋਇਆ,
ਉਹੀ ਸਮਾਂ ਸੀ ਚੰਗਾਂ ਅਖੀਰ,
ਮੇਰਾ ਬਚਪਨ ਬੜਾ ਅਮੀਰ!
ਮਨਪ੍ਰੀਤ ਸਿੰਘ ਲੈਹੜੀਆਂ,
9463823962