ਪੁਸਤਕ ‘ਗੀਤਾਂ ਦੀ ਗੂੰਜ` ਉਪਰ ਗੋਸ਼ਟੀ (ਖ਼ਬਰਸਾਰ)


ਪਟਿਆਲਾ -  ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ` ਵੱਲੋਂ ਲਿਪੀਅੰਤਰ-ਪੁਸਤਕ ‘ਗੀਤਾਂ ਦੀ ਗੂੰਜ` (ਮੂਲ ਲੇਖਕ ਅਖ਼ਲਾਕ ਆਤਿਫ਼), `ਤੇ ਭਾਸ਼ਾ ਵਿਭਾਗ,ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਖੇ ਇਕ ਯਾਦਗਾਰੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ`, ਪੰਜਾਬੀ ਲੋਕ ਗਾਇਕ ਸ੍ਰੀ ਸੁਰਿੰਦਰ ਛਿੰਦਾ, ਗਾਇਕ ਮਨਿੰਦਰ ਛਿੰਦਾ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਕਰਮਜੀਤ ਕੌਰ ਅਤੇ ਪੰਜਾਬੀ ਗੀਤਾਂ ਦੇ ਸੰਗ੍ਰਹਿਕ ਸ੍ਰੀ ਗੁਰਮੁਖ ਸਿੰਘ ਲਾਲੀ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਡਾ. ‘ਆਸ਼ਟ` ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ, ਗੀਤਕਾਰਾਂ ਅਤੇ ਗਾਇਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਇਕ ਗੌਰਵਸ਼ਾਲੀ ਭਾਸ਼ਾ ਹੈ ਜਿਸ ਵਿਚ ਰਚੇ ਗਏ ਸਾਹਿਤ ਨੇ ਦੇਸਾਂ ਵਿਦੇਸ਼ਾਂ ਵਿਚ ਆਪਣੀ ਨਿਵੇਕਲੀ ਪਛਾਣ ਬਣਾਈ ਹੈ।ਇਸ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ।ਉਘੇ ਗਾਇਕ ਸ੍ਰੀ ਸੁਰਿੰਦਰ ਛਿੰਦਾ ਨੇ ਕਿਹਾ ਕਿ ਡਾ. ਰਾਜਵੰਤ ਕੌਰ ‘ਪੰਜਾਬੀ` ਦੀ ਇਹ ਪੁਸਤਕ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਰਮਿਆਨ ਮਾਂ ਬੋਲੀ ਦੀਆਂ ਦੋਵਾਂ ਲਿਪੀਆਂ ਵਿਚਕਾਰ ਪਏ ਪਾੜੇ ਨੂੰ ਘਟਾਉਣ ਦਾ ਇਕ ਸਾਰਥਿਕ ਉਪਰਾਲਾ ਹੈ।ਇਹ ਪੁਸਤਕ ਪੰਜਾਬੀ ਭਾਈਚਾਰੇ ਦਾ ਇਕ ਮਜ਼ਬੂਤ ਪੁੱਲ ਸਾਬਤ ਹੋਵੇਗੀ ਕਿਉਂਕਿ ਇਸ ਵਿਚਲੇ ਗੀਤ  ਸਾਂਝੇ ਪੰਜਾਬ ਦੀ ਵਿਰਾਸਤ ਅਤੇ ਰਹਿਣ ਸਹਿਣ ਨੂੰ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਕਰ ਦਿੰਦੇ ਹਨ।ਕਰਮਜੀਤ ਕੌਰ ਨੇ ਕਿਹਾ ਕਿ ਡਾ. ਰਾਜਵੰਤ ਕੌਰ ਪੰਜਾਬੀ ਨੇ ਇਸ ਪੁਸਤਕ ਨੂੰ ਲਿਪੀਅੰਤਰ ਕਰਕੇ ਸਭਿਆਚਾਰਕ-ਸਾਂਝ ਵਧਾਉਣ ਦਾ ਸੁਨੇਹਾ ਦਿੱਤਾ ਹੈ।ਡਾ. ‘ਪੰਜਾਬੀ` ਨੇ ਪੰਜਾਬੀ ਫ਼ਿਲਮੀ-ਗੀਤਾਂ ਦੇ ਇਤਿਹਾਸ ਅਤੇ ਵਰਤਮਾਨ ਨਾਲ ਜੁੜੇ ਅਹਿਮ ਮਸਲਿਆਂ ਨੂੰ ਉਜਾਗਰ ਕਰਕੇ ਇਸ ਪੁਸਤਕ ਦੀ ਸਿਰਜਣ-ਪ੍ਰਕਿਰਿਆ ਉਪਰ ਚਾਨਣਾ ਪਾਇਆ। ਉਹਨਾਂ ਦਾ ਕਹਿਣਾ ਸੀ ਕਿ ਇਹ ਪੁਸਤਕ ਉਹਨਾਂ ਪਾਠਕਾਂ ਲਈ ਵਿਸ਼ੇਸ਼ ਤੌਰ ਤੇ ਲਿਪੀਅੰਤਰ ਕੀਤੀ ਗਈ ਹੈ ਜੋ ਪੰਜਾਬੀ ਸਿਨੇਮਾ ਅਤੇ ਗੀਤ-ਸੰਗੀਤ ਨੂੰ ਪਿਆਰ ਕਰਦੇ ਹਨ ਅਤੇ ਜੋ ਸ਼ਾਹਮੁਖੀ ਲਿਪੀ ਤੋਂ ਅਣਜਾਣ ਹਨ।ਸੁਰਿੰਦਰ ਛਿੰਦਾ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਬੁਲੰਦ ਆਵਾਜ਼ ਵਿਚ ਇਕ ਖ਼ੂਬਸੂਰਤ ਗੀਤ ਨਾਲ ਆਪਣੀ ਹਾਜ਼ਰੀ ਲਗਵਾਈ।  

 ਗੀਤਾਂ ਦੀ ਗੂੰਜ` ਉਪਰ ਚਰਚਾ ਕਰਦਿਆਂ ਮੁਖ ਵਕਤਾ ਪ੍ਰੋ. ਜਸਵਿੰਦਰ ਸ਼ਰਮਾ ਨੇ ਕਿਹਾ ਕਿ ਇਹ ਪੁਸਤਕ ਇਕ ਇਤਿਹਾਸਕ ਅਤੇ ਹਵਾਲਾ ਗ੍ਰੰਥ ਦਾ ਦਰਜ਼ਾ ਰੱਖਦੀ ਹੈ।ਗੁਰਮੁਖ ਸਿੰਘ ਲਾਲੀ ਨੇ ਲਹਿੰਦੇ ਪੰਜਾਬ ਦੀਆਂ ਫ਼ਿਲਮਾਂ ਵਿਚਲੇ ਗੀਤਾਂ ਦੇ ਹਵਾਲੇ ਨਾਲ ਇਸ ਪੁਸਤਕ ਦੀ ਸਾਰਥਿਕਤਾ ਬਾਰੇ ਚਾਨਣਾ ਪਾਇਆ। ਡਾ. ਗੁਰਬਚਨ ਸਿੰਘ ਰਾਹੀ ਨੇ ਪੰਜਾਬੀ ਫ਼ਿਲਮੀ ਗੀਤਾਂ ਵਿਚ ਪੇਸ਼ ਸਮਾਜਿਕ ਯਥਾਰਥ ਅਤੇ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਸਥਾਨਕ ਮਹੱਤਵ ਬਾਰੇ ਚਰਚਾ ਕੀਤੀ।ਗੀਤਕਾਰ ਪ੍ਰੀਤ ਸੰਘਰੇੜੀ ਨੇ ਇਸ ਪੁਸਤਕ ਨੂੰ ਲਹਿੰਦੇ ਪੰਜਾਬ ਦੀਆਂ ਪੰਜਾਬੀ ਫ਼ਿਲਮਾਂ ਦੇ ਵਿਸ਼ਵਕੋਸ਼ ਦਾ ਦਰਜ਼ਾ ਦਿੱਤਾ ਜਦੋਂ ਕਿ ਸਟੇਜੀ ਕਵੀ ਕੁਲਵੰਤ ਸਿੰਘ, ਪ੍ਰੋ. ਨਿਰਭੈ ਸਿੰਘ,ਬਾਬੂ ਸਿੰਘ ਰੈਹਲ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।ਅਲਕਾ ਅਰੋੜਾ ਨੇ ਪੰਜਾਬੀ ਸਾਹਿਤ ਸਭਾ ਦੀਆਂ ਨਾਰੀ ਲੇਖਿਕਾਵਾਂ ਵੱਲੋਂ ਡਾ. ਪੰਜਾਬੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਸਮਾਗਮ ਦੇ ਦੂਜੇ ਦੌਰ ਵਿਚ ਸੁਲਤਾਨਾ ਬੇਗ਼ਮ, ਸੁਖਦੇਵ ਕੌਰ ਚਮਕ,ਰਣਜੀਤ ਆਜ਼ਾਦ ਕਾਂਝਲਾ, ਮਨਜੀਤ ਪੱਟੀ,ਲਛਮਣ ਸਿੰਘ ਤਰੌੜਾ,ਸਤੀਸ਼ ਵਿਦਰੋਹੀ, ਅਮਰ ਗਰਗ ਕਲਮਦਾਨ, ਨਵਦੀਪ ਸਿੰਘ ਮੁੰਡੀ, ਹਰਗੁਣਪ੍ਰੀਤ ਸਿੰਘ,ਦੀਦਾਰ ਖ਼ਾਨ ਧਬਲਾਨ, ਬਲਬੀਰ ਸਿੰਘ ਦਿਲਦਾਰ,ਤੇਜਿੰਦਰ ਸਿੰਘ ਅਨਜਾਨਾ, ਗੁਰਦਰਸ਼ਨ ਸਿੰਘ ਗੁਸੀਲ,ਬਲਦੇਵ ਸਿੰਘ ਬਿੰਦਰਾ, ਕਿਰਨ ਗਰਗ, ਹਰਪ੍ਰੀਤ ਸਿੰਘ ਰਾਣਾ, ਹਰਦੀਪ ਕੌਰ ਜੱਸੋਵਾਲ, ਨਿਰਮਲਾ ਗਰਗ, ਖ਼ੁਸ਼ਪ੍ਰੀਤ ਇੰਸਾਂ, ਸਤਨਾਮ ਸਿੰਘ ਮੱਟੂ,ਨੈਬ ਸਿੰਘ ਬਦੇਸ਼ਾ,ਲਛਮਣ ਸਿੰਘ ਤਰੌੜਾ,ਕੈਪਟਨ ਚਮਕੌਰ ਸਿੰਘ ਚਹਿਲ, ਬਚਨ ਸਿੰਘ ਗੁਰਮ, ਅਸ਼ੋਕ ਗੁਪਤਾ, ਬਲਬੀਰ ਕੌਰ ਰਾਏਕੋਟੀ,ਤਰਲੋਚਨ ਮੀਰ,ਸੰਤ ਸਿੰਘ ਸੋਹਲ ਆਦਿ ਨੇ ਵੰਨ ਸੁਵੰਨੀਆਂ ਰਚਨਾਵਾਂ ਸੁਣਾਈਆਂ।
ਇਸ ਸਮਾਗਮ ਵਿਚ ਗੀਤਕਾਰ ਜੱਗਾ ਗਿੱਲ ਨੱਥੋਹੇੜੀ, ਭੁਪਿੰਦਰ ਸਿੰਘ ਆਸ਼ਟ,ਜਸਪਾਲ ਸਿੰਘ, ਰਣਜੀਤ ਸਿੰਘ ਪੰਨੂ,ਸ੍ਰੀ ਬੀ.ਐਸ.ਰਤਨ, ਪ੍ਰਿੰ. ਸਰਵਜੀਤ ਸਿੰਘ ਗਿੱਲ, ਡਾ. ਜੀ.ਐਸ.ਆਨੰਦ, ਪ੍ਰਿੰ. ਸੋਹਨ ਲਾਲ ਗੁਪਤਾ, ਡਾ. ਲਕਸ਼ਮੀ ਨਾਰਾਇਣ ਭੀਖੀ,ਹਰਿਚਰਨ ਸਿੰਘ ਅਰੋੜਾ,ਹਰਪਾਲ ਸਨੇਹੀ ਘੱਗਾ,ਗੁਰਬਚਨ ਸਿੰਘ ਵਿਰਦੀ,ਪ੍ਰਕਾਸ਼ ਕੌਰ, ਕਰਮਵੀਰ ਸਿੰਘ ਸੂਰੀ,ਜੋਗਾ ਸਿੰਘ ਧਨੌਲਾ,ਬਲਵਿੰਦਰ ਸਿੰਘ ਭੱਟੀ, ਸੁਰਿੰਦਰ ਕੌਰ ਬਾੜਾ,ਰਮਨਦੀਪ ਕੌਰ ਵਿਰਕ,ਡਾ. ਇੰਦਰਪਾਲ ਕੌਰ,ਗੁਰਚਰਨ ਸਿੰਘ ਪੱਬਾਰਾਲੀ, ਹਰਵਿੰਦਰ ਸਿੰਘ ਵਿੰਦਰ, ਮਨਜਿੰਦਰ ਸਿੰਘ,ਮੈਡਮ ਸਜਨੀ ਬੱਤਾ, ਕੁਲਵੰਤ ਸਿੰਘ ਨਾਰੀਕੇ, ਸੁਖੀ ਸਰਾਫ਼, ਕੁਲਦੀਪ ਕੌਰ ਧੰਜੂ,ਚਰਨਜੀਤ ਕੌਰ, ਕੁਲਦੀਪ ਕੌਰ ਭੁੱਲਰ, ਗੁਰਪ੍ਰੀਤ ਸਿੰਘ ਜਖਵਾਲੀ, ਅਵਤਾਰ ਸਿੰਘ ਬਾਬਾ,ਸੀ.ਆਰ.ਮਿੱਤਲ,ਕਰਨੈਲ ਸਿੰਘ,ਸੁਖਦੇਵ ਕੌਰ,ਜਸਵਿੰਦਰ ਸਿੰਘ ਬਰਸਟ, ਚਰਨ ਸਿੰਘ ਬੰਬੀਹਾ ਭਾਈ,ਸ਼ਰਨਜੀਤ ਕੌਰ ਪ੍ਰੀਤ,ਸੰਤੋਸ਼ ਸੰਧੀਰ,ਛੱਜੂ ਰਾਮ ਮਿੱਤਲ,ਸੁਰਿੰਦਰ ਕੁਮਾਰ ਗਰਗ,ਗੁਰਿੰਦਰ ਸਿੰਘ ਸੇਠੀ,ਯੂ.ਐਸ.ਆਤਿਸ਼, ਐਮ.ਐਸ.ਜੱਗੀ, ਜਸਵਿੰਦਰ ਸਿੰਘ ਖਾਰਾ, ਬਲਵਿੰਦਰ ਕੌਰ ਥਿੰਦ,ਪ੍ਰੇਮ ਚੰਦ ਘਨੌਰ, ਯੂ.ਐਸ.ਆਤਿਸ਼,ਸੀਟਾ ਬੈਰਾਗੀ,ਜਸਵੰਤ ਸਿੰਘ ਸਿੱਧੂ, ਗੁਰਮੀਤ ਸਿੰਘ ਸਰਾਏਬੰਜਾਰਾ,ਜਗਜੀਤ ਸਿੰਘ ਸਾਹਨੀ,ਮਿਲਾਪ ਚੰਦ,ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਸੁਖਵੀਰ ਕੌਰ,ਪਰਵਿੰਦਰ ਕੌਰ, ਰਾਜਵੀਰ ਕੌਰ,ਸਫ਼ਲਪ੍ਰੀਤ ਕੌਰ, ਅਵਨੀਤ ਕੌਰ,ਅਰਸ਼ਦੀਪ ਕੌਰ,ਕੰਵਲਜੀਤ ਕੌਰ,ਗਗਨਦੀਪ ਕੌਰ, ਜਸਪ੍ਰੀਤ ਸਿੰਘ,ਪਵਨ ਵਰਮਾ,ਮਨਜੋਤ ਕੌਰ,ਸੁਖਵਿੰਦਰ ਸਿੰਘ ਘੁਨਸ,ਹਰਵੀਨ ਸਿੰਘ,ਸੁਖਵਿੰਦਰ ਸਿੰਘ ਸੁਖੀ,ਹਰਬੰਸ ਸਿੰਘ,ਸੁਰਿੰਦਰ ਕੌਰ, ਸੁਖਵਿੰਦਰ ਸਿੰਘ ਖਾਲਸਾ, ਕ੍ਰਿਸ਼ਨ ਲਾਲ ਧੀਮਾਨ, ਗੁਰਪ੍ਰੀਤ ਸਹੋਤਾ,ਇੰਜੀ. ਸੁਰਿੰਦਰ ਸਿੰਘ, ਕਿਰਨਦੀਪ ਕੌਰ,ਗੁਰਮੁਖ ਸਿੰਘ ਜਾਗੀ, ਗੁਰਜੀਤ ਸਿੰਘ, ਭਗਤ ਸਿੰਘ,ਮਿਸਟੀ ਗਰਗ,ਸੁਖਵਿੰਦਰ ਸਿੰਘ, ਬਲਕਾਰ ਸਿੰਘ, ਲਵਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ ਨੇ ਨਿਭਾਇਆ।