ਸਭ ਰੰਗ

  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
  •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
  •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
  • ਧਰਮ ਅਤੇ ਦਲਿੱਦਰ (ਲੇਖ )

    ਗੁਰਨਾਮ ਸਿੰਘ ਸੀਤਲ   

    Email: gurnamsinghseetal@gmail.com
    Cell: +91 98761 05647
    Address: 582/30, St. No. 2L, Guru Harkrishan Nagar, Maler Kotla Road
    Khanna India
    ਗੁਰਨਾਮ ਸਿੰਘ ਸੀਤਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੁਰਾਣੇ ਸਮਿਆਂ ਦੀ ਜਾਂ ਇੰਝ ਕਹਿ ਲਓ ਕਿ ਭਲੇ ਸਮਿਆਂ ਦੀ ਗੱਲ ਕਰੀਏ ਜਦੋਂ ਆਮ ਤੌਰ ਤੇ ਰਾਜੇ ਹੁੰਦੇ ਸਨ ਧਰਮੀ, ਪਰਜਾ ਹੁੰਦੀ ਸੀ ਭੋਲੀ ਪਰ ਅੱਜ ਦੀ ਪੜ੍ਹੀ–ਲਿੱਖੀ ਸੱਭਿਅਤਾ ਤੋਂ ਕਿਤੇ ਵੱਧ ਵਿਲੱਖਣਤਾ ਵਾਲੀ, ਧੀਰਜ ਵਾਲੀ, ਮਿਲਣਸਾਰ ਪਰ ਸੀ  ਸੱਚ ਅਤੇ ਇਮਾਨ ਦੀ ਦੀਵਾਰ ।ਇਹ ਗੱਲ ਉਹਨਾਂ ਹੀ ਸਮਿਆਂ ਦੀ ਹੈ ਕਿ ਇਕ ਧਰਮੀ ਰਾਜਾ ਜਿਸ ਦਾ ਉਦੇਸ਼ ਸੀ ਪਰਜਾ ਦਾ ਹਰ ਬਸ਼ਰ ਸੁਖੀ ਹੋਵੇ ਅਤੇ ਜੇਕਰ ਕੋਈ ਆਂਢ-ਗੁਆਂਢ ਦੇ ਰਾਜ ਵਿਚੋਂ ਦੁਖੀ ਆ ਜਾਵੇ, ਉਸ ਦੀ ਵੀ ਮੱਦਤ ਕਰਨਾ । ਉਸ ਨੇ ਰਾਜ ਵਿਚ ਢੰਡੋਰਾ ਦੁਆਇਆ ਹੋਇਆ ਸੀ ਕਿ ਜੇਕਰ ਕਿਸੇ ਦਾ ਸਮਾਨ ਨਾ ਵਿਕਦਾ ਹੋਵੇ ਤਾਂ ਉਹ ਖਰੀਦ ਲਿਆ ਜਾਵੇ ਤੇ ਭੁਗਤਾਨ ਸਰਕਾਰੀ ਖਜ਼ਾਨੇ ਵਿਚੋਂ ਕਰ ਦਿੱਤਾ ਜਾਵੇ।
    ਇਸ ਰਾਜ ਦੀ ਇੰਨੀ ਵਡਿਆਈ ਈਰਖਾਵਾਨ ਗੁਆਂਢੀ ਰਾਜਿਆਂ ਤੋਂ ਬਰਦਾਸ਼ਤ ਨਾ ਹੋਈ ਅਤੇ ਉਹਨਾਂ ਨੇ ਆਪਣੀ ਮੰਦ-ਬੁੱਧੀ ਨਾਲ ਵਿਉਂਤਾਂ ਘੜਨੀਆਂ ਸ਼ੁਰੂ ਕੀਤੀਆਂ ਕਿ ਕਿਵੇਂ ਨਾ ਕਿਵੇਂ ਇਸ ਰਾਜੇ ਦੀ ਮਾਣ-ਮੁਰਿਆਦਾ ਨੂੰ ਭੰਗ ਕਰਵਾਇਆ ਜਾਵੇ। ਖੈਰ, ਸ਼ੈਤਾਨੀ ਦਿਮਾਗ ਦੀ ਕਾਰਵਾਈ ਸ਼ੁਰੂ ਹੋਈ ਅਤੇ ਇਕ ਆਦਮੀ ਨੂੰ ਰਾਜ ਦੇ ਅੰਦਰ ਦਾਖਲ ਕਰ ਦਿੱਤਾ ਜਿਸ ਨੇ ਇਹ ਹੌਕਰਾ ਦਿੱਤਾ ਕਿ ਦੱਲਿਦਰ ਲੈ ਲਓ ਭਾਈ………ਦਲਿੱਦਰ ਲੈ ਲਓ।
    ਸੱਭ ਨੇ ਸੁਣਿਆ ਕਿ ਇਹ ਆਦਮੀ ਕਿਹੋ ਜਿਹੀ ਹਾਸੋ-ਹੀਣੀ ਗੱਲ ਕਰਦਾ ਹੈ! ਦਲਿਦੱਰ ਵੀ ਕੋਈ ਮੁਲ ਲੈਣ ਵਾਲੀ ਸ਼ੈਅ ਹੈ। ਆਦਮੀ ਬਹੁਤ ਤਰਲੇ ਲੈਣ ਲੱਗਾ ਕਿ ਉਸ ਦੀ ਫ਼ਰਿਆਦ ਮਹਾਰਾਜ ਅੱਗੇ ਕਰਵਾ ਦਿਓ, ਉਹ ਅਵੱਸ਼ ਹੀ ਉਸ ਦੀ ਮੱਦਤ ਕਰਨਗੇ।
    ਖੈਰ, ਮਸਲਾ ਸ਼ਾਹੀ ਮਹਿਲਾਂ ਵਿਚ ਪਹੁੰਚ ਗਿਆ ਅਤੇ ਮਹਾਰਾਜ ਨੇ ਹੁਕਮ ਦਿੱਤਾ ਕਿ ਇਸ ਵਿਅਕਤੀ ਦਾ ਸਮਾਨ ਖਰੀਦ ਲਿਆ ਜਾਵੇ। ਆਦਮੀ ਖ਼ੁਸ਼ੀ-ਖ਼ੁਸ਼ੀ ਵਿਦਾ ਹੋਇਆ ਅਤੇ ਦਿਲ ਵਿਚ ਸੋਚ ਰਿਹਾ ਸੀ ਕਿ ਉਹ ਆਪਣੇ ਸ਼ੈਤਾਨੀ ਮਨਸੂਬੇ ਵਿਚ ਅਵੱਲ ਰਿਹਾ ਹੈ। ਉਧਰ ਲੋਕ ਆਪਣੇ ਮਹਾਰਾਜ ਪ੍ਰਤੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਵਿਚ ਰੁੱਝ ਗਏ।ਕੰਨੀ ਪਈਆਂ ਗੱਲਾਂ ਦਾ ਰਾਜੇ ਉੱਪਰ ਕੋਈ ਅਸਰ ਨਹੀਂ ਹੋਇਆ।ਪਰ ਰਾਜਾ ਆਰਾਮ ਦੀ ਨੀਂਦ ਸੋਂ ਗਿਆ।
    ਪ੍ਰਭਾਤ ਵੇਲੇ ਜਦੋਂ ਮਹਾਰਾਜ ਸੋਂ ਰਹੇ ਸਨ ਅਤੇ ਇਕ ਦੇਵੀ  ਦਾ ਰੂਪ ਧਾਰਨ ਕੀਤੀ ਇਸਤਰੀ ਹਾਜ਼ਰ ਹੋਈ ਅਤੇ ਕਿਹਾ: ਮਹਾਰਾਜ ਕੀ ਜੈ ਹੋ।
    ਰਾਜਾ ਉੱਠ ਕੇ ਬੈਠ ਗਿਆ ਅਤੇ ਪੁੱਛਿਆ ਕਿ ਤੂੰ ਕੋਣ ਹੈਂ?
    ਬੀਬੀ ਕਹਿਣ ਲੱਗੀ: ਮਹਰਾਜ ਮੈਂ ਮਾਇਆ ਹਾਂ ਅਤੇ ਹੁਣ ਏਥੋਂ ਜਾ ਰਹੀ ਹਾਂ –ਮੈਨੂੰ ਇਜਾਜਤ ਦਿਓ।
    ਮਹਾਰਾਜ ਬੜੇ ਹੈਰਾਨ ਹੋਏ ਕਿ ਤੈਨੂੰ ਇਥੇ ਕੀ ਦੁੱਖ ਜਾਂ ਤਕਲੀਫ ਹੈ? ਬੀਬੀ ਕਹਿਣ ਲੱਗੀ : ਜੀ ਤੁਹਾਡੇ ਰਾਜ ਵਿਚ ਦਲਿੱਦਰ ਆਣ ਵੜਿਆ ਹੈ ਅਤੇ ਜਿਥੇ ਦਲਿੱਦਰ ਹੋਵੇ, ਮੈਂ ਉਥੇ ਨਹੀਂ ਰਹਿ ਸਕਦੀ ।ਇਸ ਕਰਕੇ ਮੈਨੂੰ ਇਜ਼ਾਜ਼ਤ ਦਿਓ ਜੀ। ਰਾਜਾ ਕਹਿਣ ਲੱਗਾ, ਠੀਕ ਹੈ ਜੇ ਤੂੰ ਜਾਣਾ ਹੀ ਚਾਹੁੰਦੀ ਹੈ ਤਾਂ…… ਮੇਰੇ ਵੱਲੋ ਕੋਈ ਰੁਕਾਵਟ ਨਹੀਂ।
    ਇਹ ਗੱਲ ਸੁਣ ਕੇ ਬੀਬੀ ਨੇ ਸਿਰ ਨਿਵਾਇਆ ਤੇ ਗਾਇਬ ਹੋ ਗਈ। ਥੋੜੀ ਦੇਰ ਬਾਅਦ ਇਕ ਹੋਰ ਸਖਸ਼ ਹਾਜ਼ਰ ਹੋਏ: ਮਹਾਰਾਜ ਕੀ ਜੈ ਹੋ।
    ਰਾਜਾ : ਹਾਂ ਬਈ ਤੁਸੀਂ ਕੋਣ ਹੋ?
    "ਜੀ ਮੈਂ ਉਦੱਮ ਹਾਂ ਅਤੇ ਇਥੋਂ ਜਾਣ ਦੀ ਇਜ਼ਾਜ਼ਤ ਚਾਹੁੰਦਾ ਹਾਂ ਜੀ ਕਿaੁਂਕਿ ਜਿਥੇ ਦਲਿੱਦਰ ਹੋਵੇ, ਉਥੇ ਮੈਂ ਨਹੀਂ ਰਹਿ ਸਕਦਾ –ਇਸ ਕਰਕੇ ਮੈਨੂੰ ਇਥੋਂ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ ਜੀ।
    ਰਾਜਾ: ਠੀਕ ਹੈ ਭਾਈ ਤੂੰ ਵੀ ਜਾ।
    ਰਾਜ ਦੀ ਮਾਲੀ ਹਾਲਤ ਕਮਜੋਰ ਹੋਣ ਲੱਗੀ ਅਤੇ ਸ਼ਿਰਕਤ ਕਰਨ ਵਾਲੇ ਗੁਆਂਢੀ ਰਾਜ ਖ਼ੁਸ਼ ਹੋ ਰਹੇ ਸਨ।   ਇਕ ਦਿਨ ਪ੍ਰਭਾਤ ਵੇਲੇ ਰਾਜੇ ਦੇ ਸਾਹਮਣੇ ਇਕ ਸਖ਼ਸ ਪ੍ਰਗਟ ਹੋਇਆ : ਮਹਾਰਾਜ ਕੀ ਜੈ ਹੋ।
    ਰਾਜਾ: ਹਾਂ ਬਈ ਤੂੰ ਕੋਣ ?
    "ਜੀ ਮੈਂ ਧਰਮ ਹਾਂ ਅਤੇ ਇਥੋਂ ਜਾਣ ਦਾ ਮਨ ਬਣਾ ਲਿਆ ਹੈ ।"
    "ਉਹ ਕਿaੁਂ ਬਈ?"
    "ਕਿਉਕਿ ਇਸ ਰਾਜ ਵਿਚ ਦਲਿੱਦਰ ਆਣ ਵੜਿਆ ਹੈ ਅਤੇ ਜਿਥੇ ਦਲਿੱਦਰ ਹੋਵੇ, ਉਥੇ ਮੈਂ ਨਹੀਂ ਰਹਿ ਸਕਦਾ –ਇਸ ਕਰਕੇ ਮੈਨੂੰ ਜਾਣ ਦੀ ਇਜ਼ਾਜ਼ਤ ਦਿਓ ਜੀ।"  ਰਾਜਾ ਚੇਤੰਨ ਹੋ ਕੇ ਬੈਠ ਗਿਆ ਅਤੇ ਹੁਕਮ ਕੀਤਾ ਕੀ ਤੂੰ ਨਹੀਂ ਜਾ ਸਕਦਾ।ਕਿਉਂਕਿ ਤੈਨੂੰ ਰੱਖਣ ਵਾਸਤੇ ਹੀ ਤਾਂ ਮੈਂ ਦਲਿੱਦਰ ਖ੍ਰੀਦਿਆ ਸੀ। ਜੇ ਮੈਂ ਦਲਿੱਦਰ ਨਾ ਖ੍ਰੀਦਦਾ ਤਾਂ ਮੇਰਾ ਧਰਮ ਮਤਲਬ ਤੂੰ ਤਾਂ ਉਸੇ ਵੇਲੇ ਖਤਮ ਸੀ- ਓਹ ਭਲਿਆ ਮਾਣਸਾ ! ਤੈਨੂੰ ਬਚਾਉਣ ਲਈ ਹੀ ਤਾਂ ਮੈਂ ਦਲਿੱਦਰ ਖ੍ਰੀਦਿਆ ਸੀ ਕਿਓਂ ਕਿ ਮੇਰਾ ਧਰਮ ਹੈ ਮੈ ਕਿਸੇ ਨੂੰ ਵੀ ਨਿਰਾਸ਼ ਜਾਂ ਨਰਾਜ ਨਹੀ ਦੇਖ ਸਕਦਾ, ਕਿਸੇ ਨੂੰ ਅਵਾਜ਼ਾਰ ਨਹੀ ਦੇਖ ਸਕਦਾ –ਇਸ ਕਰਕੇ ਤੂੰ  ਕਿਵੇਂ ਜਾ ਸਕਦਾ ਹੈਂ?
    ਰਾਜੇ ਦੀ ਇਹ ਗੱਲ ਸੁਣ ਕੇ ਧਰਮ ਦੇ ਹੋਸ਼ ਟਿਕਾਣੇ ਆ ਗਏ।ਹੈਂਅਅ! ਮੈਂ ਇਹ ਕੀ ਕਰਨ ਲੱਗਾ ਸਾਂ ? ਆਪਣੇ ਆਪ ਨੂੰ ਕੋਸਣ ਲੱਗਾ ਅਤੇ ਕਹਿਣ ਲੱਗਾ: "ਜੀ ਬਹੁਤ ਵੱਡੀ ਭੁੱਲ ਹੋ ਗਈ ਮੈਥੋਂ-ਉਸ ਦੀ ਮੁਆਫੀ ਦਿਓ ਅਤੇ ਇਜ਼ਾਜ਼ਤ ਦਿਓ ਕਿ ਮੈਂ ਮਾਇਆ, ਉਦੱਮ ਅਤੇ ਸ ੱਚ ਨੂੰ ਮੋੜ ਕੇ ਲਿਆਵਾਂ।"
    ਰਾਜਾ ਕਹਿਣ ਲੱਗਾ: ਪੁੱਤਰ ਤੁਸੀਂ ਸਾਰੀਆਂ ਤਾਕਤਾਂ ਮਿਲ ਕੇ ਇਕ ਦਲਿੱਦਰ ਨੂੰ ਭਜਾ ਨਹੀਂ ਸਕੇ ਪਰ ਇਸ ਦੇ ਉਲਟ ਇਕ ਦਲਿੱਦਰ ਤੋਂ ਡਰ ਕੇ ਆਪ ਸਾਰੇ ਭੱਜਣ ਲਈ ਤਿਆਰ ਹੋ ਗਏ ਹੋ।
    ਖੈਰ ਧਰਮ ਨੇ ਮੁਆਫੀ ਮੰਗਦੇ ਹੋਏ ਵਿਦਾ ਮੰਗੀ ਅਤੇ ਮਾਇਆ ਅਤੇ ਉਦਮ ਸੱਭ ਨੂੰ ਵਾਪਸ ਲੈ  ਆਇਆ।ਇਹਨਾ ਦੀ ਏਕਤਾ ਦੇਖ ਕੇ ਦਲਿੱਦਰ ਨੂੰ ਉੱਥੋਂ ਆਪਣੇ ਆਪ ਭਜਣਾ ਪੈ ਗਿਆ।
    ਇਹ ਗੱਲ ਭਾਂਵੇ ਪੁਰਾਣੇ ਸਮਿਆਂ ਦੀ ਹੈ ਪਰ ਅੱਜ ਸਾਡੀ ਜਿੰਦਗੀ ਵਿਚ ਬਹੁਤੀ ਹੀ ਨੇੜੇ ਤੋਂ ਢੁੱਕਦੀ ਹੈ। ਸਾਡੀਆ ਬੇ-ਸ਼ੁਮਾਰ ਮੁਸ਼ਕਿਲਾਂ ਦਾ ਕਾਰਨ ਹੈ ਸਾਡਾ ਦਲਿੱਦਰ।ਸਾਡਾ ਧਰਮ ਕਿਸੇ ਵੀ ਉੱਚੀ ਜਗ੍ਹਾ ਖੜਦਾ ਦਿਸਦਾ ਨਹੀਂ ……ਇਕ ਗੱਲ ਅਸੀਂ ਇਕ ਬੰਦੇ ਦੇ ਸਾਹਮਣੇ ਹੋਰ ਰੂਪ ਵਿਚ ਕਰਦੇ ਹਾਂ ਅਤੇ ਦੁਸਰੇ, ਤੀਸਰੇ ਬੰਦੇ ਦੇ ਸਾਹਮਣੇ ਹੋਰ ਰੂਪ ਵਿਚ ਪੇਸ਼ ਕਰਦੇ ਹਾਂ। ਸਾਡਾ ਧਰਮ ਇੰਨਾ ਪਤਲਾ ਹੁੰਦਾ ਜਾ ਰਿਹਾ ਹੈ ਕਿ ਆਪਣੀ ਹੀ ਗੱਲ ਤੋਂ ਮੁਕਰਨ ਲਈ ਸੋ ਬਹਾਨੇ ਘੜਨ ਦੀ ਸਮਰੱਥਾ ਤਾਂ ਸਾਡੇ ਵਿਚ ਆ ਜਾਂਦੀ ਹੈ ਪਰ ਉਸ ਇਕ ਗੱਲ ਉਪਰ ਪੂਰਾ ਉਤਰ ਕੇ ਧਰਮ ਬਚਾਉਣਾ ਡਾਹਢਾ-ਔਖਾ ਮਹਿਸੂਸ ਕਰਦੇ ਹਾਂ। ਧਰਮ ਦੀ ਤਸਵੀਰ ਦੀ ਪੂਜਾ ਕਰਨੀ ਧਰਮ ਨਹੀਂ ਬਲਕਿ ਇਸ ਨੂੰ ਪੱਲੇ ਬੰਨਣਾ ਧਰਮ ਹੈ। ਧਰਮ ਦੇ ਉਪਦੇਸ ਦੇਣੇ ਧਰਮ ਨਹੀ ਬਲਕਿ ਆਪੇ ਨੂੰ ਉਸ ਮੁਤਾਬਿਕ ਢਾਲਣਾ ਹੀ ਤਾਂ ਧਰਮ ਹੈ ।
    ਧਰਮ ਦਾ ਪੱਲਾ ਜੇਕਰ ਫੜ ਲੈਣ ਤਾਂ ਮੇਰੇ ਪਿੰਡਾਂ ਦੇ ਜੁਆਨ ਅੱਜ ਨਸ਼ਿਆਂ ਅਤੇ ਕੁਰੀਤੀਆਂ ਦੇ ਰਾਹ ਤੋਂ ਮੁਕਤ ਸਮਝੋ।ਦਲਿੱਦਰ ਕਾਰਨ ਉਹਨਾ ਦੀ ਭੁੱਖ-ਨੰਗ ਅਤੇ ਬਦਨਾਮੀ ਕੱਲ ਦੀ ਗੱਲ ਬਣ ਕੇ ਰਹਿ ਜਾਏਗੀ ਅਤੇ ਸਾਂਵੀ-ਪੱਧਰੀ ਜਿੰਦਗੀ ਦਾ ਰਾਹ ਮੌਕਲਾ ਹੀ ਮੌਕਲਾ।  

    ਦੇਖੇ-ਦਿਖਾਏ ਅਤੇ ਕਹੇ-ਕਹਾਏ, ਜਿਸ ਲਾਈ ਗੱਲੀਂ, ਉਸੇ ਨਾਲ ਧਾਏ
    ਦਲਿੱਦਰ ਦੇ ਮਾਰੇ ਭਟਕ ਗਏ ਹਾਂ, ਨਸ਼ਿਆਂ ਦੇ ਵਿਚ ਅਟਕ ਗਏ ਹਾਂ
    ਪੱਛੋਤਾਏ ਕੁੱਝ ਨੀ ਜੇ ਬਣਨਾ, ਚਿੜੀਆਂ ਨੇ ਜਦ ਖੇਤ ਹੀ ਉਡਾਏ……
    ਮਾਪਿਆਂ ਦਾ ਧਰਮ ਕਦੇ ਇਸ ਗੱਲ ਦੀ ਇਜ਼ਾਜ਼ਤ ਨਹੀਂ ਦੇਂਦਾ ਕਿ ਉਹ ਆਪਣੇ ਬੱਚਿਆਂ ਉਪਰ ਬਾਜ਼ ਅੱਖ ਨਾ ਰੱਖਣ।ਬੱਚੇ ਨੂੰ ਕਿਹੋ ਜਿਹੀ ਸੇਧ ਦੇਣੀ ਹੈ, ਕਿਹੋ ਜਿਹੇ ਖਿਆਲਾਤ ਅਤੇ ਸੰਸਕ੍ਰੀਤੀ ਤੋਂ ਜਾਗਰੂਕ ਕਰਾਉਣਾ ਹੈ, ਕਿਹੋ ਜਿਹੀਆਂ ਕਦਰਾਂ-ਕੀਮਤਾਂ ਨੂੰ ਪਰਖਣਾ ਹੈ ਅਤੇ ਉਹਨਾ ਨਾਲ ਦੋ-ਚਾਰ ਹੋਣਾ ਹੈ, ਇਸ ਸੱਭ ਦੀ ਮੁਢਲੀ ਜਿੰਮੇਵਾਰੀ ਜਾਂ ਧਰਮ ਮਾਪਿਆਂ ਦਾ ਹੈ।ਜੇਕਰ ਬਾਪ ਨੇ ਹੱਲ ਦੀ ਹੱਥੀ ਹੀ ਫੜੀ ਨਾ ਹੋਵੇ, ਕਹੀ ਮੋਢੇ ਤੇ ਰੱਖੀ ਹੀ ਨਾ ਹੋਵੇ ਤੇ ਦਾਰੂ ਨਾਲੋਂ ਆੜੀ ਛੱਡੀ ਹੀ ਨਾ ਹੋਵੇ ਤਾਂ ਉਮੀਦ ਕਰੇ ਕਿ ਉਸ ਦਾ ਪੁੱਤਰ ਇਕ ਦਰਵੇਸ਼ ਬਣ ਕੇ ਸਾਹਮਣੇ ਆ ਜਾਵੇਗਾ-ਇਹ ਇਕ ਖਿਆਲੀ ਪੁਲਾਓ ਤੋਂ ਵੱਧ ਕੁੱਝ ਨਹੀਂ ਹੈ।
    ਇਕ ਦੁਕਾਨਦਾਰ ਦਾ ਧਰਮ ਹੈ ਕਿ ਗ੍ਰਾਹਕ ਨੂੰ ਸਹੀ ਸਮਾਨ ਵੇਚਣਾ ਅਤੇ ਮੁਨਾਫਾ ਵੀ ਵਾਜ਼ਬ ਪਰ ਉਸ ਦਾ ਧਰਮ ਤਾਂ ਦਿਨ  ਵਿਚ ਹਰ ਇਕ ਗ੍ਰਾਹਕ ਆਉਣ ਨਾਲ ਟੁੱਟਦਾ ਹੈ।ਜਿਹੜੇ ਗ੍ਰਾਹਕ ਭੋਲੇ ਹਨ, ਖਾਸ ਕਰਕੇ ਪਿੰਡਾਂ ਦੇ, ਉਹਨਾਂ ਦੀ ਤਾਂ ਛਿੱਲ ਬਹੁਤੀ ਹੀ ਉਤਾਰੀ ਜਾਂਦੀ ਹੈ –ਵਿਚਾਰੇ ਜੀ……ਜੀ……ਕਰਕੇ ਪੱਲਾ ਲੁੱਟਾਅ ਕੇ ਦੁਕਾਨ  ਵਿਚੋਂ ਬਾਹਰ ਹੋ ਜਾਂਦੇ ਹਨ।ਪ੍ਰੰਤੂ ਰਾਮ-ਰਾਮ !ਵਾਹਿਗੁਰੂ –ਵਾਹਿਗੁਰੂ ਕਹਿਣ ਵਾਲੇ ਧਰਮੀ ਦੁਕਾਨਦਾਰ ਆਪਣਾ ਧਰਮ ਅਤੇ ਇਮਾਨ ਗਵਾ ਬੈਠਦੇ ਹਨ। ਇਹ ਸੱਚ ਜੀ ਹੈ ਕਿ ਅ੧ੱਜ ਧਰਮ ਦੀਆਂ ਲੱਤਾਂ ਬਾਹਾਂ ਟੁੱਟ ਚੁੱਕੀਆਂ ਹਨ ਅਤੇ ਉਹ ਸਿਰਫ਼ ਪੈਰ ਦੇ ਅਗੁੰਠੇ ਸਹਾਰੇ ਖੜਾ ਹੈ ।
    ਕੀ ਇਹ ਸੱਭ ਕੁੱਝ ਧਰਮ ਨੇ ਸਿਖਾਇਆ ਹੈ? ਇਸ ਬੇ-ਧਰਮੀ ਵਾਲੇ ਮੁਨਾਫ਼ੇ ਨਾਲ ਅੱਯਾਸੀ ਕੀਤੀ ਜਾਂਦੀ ਹੈ ਅਤੇ ਬੱਚਿਆਂ ਦੀਆਂ ਆਦਤਾਂ ਵਿਗੜਦੀਆਂ-ਵਿਗੜਦੀਆਂ ਇੰਨੀਆਂ ਵਿਗੜ ਜਾਂਦੀਆਂ ਹਨ ਕਿ ਇਹੋ ਬੱਚੇ ਕਾਬੂ ਤੋਂ ਬਾਹਰ ਹੋ ਜਾਂਦੇ ਹਨ। ਅਖੀਰ ਬੁਰੀ ਸੰਗਤ ਬੁਰਾ ਬਣਾ ਹੀ ਦੇਂਦੀ ਹੈ।  
    ਸਾਡੇ ਪਿੰਡਾਂ ਵਿਚ ਜਿੱਥੇ ਜਿਆਦਾ ਕਾਮਿਆਂ ਦੀ ਲੋੜ ਹੈ, ਉਥੇ ਤਾਂ ਠੀਕ ਹੈ ਕਿ ਮਜਦੂਰ ਲਾਉਣੇ ਬਣਦੇ ਹਨ ਪਰ ਦੇਖਿਆ ਇਹ ਗਿਆ ਹੈ ਕਿ ਛੋਟੇ ਜਿਮੀਂਦਾਰਾਂ ਦੇ ਬੱਚੇ ਵੀ ਦੇਖੇ-ਦਿਖਾਏ ਆਪ ਹੱਥੀਂ ਕੰਮ ਕਰਨ ਨੂੰ ਤਿਆਰ ਨਹੀਂ। ਦਲਿੱਦਰ ਨੂੰ ਆਵਾਜਾਂ ਤਾਂ ਉਹ ਆਪ ਮਾਰਦੇ ਹਨ।ਇਹਨਾਂ ਹੀ ਬੱਚਿਆਂ ਦੇ ਉਪਰ ਤਾਂ ਦਾਰ-ਓ-ਮਦਾਰ ਹੁੰਦਾ ਹੈ ਮਾਪਿਆਂ ਦੇ ਦਿਨ ਬਦਲਣ ਦਾ ਪਰ ਜੇ ਇਹੋ ਬੱਚੇ ਆਪਣਾ ਧਰਮ ਨਾ ਪਾਲ ਕੇ ਮੋਟਰ ਸਾਈਕਲਾਂ ਤੇ ਘੁੰਮਦੇ ਰਹਿਣ ਤਾਂ ਹੁੰਦਾ  ਇੰਝ ਹੈ ਕਿ ਇਹਨਾਂ ਵਿਚੋਂ ਬਹੁਤ ਸਾਰੇ ਖੁੱਦ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।ਉਹਨਾਂ ਹੀ ਮਜ਼ਦੂਰਾਂ ਦੇ ਵਿਚ ਬੈਠ ਕੇ ਉਹੋ ਜਿਹੀਆਂ ਆਦਤਾਂ ਤੇ ਸੁਭਾਓ ਬਣ ਜਾਂਦੇ ਹਨ, ਲੀੜੇ ਫਟੇ ਹੋਏ ਅਤੇ ਮੋਟਰ ਸਾਈਕਲ ਦੀ ਜਗ੍ਹਾ ਜਾਂ ਤਾਂ ਪੈਦਲ ਤੇ ਜਾਂ ਟੁੱਟਾ ਜਿਹਾ ਸੈਕਲ ਤੇ ਮੈਲੇ ਜਿਹੇ ਝੋਲੇ ਵਿਚ ਰੋਟੀ ਦਾ ਡੱਬਾ। ਆਪਣੇ ਧਰਮ ਨੂੰ ਪਿੱਠ ਦੇਣ ਦਾ ਇਹ ਫਲ ਮਿਲਿਆ ਹੈ, ਜਾਂ ਇੰਝ ਕਹੋ ਕਿ ਆਪਣੇ ਫਰਜ਼ ਤੋਂ ਅਵੇਸਲੇ ਹੋਣ ਦਾ ਇਹ ਸਰਾਪ ਮਿਲਿਆ ਹੈ।ਇਹਨਾਂ ਹੀ ਬੱਚਿਆਂ ਨੂੰ ਮਾਂਵਾਂ ਕਿੰਨੇ ਚਾਅ ਨਾਲ ਵਧੀਆ ਪਰੋਂਠੇ ਬਣਾ ਕੇ ਖੁਆਉਂਦੀਆਂ ਸਨ । ਦੁੱਧ, ਦਹੀਂ ਅਤੇ ਲੱਸੀ ਪਿਲਾਉਂਦੀਆਂ ਸਨ, ਅਤੇ ਉੁਹਨਾਂ ਦੇ ਚਿਹਰਿਆਂ ਤੇ ਅੱਖਾਂ ਵਿਚੋਂ ਆਪਣਾ ਉਜੱਵਲ ਭਵਿੱਸ ਦੇਖਦੀਆਂ ਸਾਰ-ਸ਼ਾਰ ਹੁੰਦੀਆਂ ਸਨ ਪਰ ਹਾਇ! ਅੱਜ ਜਦੋਂ ਇਹੋ ਮਾਂਵਾਂ ਆਪਣੇ ਲਾਡਾਂ ਨਾਲ ਪਾਲੇ ਬੱਚਿਆਂ ਦੀ ਬਦਹਾਲੀ ਦੇਖਦੀਆਂ ਹਨ ਤਾਂ ਉਹਨਾਂ ਦਾ ਅੰਦਰ ਵਲੂੰਧਰਿਆ ਜਾਂਦਾ ਹੈ। ਆਪਣੇ ਬੱਚਿਆਂ ਨੂੰ ਕਿਸੇ ਮੁਕਾਮ ਤੇ ਦੇਖਣ ਦੀ ਤਾਂਘ ਉਹਨਾਂ ਦੇ ਹਿਰਦਿਆਂ ਵਿਚ ਹੀ ਸਿਮਟ ਕੇ ਰਹਿ ਜਾਂਦੀ ਹੈ।
    ਆਪਣੇ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋਣ ਦਾ ਆਨੰਦ ਹੀ ਕੁੱਝ ਹੋਰ ਹੁੰਦਾ ਹੈ ਪਰ ਬਿਗਾਨੇ ਖੇਤਾਂ ਜਾਂ ਸ਼ਹਿਰ ਵਿਚ ਮਜ਼ਦੂਰੀ ਕਰਨਾ ਖ਼ੂਨ ਦੇ ਘੁੱਟ ਭਰਨ ਦੇ ਬਰਾਬਰ ਹੈ। ਜਿੰਦਗੀ ਦੇ ਹੁਸੀਨ ਸੁਪਨੇ ਚਕਨਾਚੂਰ ਹੋ ਕੇ ਰਹਿ ਜਾਂਦੇ ਹਨ। ਇਸ ਦੇ ਪਿੱਛੇ ਬੱਚਿਆਂ ਦੇ ਕੱਚੇ ਦਿਮਾਗ ਦੀਆਂ ਕਰਤੂਤਾਂ ਤਾਂ ਹੈ ਹੀ ਹਨ ਪਰ ਕਿਤੇ ਨਾ ਕਿਤੇ ਮਾਪਿਆਂ ਨੇ ਵੀ ਆਪਣਾ ਧਰਮ  ਨਾ ਨਿਭਾਅ ਕੇ ਬੱਚਿਆਂ ਨਾਲ ਲੋੜੀਂਦਾ ਪਿਆਰ ਅਤੇ ਸਖਤੀ ਦਾ ਮਿਸ਼ਰਨ ਅਖਤਿਆਰ ਨਹੀਂ ਕੀਤਾ। ਸਿੱਟਾ ਇਹ ਨਿਕਲਿਆ ਕਿ ਮਾਪਿਆਂ ਦੀਆਂ ਆਸਾਂ-ਉਮੀਦਾਂ ਢਹੀਆਂ ਸੋ ਢਹੀਆਂ, ਬੱਚਿਆਂ ਦਾ ਭਵਿੱਸ਼ ਦਾਅ ਉਪੱਰ ਲੱਗਾ ਸੋ ਲੱਗਾ, ਸਮੁੱਚੇ ਸਮਾਜ ਨੂੰ ਹੀਰਿਆਂ ਵਰਗੇ ਪੁੱਤਰ ਖੋ ਕੇ ਨਸ਼ੱਈ ਅਤੇ ਵੈਲੀਆਂ ਦਾ ਵੱਗ ਪਾਲਣਾ ਪੈ ਗਿਆ। ਕੀ ਮਾਪਿਆਂ ਦੀ ਇਸ ਹੂਕ ਅਤੇ ਵਿਰਲਾਪ ਕਰਦੀ ਕੂਕ ਬੱਚਿਆਂ ਦੇ ਕੰਨੀ ਪਏਗੀ ? ਉਹਨਾ ਦਾ ਧਰਮ ਮਾਪਿਆਂ ਦੀਆਂ ਆਂਦਰਾਂ ਠੰਡੀਆਂ ਕਰ ਸਕੇਗਾ? ਇਹ ਹਨ ਦੋ-ਇਕ ਸਵਾਲ ਜਿਹਨਾਂ ਦਾ ਜਵਾਬ ਦੇਣਾ ਅੱਜ ਦੇ ਪੁੱਤਰਾਂ ਅਤੇ ਧੀਆਂ ਦਾ ਧਰਮ ਹੈ।ਇਸ ਧਰਮ ਦੇ ਪਾਲਣ ਨਾਲ ਉਹ ਨੱਸ਼ਈਆਂ ਅਤੇ ਮਜ਼ਦੂਰਾਂ ਤੋਂ ਉਭੱਰ ਕੇ ਸਰਦਾਰੀ ਵਾਲੀ ਜਿੰਦਗੀ ਦੇ ਹੱਕਦਾਰ ਬਣ ਸਕਣਗੇ।