ਜਦ ਪਹਿਲੀ ਵਾਰ ਮਿਲੇ ਸਾਂ ਨੀਵੀਂ ਘੱਤ ਬਹਿ ਗਏ।
ਬਿੰਨਾਂ ਬੋਲੇ ਹੀ ਇਹ ਨੈਣ ਕੁਝ ਦਿਲ ਨੂੰ ਕਹਿ ਗਏ।
ਉਹ ਕਿਹੜੀ ਬੋਲੀ ਸੀ ਜਿਸ ਨੂੰ ਦੋਵੇ ਸਮਝ ਗਏ।
ਕਰ ਕਬਜਾ ਮਨ ਉੱਤੇ ਸੀ ਕੁਝ ਅਰਮਾਨ ਬਹਿ ਗਏ।
ਬੇ-ਦਰਦ ਜ਼ਮਾਨੇ ਨੇ ਦਿੱਤੇ ਦਰਦ ਬਥੇਰੇ ਨੇ ।
ਸਮਝ ਨਿਆਂਮਤ ਦਰਦਾਂ ਨੂੰ ਹਾਂ ਚੁੱਪ ਕਰ ਸਹਿ ਗਏ।
ਉਹਲੇ ਅੱਖਾਂ ਤੋਂ ਹੋਵਣ ਇਕ ਪਲ ਇਹ ਸੱਜਣ ਨਾਂ।
ਅੱਖਾਂ ਵਿਚ ਡੇਰਾ ਲਾ ਡੋਰੇ ਲਾਲ ਬਣ ਬਹਿ ਗਏ
ਇਹ ਖੇਡ ਇਸ਼ਕ ਦੀ ਜੋ ਸਿੱਧੂ ਜਿੱਤੀ ਨਾ ਜਾਵੇ।
ਇਹਨੂੰ ਜਿੱਤਣ ਲੱਗੇ ਬੰਦੇ ਖੁਦ ਹਾਰ ਬਹਿ ਗਏ।