ਕਈ ਵਾਰੀ ਡੁੱਬਦਾ ਸੂਰਜ ਵੀ
ਤਸੱਲੀ ਦੇ ਜਾਂਦਾ ਹੈ ਕਿ
ਹੋ ਸਕਦੈ ਮੈਂ ਕੱਲ੍ਹ ਨੂੰ ਆਉਣ
ਲੱਗਿਆਂ ਕੋਈ ਚੰਗਾ ਮੌਕਾ ਜਾਂ ਫਿਰ ਚੰਗੀ ਖਬਰ ਲੈ ਕੇ ਆਵਾਂ
ਤੂੰ ਇਹ ਸੋਚ ਮੈਂ ਚਾਨਣ ਮੁਨਾਰਾ ਹਾਂ ਤੇ
ਸਿਰਫ ਤੇਰੇ ਸੰਸਾਰ ਵਿੱਚ ਹੀ ਮੌਜੂਦ ਹਾਂ,
ਹੋਰ ਸਭਨੀਂ ਥਾਈਂ ਤਾਂ ਹਨ੍ਹੇਰ ਕੋਠੜੀ ਈ ਹੈ ।
ਸੋ ਮੈਨੂੰ ਡੁੱਬਦੇ ਤਾਰਿਆਂ ਦੇ ਸਰਦਾਰ ਨੂੰ ਦੇਖ
ਆਪਣੀ ਬੇਚੈਨੀ ਤੇ ਬੇਚੈਨ ਕਰਨ ਵਾਲੇ
ਖਿਆਲ ਵੀ ਨਾਲ ਹੀ ਡੁਬਦੇ ਨਜ਼ਰ ਆਉਣ ਲਗਦੇ ਹਨ
ਮਿਲਦੇ ਆਂ ਫਿਰ ਕੱਲ੍ਹ ਨੂੰ ਨਵੀਂ
ਉਮੀਦ ਤੇ ਨਵਾਂ ਦਿਨ ਤੇ ਨਵੇਂ
ਉੱਦਮ ਨਾਲ !
ਇਸ ਆਰਜ਼ੂ ਨੂੰ ਲੈ ਕੇ
ਫਿਰ ਸਾਰਥਿਕ ਕਦਮ ਚੁੱਕਣ ਲਈ
ਤਿਆਰ ਹੋ ਕੇ ਸੌਂ ਜਾਂਦੀ ਹਾਂ ।