ਸਭ ਰੰਗ

  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
  •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
  •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
  • ਕੰਮ ਹੀ ਪੂਜਾ ਹੈ (ਲੇਖ )

    ਜਸਕਰਨ ਲੰਡੇ   

    Cell: +91 94176 17337
    Address: ਪਿੰਡ ਤੇ ਡਾਕ -- ਲੰਡੇ
    ਮੋਗਾ India 142049
    ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੰਜਾਬ ਦੀ ਨਵੀਂ ਪੀੜ੍ਹੀ ਦਾ ਹੱਥੀ ਕੰਮ ਕਰਨ ਦਾ ਰੁਝਾਨ ਘਟਿਆ ਹੈ। ਹਰ ਕਿੱਤੇ 'ਚ ਪ੍ਰਵਾਸੀਆਂ ਦੀ ਪਕੜ ਮਜਬੂਤ ਹੋ ਰਹੀ ਹੈ। ਇਹ ਬਿੱਲਕੁਲ ਸੱਚੀ ਗੱਲ ਹੈ ਕਿ ਕੰਮ ਤੇ ਅਣਖ ਲਈ ਜਾਣੇ ਜਾਂਦੇ ਪੰਜਾਬੀ ਹੁਣ ਕੰਮ ਤੋਂ ਕੰਨੀ ਕਤਰਾਉਣ ਲੱਗੇ ਹਨ। ਜੋ ਬਹੁਤ ਮਾੜੀ ਗੱਲ ਹੈ ਅੱਜ ਕਿਸੇ ਵੀ ਕੰਮ ਵਿੱਚ ਪਹਿਲਾਂ ਜਿੰਨੀ ਮਿਹਨਤ ਨਹੀਂ ਕਰਨੀ ਪੈਂਦੀ ਕਿਉਕਿ ਹਰ ਭਾਰੀ ਕੰਮ ਕਰਨ ਲਈ ਮਸ਼ਿਨਰੀ ਆ ਗਈ ਹੈ। ਹੌਲਾ ਕੰਮ ਵੀ ਪੰਜਾਬੀ ਕਰਨ ਤੋਂ ਕੰਨੀ ਕਤਰਾ ਰਹੇ ਹਨ। ਅੱਜ ਹਰ ਗੱਭਰੂ ਦੀ ਇੱਛਾ ਵਿਦੇਸ਼ ਜਾਣ ਦੀ ਬਣ ਗਈ ਹੈ। ਵਿਦੇਸ਼ ਵਿੱਚ ਕਿਹੜਾ ਵਿਹਲੇ ਬੈਠ ਕੇ ਰੋਟੀ ਮਿਲਦੀ ਹੈ ਕੰਮ ਤਾਂ ਓਥੇ ਵੀ ਕਰਨਾ ਪੈਂਦਾ ਹੈ। ਪਰ ਇਥੇ ਕੰਮ ਕਰਦੇ ਹੋਏ ਲੋਕ ਸ਼ਰਮ ਮਹਿਸੂਸ ਕਰਦੇ ਹਨ। ਜੋ ਦੇਖੋ ਦੇਖ ਇਹ ਰੀਤ ਬਣ ਗਈ ਹੈ। ਸੋ ਅੱਜ ਲੋੜ ਹੈ ਇਹ ਸ਼ਰਮ ਹਯਾ ਤੋਂ ਉਪਰ ਉਠ ਕੇ ਰੋਟੀ ਹੱਕ ਦੀ ਖਾਣ ਦੀ ਉਹ ਭਾਵੇ ਕੋਈ ਵੀ ਕੰਮ ਕਰਕੇ ਖਾਦੀ ਜਾਵੇ। ਅੱਜ ਦੇ ਮਾਪੇ ਬੱਚਿਆ ਦੇ ਵੱਧ ਨੰਬਰ ਲੈਣ ਦੇ ਚੱਕਰ ਵਿੱਚ ਬੱਚਿਆ ਨੂੰ ਹੱਥੀ ਕੰਮ ਨਹੀਂ ਕਰਨ ਦਿੰਦੇ, ਕਦੇ ਜੁਮਾਨਾ ਸੀ ਬੱਚੇ ਪੜਾਈ ਦੇ ਨਾਲ ਨਾਲ ਮੱਝਾ ਚਾਰਨਾ, ਪੱਠੇ ਵੱਢਣਾ,ਮਿਸਤਰੀ ਦਾ ਕੰਮ ਕਰਨ ਵਾਲੇ ਦਾ ਬੱਚਾ ਮਿਸਤਰੀ ਵਾਲਾ ਕੰਮ, ਦੁਕਾਨਦਾਰ ਦਾ ਬੱਚਾ ਦੁਕਾਨ ਤੇ ਆਦਿ ਘਰੇ ਕੰਮ ਵਿੱਚ ਮਾਂ ਬਾਪ ਦੀ ਮੱਦਦ ਕਰਦੇ ਸੀ। ਇਸ ਤਰ੍ਹਾਂ ਬੱਚਿਆ ਦੀ ਕੰਮ ਵਿਚ ਰੁਚੀ ਬਣ ਜਾਂਦੀ ਸੀ ਤੇ ਉਹ ਘਰੇ ਕੰਮ ਕਰਦਾ ਕਰਦਾ ਪਿੱਤਾ ਪੁਰਖੀ ਕੰਮ ਸਿੱਖ ਜਾਂਦਾ ਸੀ। ਜਦੋਂ ਕਿ ਅੱਜ ਦੇ ਬੱਚੇ 18-20 ਸਾਲ ਦੀ ਉਮਰ ਤੱਕ ਪੜ੍ਹਾਈ ਤੋਂ ਬਿਨਾਂ ਕਿਸੇ ਕੰਮ ਵਿੱਚ ਰੁਚੀ ਹੀ ਨਹੀਂ ਰੱਖਦੇ। ਇਥੋਂ ਤੱਕ ਕਿ ਬੱਚੇ ਘਰਦੇ ਕਿਸੇ ਵੀ ਕੰਮ ਨੂੰ ਨਹੀਂ ਕਰਦੇ ਖਾਸ ਕਰਕੇ ਕੁੜੀਆਂ ਜਦੋਂ ਇਹਨੀ ਉਮਰ ਤੱਕ ਚਾਹ ਰੋਟੀ ਆਦਿ ਵੀ ਨਹੀਂ ਬਣਾ ਸਕਦੀਆਂ ਤਾਂ ਉਹਨਾਂ ਦੀ ਵਿਹਾਉਤਾ ਜਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਦੀਆਂ ਹਨ। ਕਈ ਘਰ ਇਸੇ ਕਰਕੇ ਟੁੱਟਦੇ ਦੇਖੇ ਗਏ ਹਨ। ਵਿਦੇਸ਼ ਜਾ ਕੇ ਵੀ ਬੱਚਿਆ ਨੂੰ ਕੰਮ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਹੈ। ਜਿਸ ਬੱਚੇ ਨੇ ਘਰੇ ਕੰਮ ਨਹੀਂ ਕੀਤਾ ਹੁੰਦਾ ਉਹਨੂੰ ਵਿਦੇਸ਼ ਵਿੱਚ ਕੰਮ ਕਰਨਾ ਬਹੁਤ ਔਖਾ ਲੱਗਦਾ ਹੈ। ਅੱਜ ਇਸ ਪਾਸੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਵਿਦੇਸ਼ਾ ਵਾਂਗ ਇਥੇ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਦਿੱਤਾ ਜਾਵੇ। ਇਸ ਦੇ ਨਾਲ ਨਾਲ ਹਰ ਮਾਪੇ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਉਲਾਦ ਨੂੰ ਕਿਰਤ ਨਾਲ ਜਰੂਰ ਜੋੜੇ ਕਿਉਕਿ ਕੰਮ ਹੀ ਪੂਜਾ ਹੈ।