ਸਭ ਰੰਗ

  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
  •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
  •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
  • ਵਿਚਾਰ ਮੰਚ ਵੱਲੋਂ ਗ੍ਰਿਫ਼ਤਾਰੀਆਂ ਦੇ ਸੱਦੇ ਦੀ ਪੁਰਜ਼ੋਰ ਹਮਾ ਿਤ (ਖ਼ਬਰਸਾਰ)


    ਲੁਧਿਆਣਾ   -- ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਦੇ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਇਕੱਤਰਤਾ ਵਿਚ ਸਰਵਸੰਬਤੀ ਨਾਲ ਫ਼ੈਸਲਾ ਹੋਇਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਦੀ ਹਮਾਇਤ ਵਿਚ 25 ਜਨਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅਤੇ ਜੇਐਨਯੂ ਦੇ ਵਿਦਿਆਰਥੀਆਂ ਦੇ ਹੱਕ ਵਿਚ ਵੱਧ ਤੋਂ ਵੱਧ ਲੇਖਕ ਗ੍ਰਿਫ਼ਤਾਰੀਆਂ ਲਈ ਪਹੁੰਚਣਗੇ।  
    ਇਸ ਮੌਕੇ ਡਾ ਸਿਰਸਾ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਲੋਕਾਂ ਦੇ ਮਹਿੰਗਾਈ, ਬੇਰੁਜ਼ਗਾਰੀ ਆਦਿ ਦੀਆਂ ਸਮੱਸਿਆਵਾਂ ਨੂੰ ਦਬਾਉਣ ਲਈ ਨਾਗਰਿਕਤਾ ਸੋਧ ਕਾਨੂੰਨ ਵਰਗੇ ਸਮਾਜ ਨੂੰ ਵੰਡਣ ਵਾਲੇ ਕਾਨੂੰਨ ਲੈ ਕੇ ਆ ਰਹੀਆਂ ਹਨ। ਸੰਸਦ ਵਿਚ ਬਹੁਗਿਣਤੀ ਭੀੜ ਦੀ ਮਾਨਸਿਕਤਾ ਦੀ ਤਰ੍ਹਾਂ ਗੁਆਂਢੀ ਮੁਲਖ ਨਾਲ ਜੰਗ ਦਾ ਮਾਹੌਲ ਭਖਾ ਰਹੀ ਹੈ। ਲੇਖਕਾਂ ਦਾ ਲੋਕਾਂ ਨੂੰ ਜਾਗਰੂਕ ਕਰਨਾ ਪਵਿੱਤਰ ਫਰਜ਼ ਹੈ।
    ਇਸ ਇਕੱਤਰਤਾ ਵਿਚ ਪੰਜਾਬੀ ਭਾਸ਼ਾ, ਪਸਾਰ ਭਾਈਚਾਰੇ ਤੋਂ ਮਹਿੰਦਰ ਸਿੰਘ ਸੇਖੋਂ ਅਤੇ ਹਰਬਖਸ਼ ਸਿੰਘ ਗਰੇਵਾਲ ਪਹੁੰਚੇ ਹੋਏ ਸਨ।  ਇਸੇ ਤਰ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ  ਮੀਤ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।  
    ਅੱਜ ਲੋਹੜੀ ਦੇ ਸਬੰਧ ਵਿਚ ਸਾਹਿਤਕ ਰਚਨਾਵਾਂ ਸਮੇਤ ਸਮੁੱਚੇ ਮੈਂਬਰਾਂ ਨੇ ਆਪੋ-ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।  ਨੀਲੂ ਬੱਗਾ ਲਿਧਆਣਵੀ ਤੇ ਏਕਤਾ ਪੂਜਾ ਸ਼ਰਮਾ ਨੇ ਕਵਿਤਾ, ਮਨਿੰਦਰ ਭਾਟੀਆਂ ਨੇ ਮਿੰਨੀ ਕਹਾਣੀ ਮੈਨੀਫੈਸਟੋ, ਸੁਰਜੀਤ ਸਿੰਘ ਜੀਤ ਨੇ ਗੀਤ 'ਮਾਂ ਬੋਲੀ ਨਾ ਭੁਲਿਓ ਆਪਣੀ ਦਿਲੋਂ ਪਿਆਰ ਕਰੋ', ਭਗਵਾਨ ਢਿੱਲੋਂ ਨੇ ਮੀਸਣਾ ਮਿਰਜ਼ਾ, , ਬਲਵਿੰਦਰ ਔਲੱਖ ਗਲੈਕਸੀ ਨੇ ਆਓ ਜਸ਼ਨ ਮਨਾਏ ਸਭ ਮਿਲ ਕੇ, ਚੰਨ ਤੇ ਚੜ੍ਹ ਗਿਆ ਮੋਦੀ', ਇਜ: ਸੁਰਜਨ ਸਿੰਘ ਨੇ ਜੀਵਨ ਦੇ ਰੰਗ, ਮਲਕੀਤ ਸਿੰਘ  ਮਾਲੜਾ ਨੇ ਅਨੰਦਪੁਰੀਏ, ਅਨੰਦਪੁਰੀਏ, ਅੱਜ ਤੈਨੂੰ ਛੱਡ ਜਾਣਾ, ਰਘਬੀਰ ਸਿੰਘ ਸੰਧੂ ਨੇ ਲਵਾਰਿਸ ਬੱਚੀ, ਸਰਬਜੀਤ ਸਿੰਘ ਵਿਰਦੀ ਨੇ ਬੀਬੀ ਦੇਹ ਲੋਹੜੀ ਜੀਵੇ ਤੇਰੀ ਜੋੜੀ, ਤਰਨਜੀਤ ਸਿੰਘ ਮਾਨ ਨੇ ਜੇ ਪੰਜਾਬ 'ਚ ਰਹਿਣਾ ਪੰਜਾਬੀ ਬੋਲਣੀ ਪੈਣੀ', ਦਲੀਪ ਅਵਧ ਨੇ ਹਿੰਦੀ ਵਿਚ ਕਵਿਤਾ, ਸੁਖਚੈਨ ਸੱਤਾ ਨੇ ਨਸ਼ਿਆਂ ਦੇ ਪੱਟੇ ਬਈ, ਆਜ਼ਾਦ ਕੀ ਕਰਾਉਣਗੇ',  ਡਾ ਗੁਲਜ਼ਾਰ ਸਿੰਘ ਪੰਧੇਰ ਨੇ ਦੁੱਲੇ ਭੱਟੀ ਦੀ ਲੋਹੜੀ, ਦਲਵੀਰ ਸਿੰਘ ਲੁਧਿਆਣੀ ਨੇ ਛੋਟੀ ਕਹਾਣੀ 'ਖੁਸ਼ਬੂਹੀਨ' ਦੇ ਇਲਾਵਾ ਕਮਿੱਕਰ ਸਿੰਘ, ਬਲਕੌਰ ਸਿੰਘ ਗਿੱਲ, ਤਰਲੋਚਨ ਝਾਂਡੇ ਨੇ ਰਚਨਾਵਾਂ 'ਤੇ ਹੋਈ ਵਿਚਾਰ ਚਰਚਾ 'ਚ ਭਾਗ ਲਿਆ।