ਬੰਦਾ ਉਹੀਉ ਕਾਮਯਾਬ ਹੁੰਦਾ,
ਜਿਹੜਾ ਸਮੇਂ ਦਾ ਹਾਣੀ ਬਣ ਜਾਵੇ,
ਆਪਣੇ ਕੰਮ ਚ ਮਸਤ ਰਹਿ ਕੇ,
ਮੁਸੀਬਤਾਂ ਅੱਗੇ ਤਣ ਜਾਵੇ!
ਧਰਮੀ ਉਸ ਤੋਂ ਵੱਡਾ ਨਾ ਕੋਈ,
ਜਿਹੜਾ ਨੇਕੀ ਨੂੰ ਅਪਣਾਵੇ,
ਕੋਈ ਕੀ ਸੋਚਦਾ ਕਦੇ ਨਾ ਸੋਚੋ,
ਕੋਈ ਬੋਲੇ ਚਾਹੇ ਨਾ ਬੁਲਾਵੇ!
ਹੌਸਲੇ ਤੋੜਨ ਚੱਟਾਨਾਂ ਨੂੰ,
ਬੰਦਾ ਬਹੁਤਾ ਨਾ ਘਬਰਾਵੇ,
ਮਾੜੇ ਮੋਟੇ ਦੁੱਖ ਤਾਂ ਆਉਂਦੇ ਰਹਿੰਦੇ,
ਐਵੇਂ ਗੱਲ ਗੱਲ ਤੇ ਨਾ ਪਛਤਾਵੇ!
ਮੱਥੇ ਵੱਟ ਤੇ ਨੀਅਤ ਖੋਟੀ,
ਦੋਵੇਂ ਲੱਛਣ ਦੂਰ ਭਜਾਵੇ,
ਜ਼ਿੰਦਗੀ ਦੀ ਜ਼ੰਗ ਤਾਂ ਉਹੀਉ ਜਿੱਤਦਾ,
ਜਿਹੜਾ ਮੌਤ ਨੂੰ ਨਿੱਤ ਡਰਾਵੇ!