ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਸੀ ਕੰਧਾਂ ਵੀ ਰੋਈਆਂ ਚੁਗਾਠਾਂ ਵੀ ਰੋਈਆਂ
ਛੱਤਾਂ ਵੀ ਰੋਈਆਂ ਮੁਹਾਠਾਂ ਵੀ ਰੋਈਆਂ
ਵੇਹੜਾ ਵੀ ਰੋਇਆ ਤੇ ਖੇੜਾ ਵੀ ਰੋਇਆ
ਜਿਸ ਨੇ ਵੀ ਸੁਣਿਆਂ ਸੀ ਹਰ ਕੋਈ ਰੋਇਆ
ਜਿਥੇ ਸਨ ਖੁਸ਼ੀਆਂ ਉਹ ਘਰ ਸੁਨਾਂ ਸੁਨਾਂ
ਭਰਿਆ ਭਕੁਨਾਂ ਲਗੇ ਸੁਨਾਂ ਸੁਨਾਂ
ਤੇਰ ਜਾਣ ਮਗਰੋਂ ਤੇਰੇ ਜਾਣ ਮਗਰੋਂ
ਉਦਾਸੇ ਗਏ ਨੇ ਪਤ੍ਰਕਾਰ ਭਾਈ ਵੀ ਤੇਰੇ
ਤੇਰੇ ਵਿਛੌੜੇ’ਚ ਹਾਰੇ ਨੇ ਜੇਰੇ
ਧੀਆਂ ਵੀ ਰੋਈਆਂ ਤੇ ਪੁਤਰ ਵੀ ਰੋਏ
ਸਭਨਾ ਦੀ ਅਖਾਂ ਦੇ ਗਿਲੇ ਨੇ ਕੋਇ
ਪ੍ਰਿਵਾਰਕ ਮਾਲਾ ਦਾ ਤੂੰ ਸੁਚਾ ਸੀ ਮੋਤੀ
ਬਿਖਰ ਗਈ ਨਾ ਰਹੀ ਉਹ ਪਰੋਤੀ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਪਤ੍ਰਕਾਰੀ ਦਾ ਤੂੰ ਸੀ ਕਿਤਾ ਅਪਨਾ ਕੇ
ਸਚੀ ਸੁਚੀ ਖਬਰਾਂ ਦੀ ਚੇਟਕ ਜਿਹੀ ਲਾ ਕੇ
ਆਪ ਛੁਪ ਬੈਠੋਂ ਕੋਈ ਰੋਸਾ ਮਨਾ ਕੇ।
ਮਨਣਾ ਪੈਣਾ ਭਾਣਾ ਹੈ ਮਨ ਸਮਝਾ ਕੇ
ਛੁਪ ਕੇ ਵੀ ਦਲਬੀਰ ਸਾਥੋਂ ਛੁਪ ਨਾ ਸਕੇਂਗਾ
ਲੇਖਾਂ ਤੇ ਖਬਰਾ ਦਾ ਥੱਬਾ ਦਸ ਕਿਥੇ ਧਰੇਂਗਾ
ਜਦ ਵੀ ਕਦੇ ਯਾਦ ਤੇਰੀ ਸਤਾਊ
ਸੰਵਾਦ ਰਚਾ ਲਮਾਂਗੇ ਤੇਰੇ ਲੇਖ ਪੜ੍ਹਕੇ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੌਂ