ਬਾਲੀਵੁੱਡ 'ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਇੱਕ ਤੋਂ ਇੱਕ ਕਲਾਕਾਰਾਂ ਨਾਲ ਭਰਿਆ ਪਿਆ ਹੈ ਬਾਲੀਵੁੱਡ। ਬਹੁਤ ਸਾਰੇ ਕਲਾਕਾਰ ਆਪਣੀ ਪ੍ਰਤਿਭਾ ਨਾਲ ਹੀ ਪਹਿਚਾਣੇ ਜਾਂਦੇ ਹਨ। ਲੇਕਿਨ ਕੁੱਝ ਕਲਾਕਾਰ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਰਵ-ਵਿਆਪਕ ਗੁਣ ਹੁੰਦੇ ਹਨ, ਇਹ ਕਹਿਣਾ ਸ਼ਾਇਦ ਗ਼ਲਤ ਨਹੀਂ ਹੋਵੇਗਾ ਉਹ ਗੁਣਾਂ ਦੀ ਖਾਣ ਹੁੰਦੇ ਹਨ।
ਗੱਲ ਕਰਦੇ ਹਾਂ ਬਾਲੀਵੁੱਡ ਦੇ ਸਦਾ ਬਹਾਰ ਸ਼ਾਹਕਾਰ ਅਮਰੀਸ਼ ਪੁਰੀ ਇਸ ਕਲਾਕਾਰ ਨੇ ਆਪਣੀ ਕਲਾ ਦੇ ਦਮ ਤੇ ਬਾਲੀਵੁੱਡ 'ਚ ਚਾਰ ਦਹਾਕਿਆਂ (੪੦ ਸਾਲ) ਤੱਕ ਹਕੂਮਤ ਕੀਤੀ। ਚਾਹੇ ਉਸ ਦੇ ਭਰਾ ਮਦਨ ਪੁਰੀ, ਚਮਨ ਲਾਲ ਪੁਰੀ ਬਾਲੀਵੁੱਡ ਸਟਾਰ ਕਲਾਕਾਰ ਸਨ, ਲੇਕਿਨ ਇਸ ਬਾਲੀਵੁੱਡ ਸਟਾਰ ਨੇ ਜੀ ਤੋੜ ਮਿਹਨਤ ਕੀਤੀ, ਨਤੀਜਾ ਉਹ ਅਕਾਸ਼ ਦੀਆਂ ਬੁਲੰਦੀਆਂ ਤੱਕ ਪਹੁੰਚ ਗਿਆ।
ਅਮਰੀਸ਼ ਪੁਰੀ ਕਲਾਤਮਿਕ ਫ਼ਿਲਮਾਂ ਦਾ ਸਟਾਰ ਸੀ ਕਿਉਂਕਿ ਉਸ ਦੀ ਸ਼ੁਰੂਆਤ ਹੀ ਸਟੇਜ਼ ਤੋਂ ਹੋਈ ਉਸ ਨੂੰ ਸਟੇਜ਼ ਦੀਆਂ ਮਹਾਨ ਹਸਤੀਆਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਉਸ ਨੇ ਜਿਸ ਵੀ ਖੇਤਰ 'ਚ ਕੰਮ ਕੀਤਾ, ਉਸ 'ਚ ਉਸ ਨੇ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ। ਕਲਾਤਮਿਕ ਫ਼ਿਲਮਾਂ 'ਚ ਸਾਵਣ ਕੋ ਆਨੇ ਦੋ, ਜਗੀਰਦਾਰ, ਜਾਲ ਦੀ ਟ੍ਰੈਪ 'ਚ ਫ਼ੌਜੀ ਅਫ਼ਸਰ ਦੀ ਭੂਮਿਕਾ ਗਰਦਿਸ਼, ਸਧਾਰਨ ਸਿਪਾਹੀ, ਬਾਦਲ ਫ਼ਿਲਮ ਆਦਰਸ਼ ਪੁਲਿਸ ਅਫ਼ਸਰ, ਘਾਤਿਕ ਗ਼ੈਰ, ਸੰਨੀ ਦਿਓਲ ਅਤੇ ਅਜੇ ਦੇਵਗਨ ਦੇ ਆਰਦਸ਼ ਬਾਪ ਦੀ ਦਮਦਾਰ ਭੂਮਿਕਾ ਨਿਭਾਈ।
ਇਸ ਮਹਾਨ ਕਲਾਕਾਰ ਦਾ ਜਨਮ ੨੨ ਜੂਨ ੧੯੩੨ ਪੰਜਾਬ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ। ਪਿਤਾ ਸ੍ਰੀ ਬਾਲਾ ਨਿਹਾਲ ਸਿੰਘ ਅਤੇ ਮਾਤਾ ਵੈਦ ਕੌਰ ਵੱਡਾ ਭਰਾ ਮਦਨ ਪੁਰੀ ਫਿਲਮ ਜਗਤ ਕਾਫ਼ੀ ਮਸ਼ਹੂਰ ਕਲਾਕਾਰ ਸੀ। ਛੋਟਾ ਭਰਾ ਹਰਸ਼ਪੁਰੀ ਅਤੇ ਭੈਣ ਚੰਦਰ ਕਾਂਤਾ। ਮੁੱਢਲੀ ਸਿੱਖਿਆ ਉਸ ਪੰਜਾਬ ਤੇ ਬਾਅਦ 'ਚ ਉੱਚ ਸਿੱਖਿਆ ਬੀ. ਐਸ. ਕਾਲਜ ਸ਼ਿਮਲੇ ਤੋਂ ਹਾਸਲ ਕੀਤੀ।
ਅਮਰੀਸ਼ ਪੁਰੀ ਦਾ ਕੈਰੀਅਰ ੧੯੬੦ 'ਚ ਸ਼ੁਰੂ ਹੋਇਆ। ਸ਼ੁਰੂਆਤ ਸਹਿਦੇਵ ਦੂਬੇ ਅਤੇ ਗਰੀਸ਼ ਕਰਨਾਡ ਦੇ ਨਾਟਕ ਦੀ ਪੇਸ਼ਕਸ਼ ਰੰਗ ਮੰਚ ਤੋਂ ਕੀਤੀ, ਅਮਰੀਸ਼ ਪੁਰੀ ਕਾਫ਼ੀ ਸਾਲ ਸਟੇਜ਼ ਨਾਲ ਜੁੜਿਆ ਰਿਹਾ। ਉਸ ਨੂੰ ਲਗਾਤਾਰ ਸੰਘਰਸ਼ ਕਰਨਾ ਪਿਆ।
੧੯੬੧ 'ਚ ਪਦਮ ਵਿਭੂਸ਼ਨ ਰੰਗ ਕਰਮੀ ਅਲਕਾਈ ਨਾਲ ਇਤਿਹਾਸਕ ਮੁਲਾਕਾਤ ਹੋਈ। ਇਸ ਮੁਲਾਕਾਤ ਨੇ ਉਸ ਦਾ ਜੀਵਨ ਬਦਲ ਦਿੱਤਾ। ਅਮਰੀਸ਼ ਪੁਰੀ ਕਲਾ 'ਚ ਨਿਪੁੰਨ ਹੋ ਗਿਆ। ਉਸ ਸਟੇਜ਼ ਦੇ ਨਾਟਕ ਨੂੰ ਵੇਖਣ ਲਈ ਸ੍ਰੀ ਅਟੱਲ ਬਿਹਾਰੀ ਵਾਜਪਾਈ ਅਤੇ ਸ੍ਰੀ ਮਤੀ ਇੰਦਰਾ ਗਾਂਧੀ ਨੇ ਜਦ ਨਾਟਕ ਵੇਖਿਆ ਤਾਂ ਉਨ੍ਹਾਂ ਨੇ ਉਸ ਦੀ ਤਾਰੀਫ਼ ਦੇ ਪੁਲ ਬੰਨ੍ਹ ਦਿੱਤੇ। ੧੯੭੯ 'ਚ ਅਮਰੀਸ਼ ਪੁਰੀ ਨੂੰ ਸੰਗੀਤ ਅਕੈਡਮੀ ਵੱਲੋਂ ਇਨਾਮ ਮਿਲਿਆ।
ਇਨ੍ਹੀਂ ਕਾਬਲੀਅਤ ਦੇ ਹੁੰਦੇ ਵੀ ਅਮਰੀਸ਼ ਪੁਰੀ ਨੂੰ ਬਹੁਤ ਸੰਘਰਸ਼ ਕਰਨਾ ਪਿਆ, ਅਮਰੀਸ਼ ਪੁਰੀ ਨੇ ਬਹੁਤ ਸਾਰੀਆਂ ਅਸਫ਼ਲ ਫ਼ਿਲਮਾਂ ਵੀ ਬਾਲੀਵੁੱਡ ਨੂੰ ਦਿੱਤੀਆਂ। ਕੁੱਲ ਮਿਲਾ ਕੇ ਉਸ ਨੇ ਆਪਣੇ ਫਿਲਮੀ ਸਫ਼ਰ 'ਚ ੪੦੦ ਫ਼ਿਲਮਾਂ 'ਚ ਕੰਮ ਕੀਤਾ।
ਅਮਰੀਸ਼ ਪੁਰੀ ਨੇ ਪਾਲੀਵੁੱਡ ਬਾਲੀਵੁੱਡ ਅਤੇ ਹਾਲੀਵੁੱਡ ਫ਼ਿਲਮਾਂ 'ਚ ਦਮਦਾਰ ਭੂਮਿਕਾ ਨਿਭਾਈ। ਹਾਲੀਵੁੱਡ 'ਚ ਇੰਟਰਨੈਸ਼ਨਲ ਗਾਂਧੀ ਫ਼ਿਲਮ 'ਚ ਮਹੱਤਵਪੂਰਨ ਭੂਮਿਕਾ 'ਚ ਖਾਨ ਦਾ ਕਿਰਦਾਰ ਨਿਭਾਇਆ। ਅਮਰੀਸ਼ ਪੁਰੀ ਨੇ ਅਨੇਕ ਭਾਸ਼ਾਵਾਂ 'ਚ ਕੰਮ ਕੀਤਾ, ਮਲਿਅਮ, ਤੈਲਗੂ, ਤਾਮਿਲ ਅਤੇ ਪੰਜਾਬੀ।
ਕਦੀ ਸਮਾਂ ਦੀ ਜਦ ਬਾਲੀਵੁੱਡ 'ਚ ਕਲਾਤਮਿਕ ਫ਼ਿਲਮਾਂ ਦਰਸਕਾਂ ਦੀ ਬਹੁਤ ਮੰਗ ਸੀ ਸਮੇਂ ਨੇ ਕਰਵੱਟ ਬਦਲੀ ਕਲਾਤਮਿਕ ਫ਼ਿਲਮਾਂ ਦਾ ਦੌਰ ਖ਼ਤਮ ਹੋਇਆ। ਉਸ ਦੀ ਵਧਾਇਕ ਫ਼ਿਲਮਾਂ ਨੇ ਲੈ ਲਈ, ਕਲਾਤਮਿਕ ਫ਼ਿਲਮਾਂ ਦੇ ਕਲਾਕਾਰ 'ਚ ਨਸੀਰੂਦੀਨ ਸ਼ਾਹ, ਅਨੁਪਮ ਖੇਰ, ਰਾਜ ਬੱਬਰ, ਓਮ ਪੁਰੀ, ਨੀਨਾ ਗੁਪਤਾ, ਦੀਪਤੀ ਨਵਲ, ਇਨ੍ਹਾਂ ਕਲਾਕਾਰਾਂ ਨੇ ਬਾਲੀਵੁੱਡ 'ਚ ਖਲਨਾਇਕ ਦਾ ਕਿਰਦਾਰ ਨਿਭਾਉਣਾ ਸ਼ੁਰੂ ਕਰ ਦਿੱਤਾ ਨਤੀਜਾ ਇਹ ਬਾਲੀਵੁੱਡ ਦੇ ਕਿੰਗ ਕਲਾਕਾਰ ਬਣ ਗਏ। ਏਸੇ ਤਰ੍ਹਾਂ ਹੀ ਅਮਰੀਸ਼ ਪੁਰੀ ਨੇ ਪਹਿਲੇ ਨੈਸ਼ਨਲ ਟੀ. ਵੀ. ਸੀਰੀਆ ਤਪਸ਼ 'ਚ ਦਮਦਾਰ ਸਰਦਾਰ ਦੀ ਭੂਮਿਕਾ ਨਿਭਾਈ, ਪੰਜਾਬੀ ਫ਼ਿਲਮ ਚੰਨ ਪ੍ਰਦੇਸੀ 'ਚ ਰਾਜ ਬੱਬਰ ਦੇ ਪਿਉ ਦੀ ਭੂਮਿਕਾ 'ਚ ਦਿਖਾਈ ਦਿੱਤਾ, ਦੀ ਟਾਰਜਨ, ਨਸੀਬ ਅਪਣਾ ਅਪਣਾ 'ਚ ਕਲਾਤਮਿਕ ਰੋਲ ਨਿਭਾਇਆ।
ਅਮਰੀਸ਼ ਪੁਰੀ ਦੇ ਖਲਨਾਇਕ ਦੀ ਸਫ਼ਲ ਭੂਮਿਕਾ ਸ਼ੇਖਰ ਕਪੂਰ ਦੀ ਫ਼ਿਲਮ ਮਿਸਟਰ ਇੰਡੀਆ ਤੋਂ ਸ਼ੁਰੁ ਹੋਈ, ਜਿਸ 'ਚ ਪ੍ਰਮੁੱਖ ਖਲਨਾਇਕ ਡਾਨ ਕਭੀ ਰੌਂਗ ਨਹੀਂ ਹੋਤਾ, ਇਹ ਡਾਇਲੌਗ ਬੱਚੇ-ਬੱਚੇ ਦੀ ਜ਼ੁਬਾਨ ਤੇ ਸੀ। ਇਸ ਤੋਂ ਬਾਅਦ ਅਮਰੀਸ਼ ਪੁਰੀ ਨੇ ਮੁੜੇ ਕੇ ਪਿੱਛੇ ਨਹੀਂ ਵੇਖਿਆ।
ਤਹਿਲਕਾ, ਆਜ ਕਾ ਅਰਜੁਨ, ਐਲਾਨੇ ਜੰਗ, ਫਰਿਸ਼ਤੇ, ਨਾਗਿਨ, ਲੌਂਗ, ਤ੍ਰਿਦੇਵ, ਜੀਤ, ਦੀਵਾਨਗੀ, ਦੀਵਿਆ ਸ਼ਕਤੀ, ਅੰਧਾ ਕਾਨੂੰਨ, ਸੌਦਾਗਰ, ਵਾਰਿਸ, ਵਿਧਾਤਾ, ਗ਼ਦਰ ਇੱਕ ਪ੍ਰੇਮ ਗਾਥਾ, ਕੋਇਲਾ, ਕਰਨ ਅਰਜੁਨ, ਰਾਮ ਲਖਨ, ਦਾਮਿਨੀ, ਹਮ ਪਾਂਚ, ਗਰਦਿਸ਼, ਫੂਲ ਔਰ ਕਾਂਟੇ, ਕੁਲੀ, ਨਾਇਕ, ਬਾਦਲ।
ਅਮਰੀਸ਼ ਪੁਰੀ ਨੇ ਲਗਭਗ ਹਰ ਪੀੜ੍ਹੀ ਦੇ ਕਲਾਕਾਰ ਨਾਲ ਕੰਮ ਕੀਤਾ, ਜਿਵੇਂ ਦਲੀਪ ਕੁਮਾਰ, ਰਾਜ ਕੁਮਾਰ, ਧਰਮਿੰਦਰ, ਰਾਜ ਬੱਬਰ, ਗੁਲਸ਼ਨ ਗਰੋਵਰ, ਕਾਦਰ ਖਾਨ, ਸ਼ਕਤੀ ਕਪੂਰ, ਪ੍ਰੇਮ ਚੋਪੜਾ, ਅਨਿਲ ਕਪੂਰ, ਸਲਮਾਨ ਖਾਨ, ਆਮਿਰ ਖਾਨ, ਅਨੁਪਮ ਖੇਰ, ਸ਼ਾਹਰੁਖ ਖਾਨ ਤੋਂ ਇਲਾਵਾ ਅਨੇਕਾਂ ਕਲਾਕਾਰਾਂ ਨਾਲ ਕੰਮ ਕੀਤਾ।
ਅਮਰੀਸ਼ ਪੁਰੀ ਧਰਮਿੰਦਰ ਦੀ ਬਹੁਤ ਇੱਜ਼ਤ ਕਰਦਾ ਸੀ, ਉਸ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ।
"ਧਰਮਿੰਦਰ ਜੀ ਦੀ ਫ਼ਿਲਮਾਂ 'ਚ ਸਿਰਫ਼ ਇੱਕੋ ਗੱਲ ਹੁੰਦੀ ਹੈ। ਫ਼ਿਲਮ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਹੁੰਦੀ ਹੈ ਅਤੇ ਅੰਤ ਵੀ ਬਹੁਤ ਸ਼ਾਨਦਾਰ ਹੁੰਦਾ ਹੈ।"
ਇਸ ਮਹਾਨ ਨਾਇਕ ਨੂੰ ਬ੍ਰੇਨ ਟਿਊਮਰ ਹੋ ਗਿਆ। ੧੨ ਫ਼ਰਵਰੀ ੨੦੦੫ 'ਚ ਉਹ ਸੰਸਾਰ ਨੂੰ ਅਲਵਿਦਾ ਕਹਿ ਗਿਆ। ਅਮਰੀਸ਼ ਪੁਰੀ ਦੀ ਅੰਤਮ ਫ਼ਿਲਮ ਕਿਸ਼ਨਾ ਉਸ ਦੀ ਮੌਤ ਤੋਂ ਬਾਅਦ ਰੀਲੀਜ਼ ਹੋਈ।
ਅਮਰੀਸ਼ ਪੁਰੀ ਦੀ ਮੌਤ ਕਾਰਨ ਬਾਲੀਵੁੱਡ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਮੁਸ਼ਕਲ ਨਾਲ ਪੂਰਾ ਹੋਵੇਗਾ।