ਪੱਕੇ ਪੇਪਰ (ਬਾਲ ਕਵਿਤਾ)
(ਕਵਿਤਾ)
ਪੱਕੇ ਪੇਪਰ ਬਸ ਆ ਗਏ ਨੇੜੇ,
ਦੱਬ ਕੇ ਪੜ੍ਹੋ ਹੁਣ ਸ.ਾਮ ਸਵੇਰੇ|
ਸਮਾਂ ਸਾਰਣੀ ਬਣਾ ਕੇ ਪੜ੍ਹਨਾ,
ਛੱਡ ਦੋ ਇਧਰ ਓਧਰ ਖੜਨਾ|
ਕਿਤਾਬਾਂ ਅੱਗੇ ਲਾਓ ਪੱਕੇ ਡੇਰੇ
ਪੱਕੇ ਪੇਪਰ ਬਸ ... . . . . . . . . . .
ਖੇਡਣਾ ਕੁੱਦਣਾ ਕਰ ਦਿਓ ਬੰਦ,
ਬੱਚਿਓ ਪੜ੍ਹੋ ਨਿੱਤ ਘੰਟੇ ਪੰਜ|
ਵੇਖਣਾ ਫਿਰ ਨਹੀਂ ਪੈਣੇ ਲਫੇੜੇ
ਪੱਕੇ ਪੇਪਰ ਬਸ . . . . . . . . ... .
ਟੀਵੀ ਦੇਖਣ ਤੋਂ ਕਰੋ ਕਿਨਾਰਾ,
ਧਿਆਨ ਭੰਗ ਕਰ ਦਿੰਦਾ ਸਾਰਾ|
ਵੇਖਣ ਨੂੰ ਮਿਲਣਗੇ ਦਿਨ ਬਥੇਰੇ
ਪੱਕੇ ਪੇਪਰ ਬਸ . . . . . . . . . .. .
ਚੰਗੇ ਨੰਬਰਾਂ ਨਾਲ ਹੋਣਾ ਪਾਸ,
ਮਾਪੇ ਲਗਾਈ ਬੈਠੇ ਨੇ ਆਸ|
ਵਿੱਦਿਆ ਬਿਨਾਂ ਨੇ ਘੋਰ ਹਨ੍ਹੇਰੇ
ਪੱਕੇ ਪੇਪਰ ਬਸ . . . . . . . . . ..
ਚਮਨ ਸਰਾਂ ਦਾ ਇਹੋ ਗਿਆਨ,
ਸਿਹਤ ਦਾ ਰੱਖਣਾ ਹੈ ਧਿਆਨ|
ਠੰਡ ‘ਚ ਨਾ ਲਾਈ ਜਾਇਓ ਗੇੜੇ
ਪੱਕੇ ਪੇਪਰ ਬਸ ਆ ਗਏ ਨੇੜੇ,
ਦੱਬ ਕੇ ਪੜ੍ਹੋ ਹੁਣ ਸ.ਾਮ ਸਵੇਰੇ|