ਮਿਹਣਾ (ਮਿੰਨੀ ਕਹਾਣੀ)

ਬਲਵਿੰਦਰ ਸਿੰਘ ਭੁੱਲਰ   

Email: bhullarbti@gmail.com
Cell: +91 98882 75913
Address: ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ India
ਬਲਵਿੰਦਰ ਸਿੰਘ ਭੁੱਲਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹ ਕੋਈ ਸਿਆਸੀ ਆਗੂ ਸੀ ਜਾਂ ਕਿਸੇ ਅਮੀਰ ਪਰਿਵਾਰ ਨਾਲ ਸਬੰਧਤ, ਪਰ ਹੌਂਸਲੇ ਵਾਲੀ ਹੱਸਮੁੱਖ ਔਰਤ ਸੀ। ਮੁਸਲਮਾਨ ਧਰਮ ਦੀਆਂ ਔਰਤਾਂ ਬੇਗਾਨੇ ਬੰਦੇ ਨਾਲ ਗੱਲ ਕਰਨ ਤੋਂ ਬਹੁਤ ਸੰਕੋਚ ਕਰਦੀਆਂ ਹਨ, ਪਰ ਉਹ ਮੀਨਾਰ-ਏ-ਪਾਕਿਸਤਾਨ ਪਾਰਕ 'ਚ ਬੜੀ ਤੇਜੀ ਨਾਲ ਹਸਦੀ ਹੋਈ ਸਾਡੇ ਕੋਲ ਆਈ ਤੇ ਮੁੱਠੀ ਬੰਦ ਕਰਕੇ ਅੰਗੂਠਾ ਖੜਾ ਕਰਕੇ ਕਹਿਣ ਲੱਗੀ, ''ਦੇਖਿਆ ਸਰਦਾਰ ਜੀ! ਸਾਡਾ ਭਰਾ ਪ੍ਰਧਾਨ ਮੰਤਰੀ ਬਣਿਆ ਹੈ ਤਾਂ ਕਰਤਾਰਪੁਰ ਲਾਘਾਂ ਖੋਹਲ ਦਿੱਤਾ ਤੇ ਬਾਬਾ ਨਾਨਕ ਦੇ ਅਸਥਾਨਾਂ ਨੂੰ ਨਵਿਆਇਆ ਜਾ ਰਿਹੈ। ਆਪਣੇ ਵਾਲੇ ਨੂੰ ਵੀ ਕਹੋ ਕੁਸ਼ ਕਰਨ।''
''ਤੁਹਾਡੇ ਭਰਾ ਨੇ ਤਾਂ ਸਾਡੇ ਸਿਰ ਵੱਡਾ ਅਹਿਸਾਨ ਕੀਤੈ ਤੇ ਉਹ ਵੀ ਕਰ ਰਹੇ ਨੇ ਜੋ ਕੁਸ਼ ਕਰ ਸਕਦੇ ਨੇ'' ਮੈਂ ਉਸਨੂੰ ਸਰਸਰੀ ਜਿਹਾ ਜਵਾਬ ਦਿੱਤਾ।
''ਕੀ ਕਰ ਰਹੇ ਨੇ ਸੁਆਹ ਤੇ ਖੇਹ, ਬਾਬਾ ਨਾਨਕ ਦੇ ਜਨਮ ਸਥਾਨ ਤੇ ਆਉਣ ਵਾਲੀ ਪਾਲਕੀ ਤਾਂ ਬਾਘਾ ਬਾਰਡਰ ਤੋਂ ਲੰਘਣ ਨੀ ਦਿੱਤੀ, ਤੁਹਾਡੇ ਧਾਰਮਿਕ ਗੰ੍ਰਥ ਸਾਹਿਬ ਨੂੰ ਤਾਂ ਸਿਰ ਤੇ ਚੁੱਕ ਕੇ ਸਾਡੇ ਵਾਲੇ ਪਾਸੇ ਲਿਆ ਕੇ ਹੋਰ ਗੱਡੀ ਵਿੱਚ ਲਿਆਂਦਾ ਐ।'' ਉਸਨੇ ਸੱਚ ਬਿਆਨਦਾ ਮਿਹਣਾ ਮਾਰਿਆ।
ਮੈਂ ਨੀਵੀਂ ਪਾ ਲਈ ਮੇਰੇ ਕੋਲ ਉਸਦੇ ਇਸ ਮਿਹਣੇ ਦਾ ਕੋਈ ਜਵਾਬ ਨਹੀਂ ਸੀ।