ਗੰਗਾਧਰ ਹੀ ਸ਼ਕਤੀਮਾਨ ਏ (ਕਾਵਿ ਵਿਅੰਗ )

ਬਲਤੇਜ ਸੰਧੂ ਬੁਰਜ   

Email: baltejsingh01413@gmail.com
Cell: +91 94658 18158
Address: ਪਿੰਡ ਬੁਰਜ ਲੱਧਾ
ਬਠਿੰਡਾ India
ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿੱਲੀ ਚ ਝਾੜੂ ਦੀ ਜਿੱਤ ਹੋਈ ਵਿਰੋਧੀ ਖਿੱਚ ਨਾ ਸਕੇ ਲੋਕਾਂ ਦਾ ਧਿਆਨ ਮੀਆਂ

ਲੋਕਤੰਤਰ ਦੇ ਮੈਦਾਨ ਅੰਦਰ ਜਿੱਤ ਲਈ ਸਭ ਨੇ ਪੁੱਠੇ ਸਿੱਧੇ ਦਾਗੇ ਸੀ ਬਿਆਨ ਮੀਆਂ

ਕੇਜਰੀਵਾਲ ਨੇ ਸਭ ਨੂੰ ਮਾਫ ਕੀਤਾ ਤੇ ਜਨਤਾ ਦਾ ਮੰਨਿਆ ਅਹਿਸਾਨ ਮੀਆਂ

ਧਰਮ ਦੀ ਰਾਜਨੀਤੀ ਵੰਡ ਪਾਉਂਦੀ ਚੰਗੇ ਕੰਮ ਕਰੀਏ ਤਾ ਰਹਿੰਦਾ ਏ ਈਮਾਨ ਮੀਆਂ

ਗੱਪਾ ਜਾ ਝੂਠੀਆ ਸੌਹਾ ਖਾ ਕੇ ਨਾ ਦੇਸ਼ ਚੱਲਦੇ ਏਸ ਗੱਲ ਦਾ ਰੱਖਿਉ ਧਿਆਨ ਮੀਆਂ

ਨਾਲ ਨਸ਼ਿਆ ਚੁੱਲੇ ਹੋਏ ਠੰਡੇ ਤੇ ਪਿੰਡ ਪਿੰਡ ਤੱਪਦੇ ਨੇ ਹੁਣ ਤਾਂ ਸਮਸ਼ਾਨ ਮੀਆਂ

ਕਈ ਆਪਣੇ ਮੁਨਾਫੇ ਲਈ ਦੇਸ਼ ਨੂੰ ਲੁੱਟੀ ਜਾਂਦੇ ਡਾਢੇ ਬਣੇ ਕਿਊ ਹੈਵਾਨ ਮੀਆਂ

ਵਾੜ ਹੀ ਖੇਤ ਨੂੰ ਲੋਕੋ ਖਾਣ ਲੱਗੀ ਤੇ ਹੱਦੋ ਵੱਧ ਕਰੀ ਜਾਂਦੀ ਏ ਨੁਕਸਾਨ ਮੀਆਂ

ਜੇ ਪੰਜਾਬ ਨੂੰ ਹੱਸਦਾ ਵੇਖਣਾ ਚਾਹੁੰਦੇ ਹੋ ਤਾ ਬਦਲਣਾ ਪਉ ਵਾਰੋ ਵਾਰੀ ਦਾ ਰੁਝਾਨ ਮੀਆਂ

ਲੋਕੋ ਸੰਧੂ ਤਾਂ ਕਦ ਦਾ ਰੌਲਾ ਪਾਈ ਜਾਂਦਾ ਕੇ ਗੰਗਾਧਰ ਹੀ ਹੈ ਸ਼ਕਤੀਮਾਨ ਮੀਆਂ।