ਸਭ ਰੰਗ

  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
  •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
  •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
  •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
  •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
  •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  • ਦਾਨੀ ਸੱਜਣਾਂ ਦੇ ਨਾਂ (ਮਿੰਨੀ ਕਹਾਣੀ)

    ਬਲਵਿੰਦਰ ਸਿੰਘ ਭੁੱਲਰ   

    Email: bhullarbti@gmail.com
    Cell: +91 98882 75913
    Address: ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
    ਬਠਿੰਡਾ India
    ਬਲਵਿੰਦਰ ਸਿੰਘ ਭੁੱਲਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਸਪੈਕਟਰ ਭਰਤੀ ਹੋਇਆ ਮਨਿੰਦਰਪਾਲ ਗੁਣੀ ਹੁਣ ਐੱਸ ਪੀ ਦੇ ਅਹੁਦੇ ਤੇ ਪਹੁੰਚ ਗਿਆ ਸੀ, ਸੁਰੂ ਤੋਂ ਹੀ ਉਹ ਰਿਸਵਤਖੋਰ ਅਫ਼ਸਰ ਮੰਨਿਆਂ ਜਾਂਦਾ ਸੀ। ਰਿਸਵਤ ਲਏ ਵਗੈਰ ਉਹ ਕੋਈ ਕੰਮ ਨਹੀਂ ਸੀ ਕਰਦਾ, ਪੈਸਾ ਮਿਲ ਜਾਣ ਤੇ ਉਹ ਨਿਆਂ ਇਨਸਾਫ ਨੂੰ ਅੱਖੋਂ ਪਰੋਖੇ ਕਰਦਿਆਂ ਤੁਰੰਤ ਫੈਸਲਾ ਕਰ ਦਿੰਦਾ, ਕਿਸੇ ਨੂੰ ਝੂਠੇ ਕੇਸ ਵਿੱਚ ਫਸਾਉਣਾ ਹੁੰਦਾ ਜਾਂ ਸੱਚੇ ਕੇਸ ਚੋਂ ਕਿਸੇ ਨੂੰ ਕੱਢਣਾ ਹੁੰਦਾ। ਜਿਉਂ ਜਿਉਂ ਉਸਦਾ ਅਹੁਦਾ ਵਧਦਾ ਗਿਆ, ਉਸੇ ਹਿਸਾਬ ਨਾਲ ਉਸਦੀ ਰਿਸਵਤ ਦੀ ਰੇਸ਼ੋ ਵਧਦੀ ਗਈ ਜਿਸਨੂੰ ਉਹ ਕੰਮ ਕਰਨ ਬਦਲੇ 'ਦਾਨ ਦਕਸਣਾ' ਕਹਿ ਕੇ ਹਾਸਲ ਕਰਦਾ।
    ਸੇਵਾਮੁਕਤੀ ਵਿੱਚ ਉਸਦੇ ਦੋ ਕੁ ਸਾਲ ਰਹਿੰਦੇ ਸਨ, ਉਸਨੇ ਸ਼ਹਿਰ ਦੇ ਅਤੀ ਅਮੀਰ ਇਲਾਕੇ ਵਿੱਚ ਪੰਜ ਸੌ ਗਜ ਦਾ ਪਲਾਟ ਲੈ ਕੇ ਇਕ ਮਹਿਲਨੁਮਾ ਸ਼ਾਨਦਾਰ ਕੋਠੀ ਉਸਾਰ ਲਈ। ਇਸ ਨਵੀਂ ਇਮਾਰਤ ਵਿੱਚ ਪ੍ਰਵੇਸ ਕਰਨ ਲਈ ਉਸਨੇ ਪੂਰੀ ਸਰਧਾ ਨਾਲ ਸਹਿਜ ਪਾਠ ਕਰਵਾਇਆ। ਇਸ ਮੌਕੇ ਉਸਨੇ ਆਪਣੇ ਰਿਸਤੇਦਾਰਾਂ ਤੋਂ ਇਲਾਵਾ ਮਿੱਤਰ ਦੋਸਤ ਤੇ ਮਹਿਕਮੇ ਦੇ ਅਫ਼ਸਰਾਂ ਕਰਮਚਾਰੀਆਂ ਨੂੰ ਵੀ ਸੱਦਾ ਦਿੱਤਾ।
    ਭੋਗ ਉਪਰੰਤ ਰਿਸਤੇਦਾਰਾਂ ਨੂੰ ਮਿਲ ਮਿਲਾ ਕੇ ਉਹ ਡਰਾਇਗ ਰੂਮ ਵਿੱਚ ਬੈਠੇ ਆਪਣੇ ਜੁੰਡੀ ਦੇ ਯਾਰਾਂ ਕੋਲ ਆ ਬੈਠਾ। ਨੌਕਰ ਨੇ ਵਿਸਕੀ ਠੰਢੇ ਤੇ ਨਮਕੀਨ ਦੀਆਂ ਪਲੇਟਾਂ ਮੇਜ ਤੇ ਲਿਆ ਰੱਖੀਆਂ। ਦੋ ਦੋ ਪੈੱਗ ਲਾ ਕੇ ਮਨਿੰਦਰਪਾਲ ਨੇ ਆਪਣੀ ਵਾਹਵਾ ਕਰਾਉਣ ਲਈ ਮਿੱਤਰਾਂ ਨੂੰ ਸਾਰੀ ਕੋਠੀ ਦਿਖਾਉਣ ਲਈ ਉਠਾਇਆ। ਕਮਰਿਆਂ, ਉਪਰਲੀ ਮੰਜ਼ਿਲ, ਰਸੋਈ ਅਤੇ ਬਗੀਚੀ ਆਦਿ ਦਾ ਗੇੜਾ ਲਾ ਕੇ ਉਹ ਮੁੜ ਡਰਾਇਗ ਰੂਮ ਵਿੱਚ ਆ ਬੈਠੇ।
    ''ਕਿਉਂ ਬਈ ਮਿੱਤਰੋ, ਚੰਗੀ ਬਣ ਗਈ ਕੋਠੀ, ਕੋਈ ਕਸਰ ਤਾਂ ਨਹੀਂ ਰਹਿ ਗਈ। ਜੇਕਰ ਕੋਈ ਕਸਰ ਹੈ ਤਾਂ ਦੱਸ ਦਿਓ, ਹੁਣ ਤਾਂ ਉਹ ਵੀ ਪੂਰੀ ਕਰ ਦੇਵਾਂਗੇ।'' ਮਨਿੰਦਰਪਾਲ ਨੇ ਦੋਸਤਾਂ ਕੋਲ ਪਾਡੀ ਮਾਰਦਿਆਂ ਸੁਝਾਅ ਮੰਗਿਆ।
    ''ਊਂ ਤਾਂ ਸਭ ਕੁਝ ਠੀਕ ਐ, ਪਰ ਇਕ ਘਾਟ ਦਿਖਾਈ ਦਿੰਦੀ ਐ।'' ਦਵਿੰਦਰ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ।  
    ''ਕਿਹੜੀ! ਦੱਸ'' ਮਨਿੰਦਰਪਾਲ ਨੇ ਪੁੱਛਿਆ।
    ''ਯਾਰ ਕਿਤੇ ਦਾਨੀ ਸੱਜਣਾਂ ਦੇ ਨਾਂ ਨੀ ਲਿਖੇ, ਇਕ ਥਮਲੇ ਤੇ ਉਹਨਾਂ ਦੇ ਨਾਂ ਵੀ ਲਿਖ ਦੇਣੇ ਸਨ।'' ਦਵਿੰਦਰ ਨੇ ਵਿਅੰਗ ਕਸ ਕੇ ਦੂਜੇ ਦੋਸਤਾਂ ਦੇ ਚਿਹਰਿਆਂ ਤੇ ਵੀ ਮੁਸਕਰਾਹਟ ਲਿਆ ਦਿੱਤੀ।
    ਮਨਿੰਦਰਪਾਲ ਕੋਲ ਇਸ ਵਿਅੰਗ ਦਾ ਕੋਈ ਜਵਾਬ ਨਹੀਂ ਸੀ, ਬੇਸਰਮੀ ਦੀ ਹਾਲਤ ਵਿੱਚ ਉਹ ਸਿਰਫ ਇਹ ਹੀ ਕਹਿ ਸਕਿਆ, ''ਕੋਈ ਨੀ ਯਾਰ ਉਹ ਵੀ ਲਿਖ ਦਿਆਂਗੇ, ਤੁਸੀਂ ਪੈੱਗ ਲਾਓ।''