ਆਉ ਰਲ ਕੇ ਪਾਈਏ ਝਾਤ
ਸੱਚ ਦੀ ਕੋਈ ਸੁਣਾਈਏ ਬਾਤ
ਚਾਨਣ ਦਾ ਬੋਅ ਬੀਜ ਕੇ ਕੋਈ
ਕਾਲੀ ਸ਼ਾਹ ਮੁਕਾਈਏ ਰਾਤ
ਝੂਠਾਂ ਦੇ ਵਣਜਾਰੇ ਫਿਰਦੇ
ਲੱਭੀਏ ਉਹਨਾਂ ਦੀ ਔੋਕਾਤ
ਚਰਦੇ ਜੋ ਹਉਮੈ ਦੇ ਪੱਠੇ
ਪਿਆਰਾਂ ਦੀ ਵੰਡੀਏ ਸੌਗ਼ਾਤ
ਜਿੱਲ੍ਹਣ ਦੇ ਵਿੱਚ ਧੱਸਣਾ ਛੱਡ ਕੇ
ਤੁਰ ਪਏ ਫੁੱਲਾਂ ਦੀ ਬਰਾਤ
ਕਿਉੰ ਕਿਸੇ ਤੋਂ ਭੀਖ ਮੰਗੀਏ
ਰੱਬ ਤੋਂ ਹੀ ਪਾਈਏ ਖ਼ੈਰਾਤ
ਹੱਕ ਸੱਚ ਦਾ ਨੇਕ ਫ਼ਲਸਫ਼ਾ
ਕਿਰਤ ਕਮਾਈਏ ਕਰਮ ਦਾਤ
ਬਉਰੀ ਹਵਾ ਵੀ ਬਣ ਗਈ ਕਾਤਲ
ਘਰ ਬੈਠੋ ਨਾਂ ਬਾਹਰ ਝਾਤ
ਕਬਰਾਂ ਵਰਗੀ ਚੁੱਪ ਨਾਂ ਰਹਿਣੀ
ਰਾਤ ਦੀ ਕੁੱਖ ਚ ਹੈ ਪ੍ਰਭਾਤ