ਸਭ ਰੰਗ

  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
  •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
  •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
  •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
  •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
  •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  • ਉੱਠੋ ਵਿਗਿਆਨੀਓਂ (ਕਵਿਤਾ)

    ਮਹਿੰਦਰ ਮਾਨ   

    Email: m.s.mann00@gmail.com
    Cell: +91 99158 03554
    Address: ਪਿੰਡ ਤੇ ਡਾਕ ਰੱਕੜਾਂ ਢਾਹਾ
    ਸ਼ਹੀਦ ਭਗਤ ਸਿੰਘ ਨਗਰ India
    ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਫੈਲੀ ਜਾਵੇ ਕੋਰੋਨਾ ਚਾਰੇ ਪਾਸੇ,
    ਖੋਹੀ ਜਾਵੇ ਲੋਕਾਂ ਦੇ ਬੁੱਲ੍ਹਾਂ ਤੋਂ ਹਾਸੇ।
    ਨਾ ਇਸ ਦੀਆਂ ਅੱਖਾਂ, ਨਾ ਹੀ ਨੇ ਕੰਨ,
    ਫਿਰ ਵੀ ਇਸ ਦਾ ਲੋਹਾ ਦੁਨੀਆਂ ਗਈ ਮੰਨ।
    ਪੱਕੀ ਫਸਲ ਕਿਸਾਨ ਦੀ ਖੜੀ ਖੇਤਾਂ ਵਿੱਚ,
    ਇਸ ਨੂੰ ਵੱਢਣ ਲਈ ਲੇਬਰ ਰਹੀ ਨ੍ਹੀ ਦਿੱਸ।
    ਘਰਾਂ 'ਚ ਕੈਦ ਕਰ ਦਿੱਤੇ ਇਸ ਨੇ ਸਾਰੇ,
    ਸਵੇਰ ਦੀ ਸੈਰ ਬਿਨਾਂ ਹੋ ਰਹੇ ਗੁਜ਼ਾਰੇ।
    ਛਿੱਕਾਂ ਤੇ ਜ਼ੁਕਾਮ ਤੋਂ ਸਾਰੇ ਬਚਣਾ ਚਾਹੁੰਦੇ,
    ਹੱਥਾਂ ਦੀ ਸਫਾਈ ਪੂਰੀ ਕਰੀ ਜਾਂਦੇ।
    ਪਾਏ ਮਾਸਕ ਮੂੰਹ ਤੇ ਨੱਕ ਤੇ ਸੱਭ ਨੇ,
    ਲੂਣ ਵਾਲੇ ਪਾਣੀ ਦੇ ਗਰਾਰੇ ਕਰਦੇ ਸੱਭ ਨੇ।
    ਗਰਮ ਪਾਣੀ ਤੇ ਚਾਹ ਨੇ ਕਾਫੀ ਲਾਹੇਵੰਦ,
    ਇਕ ਦੂਜੇ ਨੂੰ ਹੱਥ ਜੋੜਦੇ ਅਕਲਮੰਦ।
    ਖੁਸ਼ੀਆਂ ਮਨਾਉਣ ਦੇ ਪ੍ਰੋਗਰਾਮ ਹੋ ਗਏ ਬੰਦ,
    ਨਹੀਂ ਤਾਂ ਇਨ੍ਹਾਂ ਨਾਲ ਚੜ੍ਹ ਜਾਣਾ ਸੀ ਹੋਰ ਵੀ ਚੰਦ।
    ਲੱਭ ਨਹੀਂ ਰਹੀ ਇਸ ਦੀ ਦਵਾ ਕੋਈ ਹਾਲੇ,
    ਕਾਰਗਰ ਨੇ ਹਿੰਮਤ ,ਹੌਸਲਾ ਤੇ ਸਾਵਧਾਨੀ ਹਾਲੇ।
    ਉੱਠੋ ਵਿਗਿਆਨੀਓਂ ਕੱਠੇ ਹੋ ਕੇ ਹੰਭਲਾ ਮਾਰੋ ਸਾਰੇ,
    ਦੁਨੀਆਂ ਦੀ ਡੁੱਬਦੀ ਬੇੜੀ ਨੂੰ ਲਾਓ ਕਿਨਾਰੇ।