ਸਭ ਰੰਗ

  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
  •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
  •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
  •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
  •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
  •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  • ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ (ਲੇਖ )

    ਸਤਨਾਮ ਸਿੰਘ ਚਾਹਲ   

    Email: media@thenapa.com
    Cell: +1 408 221 5732
    Address: 88- South Park Victoria #149
    Milpitas California United States 95035
    ਸਤਨਾਮ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕੋਵਿਡ -19 ਬਿਮਾਰੀ ਦੀ ਦਿਨੋਂ ਦਿਨ ਹੋ ਰਹੀ ਭਿਆਨਕ ਤਬਾਹੀ ਦੇ ਕਾਰਣ ਦੇਸ਼ ਵਿਦੇਸ਼ ਦੇ ਹਰ ਇਕ ਵਰਗ ਦੇ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ ਜਿਸ ਕਾਰਣ ਹਰ ਥਾਂ ਉਪਰ ਮੁਕੰਮਲ ਲੌਕ ਡਾਊਨ ਤੇ ਮੁਕੰਮਲ ਕਰਫਿਊ ਲਗਾ ਹੋਇਆ ਹੈ ਤਾਂ ਕਿ ਲੋਕਾਂ ਵਿਚ ਆਪਸੀ ਦੂਰੀ ਬਣਾ ਕੇ ਰਖਣ ਵਿਚ ਕਰੌਨਾ ਵਾਇਰਸ ਨਾਮ ਦੀ ਇਸ ਭਿਆਨਕ ਬਿਮਾਰੀ ਨੂੰ ਹੋਰ ਜਿਆਦਾ ਫੈਲਣ ਤੋਂ ਰੋਕਿਆ ਜਾ ਸਕੇ। ਅਜਿਹੀ ਸਥਿਤੀ ਵਿਚ ਅਮਰੀਕਾ ਸਰਕਾਰ ਨੇ ਨਵੀਂ ਦਿਲੀ ਅਮਰੀਕਨ ਦੂਤਾਵਾਸ ਦੇ ਰਾਹੀਂ ਭਾਰਤ ਖਾਸ ਤੌਰ ਤੇ ਪੰਜਾਬ ਵਿਚੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਯੋਗ ਪਰਬੰਧ ਕਰ ਦਿਤਾ ਤਾਂ ਕਿ ਜਿਹੜੇ ਅਮਰੀਕੀ ਨਾਗਰਿਕ ਭਾਰਤ ਵਿਚੋਂ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਹਨ ਤੇ ਉਹ ਹਰ ਹਾਲਤ ਵਿਚ ਅਮਰੀਕਾ ਆਪੋ ਆਪਣੇ ਘਰਾਂ ਨੂੰ ਵਾਪਸ ਆਉਣਾ ਚਾਹੁੰਦੇ ਹਨ ਉਹ ਅਮਰੀਕਨ ਸਰਕਾਰ ਵਲੋਂ ਉਹਨਾਂ ਨੂੰ ਵਾਪਸ ਲਿਆਉਣ ਦੇ ਪ੍ਰਬੰਧਾਂ ਦਾ ਫਾਇਦਾ ਲੈ ਸਕਣ॥ ਅਮਰੀਕਾ ਸਰਕਾਰ ਵਲੋਂ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਅਮਰੀਕਾ ਬੁਲਾਉਣ ਲਈ ਕੀਤੇ ਗਏ ਪਰਬੰਧਾਂ ਦਾ ਫਾਇਦਾ ਲੈਣ ਲਈ  ਨਵੀਂ ਦਿਲੀ ਸਥਿਤ ਅਮਰੀਕਨ ਦੂਤਵਾਸ ਵਲੋਂ ਈ.ਮੇਲ ਰਾਹੀਂ ਮਿਲੇ ਇਕ ਸੁਨੇਹਾ ਅਨੁਸਾਰ ਮੈਂ 18 ਅਪਰੈਲ 2020 ਨੂੰ ਜਲੰਧਰ ਤੋ ਲੁਧਿਆਣਾ ਲਈ ਕਾਰ ਰਾਹੀਂ ਰਵਾਨਾ ਹੋ ਕੇ ਅਮਰੀਕਾ ਸਥਿਤ ਸਫਾਰਤਖਾਨੇ ਵਲੋਂ ਦਸੀ ਗਈ ਥਾਂ ਉਪਰ ਪਹੁੰਚ ਗਿਆ ਜਿਥੇ ਵੱਖ ਵੱਖ ਬੱਸਾਂ ਰਾਹੀਂ ਇਕੱਠੇ ਹੋਏ ਨਾਗਰਿਕਾਂ ਨੂੰ ਨਵੀਂ ਦਿਲੀ ਏਅਰਪੋਰਟ ਤੇ ਪਹੁੰਚਾਇਆ ਜਾਣਾ ਸੀ।ਅਮਰੀਕਨ ਨਾਗਰਿਕਾਂ ਨੂੰ ਨਵੀਂ ਦਿਲੀ ਏਅਰ ਪੋਰਟ ਤਕ ਲੈ ਕੇ ਜਾਣ ਵਾਲੀਆਂ ਬੱਸਾਂ ਮੁਕੱਰਰ ਕੀਤੇ ਗਏ ਸਮੇਂ ਨਾਲੋਂ ਤਕਰੀਬਨ ਪੰਦਰਾਂ ਕੁ ਲੇਟ ਪਹੁੰਚੀਆਂ ਸਨ।ਇਹਨਾਂ ਬੱਸਾਂ ਤੇ ਐਸਕੋਰਟ ਗਡੀਆਂ ਵਿਚ ਅਮਰੀਕਨ ਅਧਿਕਾਰੀ ਵੀ ਪਹੁੰਚ ਗਏ ਸਨ।ਜਦ ਹੀ  ਇਹਨਾਂ ਬਸਾਂ ਦੀ ਉਡੀਕ ਕਰ ਰਹੇ ਸਾਡੇ ਲੋਕਾਂ ਨੇ ਪਹੁੰਚ ਚੁਕੀਆਂ ਬੱਸਾਂ ਨੂੰ ਆਉਣ ਤੇ ਦੇਖਿਆ ਤਾਂ ਉਹਨਾਂ ਨੇ ਬੱਸਾਂ ਨੂੰ ਇਕ ਹਜੂਮ ਵਾਂਗ ਇਸ ਤਰਾਂ ਘੇਰ ਲਿਆ ਜਿਸ ਤਰਾਂ ਜੰਗ ਦੇ ਮੈਦਾਨ ਵਿਚ ਸ਼ਰਨਾਰਥੀ ਹੋ ਚੁਕੇ ਲੋਕ ਆਪੋ ਆਪਣੇ ਠਿਕਾਣਿਆਂ ਉਪਰ ਪਹੁੰਚਣ ਲਈ ਉਤਾਵਲੇ ਹੁੰਦੇ ਹਨ।ਵੇਖਦਿਆਂ ਹੀ ਵੇਖਦਿਆਂ  ਬੱਸਾਂ ਵਿਚ ਸਵਾਰ ਹੋਣ ਵਾਲੇ ਕੁਝ ਅਮਰੀਕਨ ਨਾਗਰਿਕਾਂ ਨੇ ਇਸ ਤਰਾਂ ਇਕ ਦੂਸਰੇ ਨਾਲੋਂ ਬੱਸਾਂ ਵਿਚ ਸਵਾਰ ਹੋਣ ਲਈ ਅਗੇ ਨਿਕਲ ਜਾਣ ਲਈ ਧਕਾ ਮੁਕੀ ਕੀਤੀ ਉਥੇ ਇਹਨਾਂ ਬੱਸਾਂ ਵਿਚ ਸਵਾਰ ਹੋਣ ਲਈ   ਉਥੇ ਖੜੇ ਸੀਨੀਅਰ ਸਿਟੀਜਨਾਂ ਤੇ ਆਪਣੇ ਕੁਛੜ ਚੁਕ ਕੇ ਖੜੀਆਂ ਨੰੌਜਵਾਨ ਲੜਕੀਆਂ ਨੂੰ ਕੜਕਦੀ ਧੁਪ ਵਿਚ ਨਾਨੀ ਚੇਤੇ ਕਰਵਾ ਦਿਤੀ।ਕਿਸੇ ਨੇ ਇਹ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਭਿਆਨਕ ਦੌਰ ਵਿਚ ਕਿਸ ਤਰਾਂ ਇਕ ਦੂਸਰੇ ਨਾਲੋਂ ਸਰੀਰਕ ਦੂਰੀ ਬਣਾ ਕੇ ਰਖਣੀ ਹੈ।ਉਧਰ ਅਮਰੀਕਨ ਦੂਤਾਵਾਸ ਦੇ ਅਧਿਕਾਰੀ ਤੇ ਡਿਊਟੀ ਤੇ ਖੜੇ ਪੁਲੀਸ ਮੁਲਾਜਮਾਂ ਨੇ ਇਹਨਾਂ ਲੋਕਾਂ ਅਗੇ ਬਥੇਰੇ ਹੱਥ ਜੋੜੇ ਕਿ ਉਹ ਕਿਸੇ ਵੀ ਅਮਰੀਕੀ ਨਾਗਰਿਕ ਨੂੰ ਇਥੇ ਛਡ ਕੇ ਨਹੀਂ ਜਾਣਗੇ ਇਸ ਲਈ ਬਜੁਰਗਾਂ ਤੇ ਬਚਿਆਂ ਸਮੇਤ ਖੜੀਆਂ ਲੜਕੀਆਂ ਨੂੰ ਪਹਿਲਾਂ ਬੱਸ ਅੰਦਰ ਬੈਠਣ ਦਿਤਾ ਜਾਵੇ ਪਰ ਸੁਣਦਾ ਕੌਣ ਹੈ? ਨਤੀਜਾ ਕੀ ਨਿਕਲਿਆ ਕਿ ਇਸ ਧੱਕੇ ਮੁਕੀ ਦੌਰਾਨ ਲੋਕਾਂ ਨੇ ਬਸਾਂ ਅੰਦਰ ਦਾਖਲ ਹੋ ਕੇ ਸੁਖ ਦਾ ਸਾਹ ਲਿਆ।ਸਾਰੀ ਗਿਣਤੀ ਮਿਣਤੀ ਪੂਰੀ ਕਰਨ ਉਪਰੰਤ ਅਮਰੀਕਨ ਦੂਤਾਵਾਸ ਦੇ ਅਧਿਕਾਰੀਆਂ ਨੇ ਸਾਰੀਆਂ ਬੱਸਾਂ ਨੂੰ ਉਥੋਂ ਰਵਾਨਾ ਕਰਵਾ ਦਿਤਾ।ਜਦ ਅਸੀਂ ਨਵੀਂ ਦਿਲੀ ਏਅਰਪੋਰਟ ਤੇ ਪਹੁੰਚੇ ਤਾਂ ਉਥੇ ਬਿਲਕੁਲ ਚੁਪ ਚਾਪ ਦਾ ਵਾਤਾਵਰਣ ਵਿਖਾਈ ਦਿਤਾ।ਸਭ ਤੋਂ ਪਹਿਲਾਂ ਹਰ ਇਕ ਯਾਤਰੀ ਦਾ ਬੁਖਾਰ ਚੈਕ ਕੀਤਾ ਗਿਆ ।ਉਸ ਉਪਰੰਤ ਯਾਤਰੀਆਂ ਦੇ ਸਮਾਨ ਨੂੰ ਚੈਕ ਕਰਕੇ ਉਹਨਾਂ ਨੂੰ ਬੋਰਡਿੰਗ ਪਾਸ ਦਿਤੇ ਗਏ ।ਇਸ ਉਪਰੰਤ ਇੰਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਹਰ ਇਕ ਯਾਤਰੀ ਦੇ ਪਾਸਪੋਰਟ ਤੇ ਹੋਰ ਦਸਤਾਵੇਜ ਚੈਕ ਕੀਤੇ।ਸਾਰੇ ਯਾਤਰੀਆਂ ਨੂੰ ਇਕ ਇਕ ਕਰਕੇ ਚੈਕ ਕਰਨ ਉਪਰੰਤ ਉਸ ਗੇਟ ਵੱਲ ਭੇਜ ਦਿਤਾ ਗਿਆ ਜਿਥੋਂ ਯਾਤਰੀਆਂ ਨੇ ਯੂਨਾਈਟ ਏਅਰਲਾਈਨਜ ਦੇ ਜਹਾਜ ਵਿਚ ਬੈਠਣਾ ਸੀ।ਜਹਾਜ ਨੇ ਮੁਕੱਰਰ ਕੀਤੇ ਗਏ ਸਮੇਂ ਤੋਂ ਵੀਹ ਮਿੰਨਟ ਪਹਿਲਾਂ ਹੀ ਆਪਣੀ ਉਡਾਨ ਭਰ ਲਈ ਤੇ ਵਕਤ ਤੋਂ ਠੀਕ ਵੀਹ ਮਿੰਟ ਪਹਿਲਾਂ ਜਹਾਜ ਸ਼ਾਂਨਫਰਾਂਸਿਸਕੋ ਏਅਰਪੋਰਟ ਤੇ ਉਤਰ ਗਿਆ ।ਇਸ ਏਅਰਪੋਰਟ ਤੇ ਵੀ ਇਕ ਛਨਾਟਾ ਛਾਇਆ ਸੀ ਕੇਵਲ ਕੁਝ ਕੁ ਬਿਜਲੀ ਦੇ ਬੱਲਬ ਹੀ ਇਸ ਏਅਰਪੋਰਟ ਤੇ ਆਪਣੀ ਰੌਸ਼ਨੀ ਦੇ ਰਹੇ ਸਨ ਬਾਕੀ ਸਾਰੇ ਦੇ ਸਾਰੇ ਏਅਰਪੋਰਟ ਉਪਰ  ਅੰਧੇਰਾ ਹੀ ਅੰਧੇਰਾ ਸੀ।ਇਥੇ ਮਜੇਦਾਰ ਗਲ ਇਹ ਵੇਖਣ ਨੂੰ ਮਿਲੀ ਕਿ ਇੰਮੀਗਰੇਸ਼ਨ ਅਧਿਕਾਰੀ ਯਾਤਰੀਆਂ ਦੀ ਹਰ ਕਿਸਮ ਦੀ ਸੇਵਾ ਕਰਨ ਲਈ ਅਗੇ ਆ ਰਹੇ ਸਨ ਤਾਂ ਕਿ ਕਿਸੇ ਵੀ ਯਾਤਰੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਏ॥ਕੁਝ ਹੀ ਮਿੰਨਟਾਂ ਵਿਚ ਅਸੀਂ ਏਅਰਪੋਰਟ ਤੋਂ ਬਾਹਰ ਆ ਗਏ ਜਿਥੇ ਮੇਰਾ ਲੜਕਾ ਮੇਰੀ ਉਡੀਕ ਕਰ ਰਿਹਾ ਸੀ। ਅਸੀਂ ਇਕ ਦੂਸਰੇ ਨਾਲ ਦੂਰੋਂ ਹੀ ਫਤਹਿ ਬੁਲਾਈ ਤੇ ਉਸਨੇ ਮੈਨੂੰ ਕਾਰ ਦੀ ਪਿਛਲੀ ਸੀਟ ਉਪਰ ਬੈਠਣ ਦਾ ਇਸ਼ਾਰਾ ਕੀਤਾ।ਘਰ ਨੂੰ ਜਾਂਦੇ ਹੋਏ ਮੈਂ ਵੇਖਿਆ ਕਿ ਫਰੀਵੇ-101 ਦੀ ਸੜਕ ਜਿਹੜੀ ਭੈੜੀ ਟਰੈਫਿਕ ਕਰਕੇ ਜਾਣੀ ਜਾਂਦੀ ਹੈ ਉਪਰ ਕੋਈ ਇਕਾ ਦੁਕਾ ਕਾਰਾਂ ਹੀ ਚਲਦੀਆ ਵਿਖਾਈ ਦਿਤੀਆਂ ਸਨ।ਜਦ ਅਸੀਂ ਆਪਣੇ ਸ਼ਹਿਰ ਦੀ ਹਦੂਦ ਅੰਦਰ ਦਾਖਲ ਹੋਏ ਤਾਂ ਉਥੇ ਦਾ ਨਜਾਰਾ ਬਿਲਕੁਲ ਵੱਖਰਾ ਹੀ ਸੀ।ਸ਼ਹਿਰ ਦੀ ਕਿਸੇ ਵੀ ਸੜਕ ਉਪਰ ਕੋਈ ਵੀ ਕਾਰ ਚਲਦੀ ਹੋਈ ਵਿਖਾਈ ਨਹੀਂ ਦਿਤੀ।ਚਾਰੇ ਪਾਸੇ ਛਨਾਟਾ ਹੀ ਛਨਾਟਾ ਸੀ।ਅਸੀਂ ਵੱਖ ਵੱਖ ਸੜਕਾਂ ਉਪਰ ਦੀ ਜਾਂਦੇ ਹੋਏ ਜਦ ਆਪਣੇ ਘਰ ਪਹੁੰਚੇ ਤਾਂ ਘਰ ਵਿਚ ਕੋਈ ਵੀ ਮੈਂਬਰ ਵਿਖਾਈ ਨਹੀਂ ਦਿਤਾ ਉਹ ਸਾਰੇ ਦੇ ਸਾਰੇ ਪਹਿਲਾਂ ਬਣਾਈ ਗਈ ਯੋਜਨਾ ਤਹਿਤ ਪੰਦਰਾਂ ਦਿਨ ਲਈ ਦੂਸਰੇ ਘਰ ਵਿਚ ਚਲੇ ਗਏ ਸਨ। ਮੇਰੇ ਦਫਤਰ ਵਾਲੇ ਕਮਰੇ ਵਿਚ ਮੇਰਾ ਬੈਡ ਲਗਾ ਹੋਇਆ ਸੀ ਜਿਸ ਦੇ ਨਾਲ ਪਈ ਮੇਜ ਉਪਰ ਆਕਸੀਜਨ ਲੈਣ ਵਾਲੀ ਮਸ਼ੀਨ,ਇਕ ਥਰਮਾਮੀਟਰ ਤੇ ਰੋਜਾਨਾ ਸਰੀਰ ਅੰਦਰ ਆਕਸੀਜਨ ਦੀ ਜਾਣਕਾਰੀ ਦਸਣ ਵਾਲੀ ਮਸ਼ੀਨ ਪਈ ਸੀ।ਇਸਦੇ ਨਾਲ ਇਕ ਹੋਰ ਮੇਜ ਰਖਿਆ ਹੋਇਆ ਸੀ ਜਿਸ  ਉਪਰ ਡਰਾਈ ਫਰੂਟ ਤੇ ਖਾਣ ਪੀਣ ਦਾ ਹੋਰ ਸਮਾਨ ਰਖਿਆ ਪਿਆ ਸੀ ਤਾਂ ਕਿ ਲੋੜ ਪੈਣ ਤੇ ਮੈਂ ਉਹਨਾਂ ਦੀ ਵਰਤੋਂ ਕਰ ਸਕ ਸਕਾਂ।ਗਰਮ ਤੇ  ਠੰਡਾ ਪਾਣੀ ਰਖਣ ਵਾਲੀ ਮਸ਼ੀਨ ਵੀ ਮੇਰੇ ਕਮੇ ਵਿਚ ਪਈ ਸੀ ਤਾਂ ਕਿ ਮੈਂ ਲੋੜ ਪੈਣ ਤੇ ਉਸਦੀ ਵਰਤੋਂ ਕਰ ਸਕਾਂ।ਮੇਰੇ ਕਮਰੇ ਦਾ ਘਰ ਦੇ ਹੋਰ  ਕਮਰਿਆਂ ਨਾਲੋਂ ਕੁਨੈਕਸ਼ਨ ਕਟ ਦਿਤਾ ਗਿਆ ਸੀ॥ਬਾਥਰੂਮ ਮੈਨੂੰ ਇਕ ਦਿਤਾ ਗਿਆ ਹੈ ਜਿਸਦਾ ਰਸਤਾ ਮੇਰੇ ਕਮਰੇ ਵਿਚੋਂ ਹੀ ਨਿਕਲਦਾ ਹੈ।ਕੁਝ ਹੀ ਮਿੰਨਟਾਂ ਵਿਚ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਮੈਨੂੰ ਮਿਲਣ ਲਈ ਆ ਗਏ ਲੇਕਿਨ ਉਹਨਾਂ ਸਾਰਿਆਂ ਨੇ ਕਮਰੇ ਵਿਚ ਲਗੇ ਸ਼ੀਸ਼ੇ ਦੇ ਦੂਸਰੇ ਪਾਸੇ ਖੜੇ ਹੋ ਕੇ ਹੀ ਇਕ ਦੂਸਰੇ ਨੂੰ ਫਤਹਿ ਬੁਲਾਈ ਤੇ ਫੋਨ ਰਾਹੀਂ ਕਾਲ ਕਰਕੇ ਮੇਰਾ ਹਾਲ ਚਾਲ ਪੁਛਿਆ ।ਇਥੇ ਭਾਵੇਂ ਮੈਨੂੰ ਜਿੰਦਗੀ ਦੀਆਂ ਸਾਰੀਆਂ ਸੁਖ ਸਹੂਲਤਾਂ ਹਨ ਪਰ ਇਸਦੇ ਬਾਵਜੂਦ ਵੀ ਮੈਂ ਆਪਣੇ ਆਪਨੂੰ ਇਕ ਕੈਦੀ ਵਾਂਗ ਮਹਿਸੂਸ ਕਰ ਰਿਹਾ ਹਾਂ॥ਲੇਕਿਨ ਇਸ ਇਕਾਂਤ ਵੱਸ ਦਾ ਇਹ ਲਾਭ ਵੀ ਹੋ ਰਿਹਾ ਹੈ ਕਿ ਮੈਨੂੰ ਇਸ ਇਕਾਂਤਵਾਸ ਦੇ ਸਮੇਂ ਦੌਰਾਨ ਕਾਫੀ ਕੁਝ ਪੜਨ ਤੇ ਲਿਖਣ ਦਾ ਮੌਕਾ ਵੀ ਮਿਲ ਰਿਹਾ ਹੈ।ਮੈਂ ਭਾਵੇਂ ਆਪਣੇ ਪਰਿਵਾਰ ਵਿਚ ਆ ਗਿਆ ਹਾਂ ਪਰ ਮੇਰਾ ਦਿਲ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਧੜਕ ਰਿਹਾ ਹੈ।ਕਿਉਂਕਿ ਉਥੇ ਕਰੋਨਾ ਵਾਇਰਸ ਦੇ ਕਾਰਣ ਹਾਲਾਤ ਦਿਨੋ ਦਿਨ ਭੈੜੇ ਹੁੰਦੇ ਜਾ ਰਹੇ ਹਨ।ਸਭ ਤੋਂ ਵਡਾ ਦੁਖਾਂਤ ਇਹ ਹੈ ਕਿ ਲੋਕ ਕਰੋਨਾ ਵਾਇਰਸ ਦੇ ਕਹਿਰ ਨੂੰ ਹਲਕੇ ਵਿਚ ਲੈ ਰਹੇ ਹਨ