'' ਮੈ ਂਸੁਣਿਆ ਬਈ ਵੀ ਜਿੰਨੇ ਵਾਰੀ ਕੋਈ ਐਮ.ਐਲ.ਏ ਜਾਂ ਮੰਤਰੀ ਦੇ ਅਹੁਦੇ 'ਤੇ ਰਹੇ ਬਾਅਦ 'ਚ ਉਨੀਆਂ ਹੀ ਮੋਟੀਆਂ-ਮੋਟੀਆਂ ਪੈਨਸaਨ ਲੈਦਾਂ।'' ਕੋਰੇ ਅਨਪੜ੍ਹ ਪਾਲੇ ਨੇ ਚਿੰਤਾਤੁਰ ਲਹਿਜੇ 'ਚ ਆਖਦਿਆਂ ਸੱਥ ਵਿਚ ਚਰਚਾ ਛੇੜੀ। ''ਲੈ ਹੋਰ ਹੁਣ ਤੈਨੂੰ ਪਤਾ ਨੀ ਂਸੀ ?'' ਜੋਗਾ ਨੇ ਪਾਲੇ ਦੇ ਹੁੱਜ ਮਾਰ ਪੁੱਛਿਆ। '' ਤਾਂ ਫਿਰ ਇੰਨ੍ਹਾਂ ਦੀਆਂ ਇਹ ਮੋਟੀਆਂ ਪੈਨਸaਨਾਂ ਲਗਾਉਦਾਂ ਕੌਣ ਐ ?'' ਪਾਲੇ ਨੇ ਅਗਲਾ ਸੁਆਲ ਦਾਗਿਆ। '' ਕਾਨੂੰਨਘਾੜੇ। '' ਅਖaਬਾਰ ਫਰੋਲਦੇ ਰਤਨ ਨੰਬਰਦਾਰ ਨੇ ਸੰਖੇਪ ਜੁਆਬ ਦਿੱਤਾ। '' ਨੰਬਰਦਾਰ ਜੀ, ਇਹ ਕਾਨੂੰਨਘਾੜੇ ਕੌਣ ਹੁੰਦੇ ਨੇ ?'' ਪਾਲਾ ਜਿਵੇ ਂਅੱਜ ਸਾਰੀ ਜਾਣਕਾਰੀ 'ਕੱਠੀ ਕਰਨ ਦੇ ਰੌਅ 'ਚ ਸੀ। '' ਓ ਮੇਰੇ ਭੋਲੇ ਪੰਛੀ ਆ ਜਨਤਾ ਦੇ ਗਾੜੇ ਖੂਨ ਦੀ ਕਮਾਈ 'ਚੋ ਕਈ-ਕਈ ਪੈਨਸaਨਾਂ ਦੀ ਉਗਰਾਹੀ ਕਰਨ ਵਾਲੇ ਹੀ ਹੁੰਦੇ ਨੇ ਤੇਰੇ ਕਾਨੂੰਨਘਾੜੇ।'' ਆਖ ਰਤਨ ਨੰਬਰਦਾਰ ਨੇ ਪਾਲੇ ਵੱਲ ਤਰਸ ਭਰੀਆਂ ਨaਜਰਾਂ ਨਾਲ ਦੇਖਿਆ। ਛੇਕੜਲੀ ਜਾਣਕਾਰੀ ਪਾ ਗਹਿਰ ਗੰਭੀਰ ਹੋਇਆ ਪਾਲਾ ਪਤਾ ਨਹੀ ਂ ਕਿਹੜੇ ਡੂੰਘੇ ਵਹਿਣੀ ਵਹਿ ਗਿਆ।