ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਪੱਖੀ ਨੂੰ ਲਵਾ ਦੇ ਘੁੰਗਰੂ (ਲੇਖ )

    ਸ਼ੰਕਰ ਮਹਿਰਾ   

    Email: mehrashankar777@gmail.com
    Cell: +91 98884 05411
    Address:
    India
    ਸ਼ੰਕਰ ਮਹਿਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ  ਵੰਨਗੀਆਂ ਵਿੱਚ ਪੱਖੀ ਬੁਣਨ ਦੀ ਕਲਾ ਦਾ ਅਹਿਮ ਸਥਾਨ ਹੈ । ਪੱਖੀ ਅਤੇ ਗਰਮੀ ਦਾ ਆਪਸ ਵਿੱਚ ਗੂਹੜਾ ਸੰਬੰਧ ਹੈ । ਪਹਿਲੇ ਸਮਿਆਂ ਵਿੱਚ ਜਦੋਂ ਸਾਉਣ ਭਾਦੋਂ ਦੇ ਮਹੀਨਿਆਂ ਵਿੱਚ ਕਹਿਰ ਦੀ ਗਰਮੀ ਪੈਂਦੀ, ਧਰਤੀ ਭੱਠ ਦੀ ਤਰਾਂ ਤਪਦੀ, ਜੇਠ ਹੱਥ ਵਿੱਚ ਕਾਲੀਆਂ ਬੋਲੀਆਂ ਹਨੇਰੀਆਂ ਵਗਦੀਆਂ , ਸ਼ਰੀਰ ਪਸੀਨੇ ਨਾਲ ਗੱਚ ਹੋ ਜਾਂਦਾ ਤਾਂ ਪੱਖੀ ਦੀ ਲੋੜ ਮਹਿਸੂਸ ਹੋਈ । ਲੋੜ ਕੱਢ ਦੀ ਮਾਂ ਹੈ । ਕਲਾ ਦੀਆਂ ਸਿਰਜਕ ਔਰਤਾਂ ਨੇ ਸਾਧਾਰਨ ਲੋੜਾਂ ਨਾਲ ਸੰਬੰਧਿਤ ਵਸਤਾਂ ਤੋਂ ਲੈ ਕੇ ਵਿਸ਼ੇਸ਼ ਮੌਕਿਆਂ ਸਮੇਂ ਕੀਤੇ ਜਾਣ ਵਾਲੇ ਲੈਣ ਦੇਣ ਨਾਲ ਸੰਬੰਧਿਤ ਵਸਤਾਂ ਦੀ ਸਿਰਜਣਾ ਕੀਤੀ । ਇਨਾਂ ਸੂਖਮ ਤੇ ਦਿਲ ਟੁੰਬਵੀਆਂ ਕਲਾਵਾਂ ਨੇ ਪੰਜਾਬੀ ਸਭਿਆਚਾਰ ਨੂੰ ਜਿੱਥੇ ਅਮੀਰ ਕੀਤਾ, ਉੱਥੇ ਕਲਾ ਦੀ ਸਿਖਰ ਤੇ ਵੀ ਪਹੁੰਚਾਇਆ । ਇਸੇ ਤਰਾਂ ਪੱਖੀ ਦਾ ਜਨਮ ਹੋਇਆ ।

    ਕਲਾ ਦੀ ਸਿਰਜਣਾ ਵਿੱਚ ਪੰਜਾਬੀ  ਸੁਆਣੀ ਲਾਜਵਾਬ ਰਹੀ ਹੈ । ਉਹਨਾਂ ਸਮਿਆਂ ਵਿੱਚ ਕਈ ਤਰਾਂ ਦੀਆਂ ਪੱਖੀਆਂ ਬਣਦੀਆਂ ਹੁੰਦੀਆਂ ਸਨ । ਕਰੋਸ਼ੀਏ ਨਾਲ ਪੱਖੀਆਂ ਦੀ ਬੁਣਾਈ ਕੀਤੀ ਜਾਂਦੀ ਸੀ । ਕੋਈ ਕੱਪੜੇ ਤੇ ਕਢਾਈ ਕੱਢ ਕੇ ਪੱਖੀਆਂ ਦੀ ਬੁਣਾਈ ਕਰਦਾ ਸੀ । ਪੱਖੀਆਂ ਤੇ ਵੱਖ ਵੱਖ ਤਰ੍ਹਾਂ ਦੀਆਂ ਝਾਲਰਾਂ ਦੀ ਵਰਤੋਂ ਕੀਤੀ ਜਾਂਦੀ ਸੀ । ਪੱਖੀਆਂ ਦੀ ਬੁਣਾਈ ਲਈ ਪਹਿਲਾਂ ਡੰਡੀ ਉੱਪਰ ਰੇਸ਼ਮੀ ਧਾਗਿਆਂ ਦਾ ਤਾਣਾ ਪਾਇਆ ਜਾਂਦਾ ਸੀ । ਫਿਰ ਇਸਦੀ ਬੁਣਾਈ ਕੀਤੀ ਜਾਂਦੀ ਸੀ ਰੇਸ਼ਮੀ ਧਾਗਿਆਂ ਤੋਂ ਬਿਨਾ ਪੱਖੀਆਂ ਨੂੰ ਸ਼ਿੰਗਾਰਨ ਲਈ ਗੋਟੇ, ਮੋਤੀ , ਮਣਕੇ, ਸਿਤਾਰੇ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ । ਕੁੜੀਆਂ-ਚਿੜੀਆਂ ਪੱਖੀਆਂ ਦੇ ਫਰੇਮ ਬਜ਼ਾਰੋਂ ਲੈ ਕੇ ਇਨ੍ਹਾਂ ਨੂੰ ਘਰ ਬੜੀ ਮਿਹਨਤ ਨਾਲ ਬੁਣਦੀਆਂ। ਅਜਿਹੇ ਨਮੂਨੇ ਪਾਏ ਜਾਂਦੇ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਂਦੀ। ਵੰਨ-ਸੁਵੰਨੀਆਂ ਪੱਖੀਆਂ ਦੇਖ ਮਨ ਗਦਗਦ ਹੋ ਜਾਂਦਾ। ਜੇ ਕਿਸੇ ਦੀ ਪੱਖੀ ਦਾ ਨਮੂਨਾ ਬਹੁਤਾ ਹੀ ਵੱਖਰਾ ਹੁੰਦਾ ਤਾਂ ਉਸ ਤੋਂ ਉਹ ਪੱਖੀ ਦੋ-ਚਾਰ ਦਿਨ ਲਈ ਮੰਗ ਕੇ ਉਹੋ ਜਿਹਾ ਨਮੂਨਾ ਘਰ ‘ਚ ਪਾ ਲਿਆ ਜਾਂਦਾ। ਉਹਨਾਂ ਸਮਿਆਂ ਵਿੱਚ ਹੱਥੀਂ ਹੁਨਰ ਦਾ ਸ਼ੌਕ ਵੀ ਸੀ ਤੇ ਲੋੜ ਵੀ। ਪੰਜਾਬੀ ਲੋਕ ਗੀਤਾਂ ਵਿਚ ਪੱਖੀ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ ।

    ਕਲਕੱਤਿਓਂ ਪੱਖੀ ਲਿਆਦੇ ਝੱਲੂੰਗੀ ਸਾਰੀ ਰਾਤ ।

    ਉਹਨਾਂ ਸਮਿਆਂ ਵਿੱਚ ਕੁੜੀ ਨੂੰ ਦਾਜ ਦੇ ਵਿੱਚ ਵੀ ਪੱਖੀਆਂ ਦਿੱਤੀਆਂ ਜਾਂਦੀਆਂ ਸਨ । ਲੜਕੀ ਨੂੰ ਦਿੱਤੇ ਜਾਣ ਵਾਲੇ ਦਾਜ ਵਿਚਲੀਆਂ ਕੁਝ ਵਸਤਾਂ ਲੜਕੀ ਆਪ ਤਿਆਰ ਕਰਦੀ ਸੀ । ਇਹ ਉਸਦੀ ਕਲਾ ਕੁਸ਼ਲਤਾ ਦਾ ਪ੍ਰਮਾਣ ਹੁੰਦੀਆਂ ਸਨ । ਪਿਆਰ ਜਿਹੀਆਂ ਕੋਮਲ ਭਾਵਨਾਵਾਂ , ਆਪਣੇ ਦਿਲ ਦੇ ਸੁਪਨਿਆਂ ਅਤੇ ਮਨ ਦੀਆਂ ਰੀਝਾਂ , ਜਿਹਨਾਂ ਦੀ ਪੂਰਤੀ ਉਹ ਚਾਹੁੰਦੀ , ਪਰ ਇਹਨਾਂ ਦਾ ਪ੍ਰਗਟਾਵਾ ਖੁੱਲ ਕੇ ਨਹੀਂ ਸੀ ਕਰ ਸਕਦੀ । ਅਜਿਹੀਆਂ ਇੱਛਾਵਾਂ ਦੇ ਪ੍ਰਗਟਾਵੇ ਲਈ ਅਜਿਹੀਆਂ ਕਲਾ ਕ੍ਰਿਤਾਂ ਵੀ ਮਾਧਿਅਮ ਬਣੀਆਂ ।

    ਰੰਗਲੀ ਪੱਖੀ ਸ਼ੀਸ਼ਿਆਂ ਵਾਲੀ

    ਅਸਾਂ ਰੀਝਾਂ ਨਾਲ ਬਣਾਈ ।

    ਫਿਰ  ਸਹੁਰੇ ਘਰ ਜਾ ਕੇ ਸਮਾਨ ਮੰਜਿਆਂ ‘ਤੇ ਰੱਖ ਜਦੋਂ ਸਭ ਨੂੰ ਦਿਖਾਇਆ ਜਾਂਦਾ ਤਾਂ ਗੱਲਾਂ ਹੋਣ ਲੱਗਦੀਆਂ, ‘ਇਹ ਨਮੂਨਾ ਕੁੜੀ ਨੇ ਆਪ ਪਾਇਐ…ਕਮਾਲ ਕੀਤੀ ਪਈ ਏ…ਸਾਡੀਆਂ ਕੁੜੀਆਂ ਵੀ ਇਹਤੋਂ ਹੀ ਸਿੱਖ ਲੈਣਗੀਆਂ…।’ ਸਭ ਦੇ ਛੋਟੇ-ਛੋਟੇ ਚਾਅ ਸਨ ਤੇ ਛੋਟੀਆਂ-ਛੋਟੀਆਂ ਲੋੜਾਂ।

    ਮੁਟਿਆਰਾਂ ਆਪਣੇ ਨਾਲ ਲਿਆਂਦੇ ਦਾਜ ਵਿੱਚ ਰੰਗ ਬਰੰਗੀਆਂ ਪੱਖੀਆਂ ਨੂੰ ਬੜੇ ਸ਼ੌਂਕ ਨਾਲ ਸਜਾ ਕੇ ਰੱਖਿਆ ਕਰਦੀਆਂ ਸਨ ਅਤੇ ਆਪਣੀ ਧਾਂਕ ਜਮਾਉਣ ਲਈ ਸੋਹਣੀਆਂ ਸੋਹਣੀਆਂ ਪੱਖੀਆਂ ਕੱਢ ਕੇ ਆਪਣੀਆਂ ਦਰਾਣੀਆਂ ਜਠਾਣੀਆਂ ਜਾਂ ਨਣਦਾਂ ਮੂਹਰੇ ਧਰਿਆ ਕਰਦੀਆ ਸਨ ਤੇ ਦਿਖਾਵਾ ਕਰਦੀਆਂ ਸਨ ਕਿ ਉਹ ਕਢਾਈ ਬੁਣਾਈ ਵਿੱਚ ਕਿੰਨੀਆਂ ਮਾਹਿਰ ਹਨ। 

    ਆਪਣੀਆਂ ਕ੍ਰਿਤਾਂ ਵਿੱਚ ਰੀਝਾਂ ਅਤੇ ਸੁਪਨਿਆਂ ਨੂੰ ਪਿਰੋਂਦੀ ਹੋਈ ਕਿਸੇ ਮੁਟਿਆਰ ਦਾ ਮਾਹੀ ਜਦੋਂ ਨੌਕਰੀ ਕਰਨ ਦੂਰ ਕੀਤੇ ਪ੍ਰਦੇਸ ਚਲਾ ਜਾਂਦਾ ਤਾਂ ਉਸਦਾ ਮਨ ਕਹਿ ਉੱਠਦਾ

    ਗੋਟਾ ਲਾਉਂਦੀ ਆ ਪੱਖੀਆਂ ਨੂੰ

    ਵੇ ਤੁਰ ਪ੍ਰਦੇਸ ਗਿਆ

    ਰੋਣਾ ਦੇ ਗਿਆ ਅੱਖੀਆਂ ਨੂੰ ।

    ਉਹ ਉਸਦੇ ਵਿਛੋੜੇ ਵਿੱਚ ਦਿਨ ਕੱਟਦੀ ਕਈ ਵਾਰ ਜਦੋਂ ਕਿਸੇ ਘਰੋਂ ਬਾਹਰ ਨੌਕਰੀ ਕਰਦੇ ਕਿਸੇ ਪਤੀ ਦੀ ਪਤਨੀ ਨੂੰ ਉਸਦੇ ਬੱਚੇ ਗਰਮੀ ਕਰਨ ਤੰਗ ਕਰਦੇ ਤਾਂ ਉਹ ਆਪਣੇ ਪਤੀ ਨੂੰ ਚਿੱਠੀ ਲਿਖ ਕੇ ਉਸ ਤੋਂ ਪੱਖੀ ਦੀ ਮੰਗ ਕਰਦੀ ।

    ਲਿਖ ਪਰਵਾਨਾ ਭੇਜਾਂ ਵੇ , ਘਰ ਪੱਖੀ ਦੀ ਲੋੜ

    ਢੋਲ ਮੇਰਿਆ ਮਾਹੀਆਂ ਵੇ ,ਘਰ ਪੱਖੀ ਦੀ ਲੋੜ

    ਕੁੱਛੜ ਬਾਲ ਨਿਆਣਾ ਵੇ , ਗਰਮੀ ਕਰਦੀ ਏ ਜ਼ੋਰ

    ਉਹ ਆਪਣੇ ਪਤੀ ਤੋਂ ਆਉਂਦੇ ਹੋਏ ਪੱਖੀ ਲਿਆਉਣ ਦੀ ਮੰਗ ਕਰਦੀ ।

    ਪੱਖੀ ਮੋਰ ਦੀ ਲਿਆ ਦੇ ਮਾਹੀਆ ,

    ਤ੍ਰਿੰਜਣਾਂ ਚ ਵੱਟ ਲੱਗਦਾ ।

    ਕਈ ਔਰਤਾਂ ਆਪਣੇ ਪਤੀ ਨੂੰ ਪੱਖੀ ਨੂੰ ਘੁੰਗਰੂ ਲਵਾ ਕੇ ਦੇਣ ਦੀ ਮੰਗ ਵੀ ਕਰਦੀਆਂ ।

    ਪੱਖੀ ਨੂੰ ਲਵਾ ਦੇ ਘੁੰਗਰੂ

    ਰੁੱਤ ਗਰਮੀ ਦੀ ਆਈ ।

    ਉਹਨਾਂ ਸਮਿਆਂ ਵਿੱਚ ਵੱਡੇ ਇਕੱਠਾਂ ਜਿਵੇਂ ਬਰਾਤਾਂ ਸਮੇਂ , ਗੁਰਦੁਆਰਿਆਂ , ਜਨਤਕ ਸਭਾਵਾਂ ਵਿੱਚ ਵੱਡੇ ਵੱਡੇ ਪੱਖੇ ਵਰਤੇ ਜਾਂਦੇ ਸਨ । ਕਈ ਘਰਾਂ ਵਿੱਚ ਵੀ ਇਸਤਰਾਂ ਦੇ ਵੱਡੇ ਵੱਡੇ ਪੱਖੇ ਛੱਤ ਨਾਲ ਲਮਕਾਏ ਜਾਂਦੇ ਸਨ । 6 ਕੁ ਫੁੱਟ ਦਾ ਲੰਮਾ ਅਤੇ 2 ਕੁ ਫੁੱਟ ਦਾ ਚੌੜਾ ਪੱਖਾ ਜਿਸ ਤੇ ਇੱਕ ਝਾਲਰ ਲੱਗੀ ਹੁੰਦੀ ਸੀ , ਨੂੰ ਇੱਕ ਬੰਦਾ ਰੱਸੀ ਨਾਲ ਖਿੱਚਦਾ ਸੀ ਅਤੇ ਹਵਾ  ਲੈਣ ਵਾਲੇ ਉਸਨੂੰ ਅਸੀਸਾਂ ਦਿੰਦੇ ਨਹੀਂ ਸਨ ਥੱਕਦੇ ।

    ਆਮ ਵਰਤੋਂ ਲਈ ਖਜੂਰ ਦੀਆਂ ਬਣੀਆਂ ਪੱਖੀਆਂ ਦਾ ਪ੍ਰਯੋਗ ਕੀਤਾ ਜਾਂਦਾ ਸੀ । ਘਰ ਆਏ ਪ੍ਰਾਹੁਣੇ ਲਈ ਵੀ ਪਹਿਲਾਂ ਹੀ ਮੰਜੇ ਤੇ ਨਵੀਂ ਚਾਦਰ ਵਿਛਾ ਕੇ ਖਾਸ ਹੋਰ ਤੇ ਤਿਆਰ ਕੀਤੀ ਮੰਜੇ ਦੇ ਸਿਰਹਾਣੇ ਰੱਖ ਦਿੱਤੀ ਜਾਦੀ ਸੀ।

    ਅੱਜ ਤਕਨੀਕ ਦੇ ਇਸ ਦੌਰ ਵਿੱਚ ਨਾ ਪਹਿਲਾਂ ਵਰਗੀਆਂ ਚੀਜਾਂ ਰਹੀਆਂ ਨਾ ਪਹਿਲਾਂ ਵਰਗੇ ਲੋਕ। ਅੱਜ ਕਾਫੀ ਹੱਦ ਤੱਕ ਮਨੁੱਖ ਨੇ ਕੁਦਰਤ ਤੇ ਕਾਬੂ ਪਾਉਣਾ ਸਿੱਖ ਲਿਆ ਹੈ ਜਾਂ ਇੰਜ ਕਹਿ ਲਵੋ ਕਿ ਮਨੁੱਖ ਨੇ ਇੱਕ ਆਪਣੀ ਹੀ ਕੁਦਰਤ ਰਚ ਲਈ ਹੈ । ਜਿਥੇ ਉਹ ਗਰਮੀ ਦੂਰ ਕਰਨ ਲਈ ਪੱਖੇ ਕੂਲਰ ਏ. ਸੀ ਆਦਿ ਅਤੇ ਸਰਦੀ ਤੋਂ ਬਚਣ ਲਈ ਹੀਟਰਾਂ ਦਾ ਪ੍ਰਯੋਗ ਕਰਨ ਲੱਗਾ ਹੈ । ਇਸ ਦੇ ਕਾਫੀ ਉਲਟ ਪ੍ਰਭਾਵ ਵੀ ਪਏ ਹਨ । ਮਨੁੱਖ ਕੋਲ ਗਰਮੀ ਸਰਦੀ ਸਹਿਣ ਦੀ ਸ਼ਕਤੀ ਘਟ ਗਈ ਹੈ । ਹੁਣ ਇਲੈਕਟ੍ਰੋਨਿਕ ਸਾਧਨਾਂ ਦੇ ਆ ਜਾਣ ਨਾਲ ਹੱਥ ਪੱਖੀਆਂ ਦੀ ਕਦਰ ਘਟ ਗਈ ਹੈ । ਹੁਣ ਪਿੰਡ ਜਾ ਸ਼ਹਿਰਾਂ ਵਿੱਚ ਕੋਈ ਪੱਖੀਆਂ ਨਹੀਂ ਬੁਣਦਾ ਤਾਂ ਦਾਜ ਵਿੱਚ ਪੱਖੀਆਂ ਦੇਣ ਤਾਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਲੋੜ ਪੈਣ ਤੇ ਬਜਾਰੋਂ ਪਲਾਸਟਿਕ ਦੀਆਂ ਬਣੀਆਂ ਪੱਖੀਆਂ ਨਾਲ ਹੀ ਬੂਤਾ ਸਾਰ ਲਿਆ ਜਾਂਦਾ ਹੈ । ਅੱਜ ਕੱਲ ਪੱਖੀਆਂ ਬੁਣਨ ਦੀ ਇਹ ਕਲਾ ਸਕੂਲ, ਕਾਲਜਾਂ ਦੇ ਮੁਕਾਬਲਿਆਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਜਾਂ ਕੋਈ ਟਾਵੀਂ ਟਾਵੀਂ ਪੱਖੀ ਕਿਸੇ ਨਾਨੀ ਦਾਦੀ ਕੋਲ ਸੰਦੂਕ ਵਿੱਚ ਸਾਂਭੀ ਪਈ ਹੈ ।