ਮਾਂ ਦਾ ਮੁੱਖ ,
ਦੇਵੇ ਸਾਰੇ ਸੁੱਖ ।
ਮਾਂ ਦਾ ਪਿਆਰ ,
ਲਿਆਵੇ ਜ਼ਿੰਦਗੀ 'ਚ ਨਿਖਾਰ ।
ਮਾਂ ਤੋਂ ਲੈਣ ਲਈ ਅਸੀਸ ,
ਝੁਕ ਜਾਂਦਾ ਸਾਡਾ ਸੀਸ।
ਮਾਂ ਸਭ ਦੀ ਹੁੰਦੀ ਸੋਹਣੀ ,
ਤਾਂ ਹੀ ਹੁੰਦੀ ਮੂਰਤ ਮਨਮੋਹਣੀ ।
ਮਾਂ ਪ੍ਰਤੀ ਨਿਭਾਈਏ ਸਾਰੇ ਫਰਜ਼ ,
ਤਾਂ ਵੀ ਮਾਂ ਦਾ ਚੁੱਕਦਾ ਨਹੀਂ ਕਰਜ਼ ।
ਮਾਂ ਦੀ ਪਿਆਰ ਭਰੀ ਲੋਰੀ ,
ਹੋਣ ਨਹੀਂ ਦਿੰਦੀ , ਨੀਂਦ ਦੀ ਚੋਰੀ ।
ਮੈ ਕੀ ਕਰ ਸਕਦਾ , ਮਾਂ ਦੀ ਸਿਫ਼ਤ ,
ਮਾਂ ਮੇਰੇ ਰੋਮ ਰੋਮ ਵਿੱਚ ਲਿਪਤ ।
ਮਾਂ ਕਹਿੰਦੀ ਰੱਖ ਆਪਣੀ ਸੰਭਾਲ਼ ,
ਕੋਰੋਨਾ , ਕਿਤੇ ਨਾ ਚੱਲ ਜਾਵੇ ਚਾਲ ।