ਸਮੇਂ ਦੀ ਕਰਵਟ ਨਾਲ ਕਈ ਕਿਸਮ ਦੇ ਨਵੇਂ ਸਾਊਂਡ ਸਿਸਟਮ ਆ ਜਾਣ ਕਾਰਨ ਤਵਿਆਂ ਵਾਲੀਆਂ ਗ੍ਰਾਮੋਫੋਨ ਮਸੀਨਾਂ ਤੇ ਤਵੇ ਰਿਕਾਰਡ ਲਗਭਗ ਗਾਇਬ ਹੀ ਹੋ ਚੁੱਕੇ ਹਨ। ਪਰ ਕਈ ਵਿਅਕਤੀ ਅੱਜ ਵੀ ਅਜਿਹੀਆਂ ਵਿਰਾਸਤੀ ਚੀਜਾਂ ਨੂੰ ਸੰਭਾਲਣ ਦੇ ਯਤਨ ਵਿਚ ਲੱਗੇ ਹੋਏ ਹਨ। ਅਜਿਹੇ ਵਿਆਕਤੀਆਂ ਵਿਚੋਂ ਇਕ ਹੈ ਬਰਨਾਲੇ ਦਾ ਜੰਮਪਲ ਅਤੇ ਹਾਲ ਆਬਾਦ ਸਾਦਿਕ ਰੋਡ ਫਰੀਦਕੋਟ ਦਾ ਅਵਤਾਰ ਸਿੰਘ ਬਰਨਾਲਾ, ਜਿਸ ਨੇ ਗ੍ਰਾਮੋਫੋਨ ਮਸੀਨਾਂ, ਤਵੇ, ਟੇਪ ਰਿਕਾਰਡਾਂ, ਟਿਊਬਾਂ ਵਾਲੇ ਰੇਡੀਉ ਅਤੇ ਹੋਰ ਸੰਗੀਤਕ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ। ਉਸਦੀ ਸੰਗੀਤਕ ਲਾਇਬ੍ਰੇਰੀ ਵਿਚ ਪੰਜਾਬ ਦੀ ਮਸਹੂਰ ਗਾਇਕਾਂ ਪ੍ਰਕਾਸ ਕੌਰ ਤੇ ਸੁਰਿੰਦਰ ਕੌਰ ਦੇ ਗੀਤ 'ਡਾਚੀ ਵਾਲਿਆ ਮੋੜ ਮੁਹਾਰ ਵੇ','ਸੂਈ ਵੇ ਸੂਈ ਬਾਲਮਾਂ ਸੂਈ ਵੇ','ਕਰ ਛਤਰੀ ਦੀ ਛਾਂ ਮੈਂ ਛਾਵੇਂ ਵਹਿੰਨੀ ਆਂ','ਚੰਨ ਵੇ ਕੇ ਸੌਕਣ ਮੇਲੇ ਦੀ','ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ', 'ਬਾਜਰੇ ਦਾ ਸਿੱਟਾ।' ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ 'ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ','ਮੇਰੀ ਐਸੀ ਝਾਂਜਰ ਛਣਕੇ ','ਰਹੀ ਬਚਕੇ ਹਾਨਣੇ','ਪੱਟ ਦਿੱਤੀ ਗੁੱਤ ਮੈਂ','ਤੇਲੂ ਰਾਮ ਦੀ ਹੱਟੀ ਦਾ ਜਰਦਾ।' ਸੀਤਲ ਸਿੰਘ ਦਾ 'ਜੱਟੀਏ ਟਰੱਕ ਤੇਰੇ ਯਾਰ ਦਾ।' ਜਗਮੋਹਣ ਦੀਪ ਤੇ ਕੇ ਦੀਪ ਦੇ 'ਘੜਾ ਵੱਜਦਾ ਘੜੋਲੀ ਵੱਜਦੀ','ਮੇਰੀ ਕੀਂਨੇ ਖਿੱਚ ਲਈ ਪਤੰਗ ਵਾਲੀ ਡੋਰ।' ਨਰਿੰਦਰ ਬੀਬਾ ਦਾ 'ਮਾਝੇ ਦੀ ਮੈਂ ਜੱਟੀ।' ਹਰਚਰਨ ਸਿੰਘ ਗਰੇਵਾਲ ਦੇ 'ਮੇਰੀ ਵਾਰੀ ਆਈ ਪਤੀਲਾ ਖੜਕੇ','ਤੇਰੀ ਪੀਂਘ ਦਾ ਹੁਲਾਰਾ ਬਣ ਜਾਵਾਂ।' ਸਨੇਹਲਤਾ ਤੇ ਦੀਦਾਰ ਸੰਧੂ ਦਾ 'ਤੂੰਬਾ ਮੇਰੀ ਜਾਨ ਕੁੜੇ।' ਸਵਰਨ ਲਤਾ ਕਰਮਜੀਤ ਧੂਰੀ ਦੇ 'ਸੱਥ ਵਿਚ ਲੱਗੀ ਵੇ ਕਚਹਿਰੀ','ਕਾਹਨੂੰ ਮਾਰਨੈ ਚੰਦਰਿਆ ਛਮਕਾਂ।' ਸੋਹਣ ਸਿੰਘ ਮਸਤਾਨਾ ਦੇ 'ਸੋਂਹ ਖਾ ਲਈ ਭਗਤ ਸਿੰਘ ਨੇ','ਕੋਈ ਨਹੀਂ ਕਿਸੇ ਦਾ ਯਾਰ।' ਹਰਨੇਕ ਸਿੰਘ ਨੇਕ ਦੇ 'ਚੋਰੀ ਆ ਜਾ ਕੰਧ ਟੱਪ ਕੇ','ਨਾਲਾ ਟੰਗ ਲੈ ਘੁੰਗਰੂਆਂ ਵਾਲਾ।' ਨਰਿੰਦਰ ਚੰਚਲ ਦਾ 'ਲੱਗੀ ਵਾਲੇ ਕਦੇ ਨਾ ਸੋਂਦੇ।' ਹਰਚਰਨ ਗਰੇਵਾਲ ਤੇ ਸੁਰਿਦਰ ਕੌਰ ਦਾ 'ਲੱਕ ਹਿੱਲੇ ਮਜਾਜਣ ਜਾਂਦੀ ਦਾ।' ਸੁਦੇਸ ਕਪੂਰ ਤੇ ਰਮੇਸ ਰੰਗੀਲਾ ਦਾ 'ਬਿਨਾਂ ਬਰੇਕੋਂ ਆਉਂਦੇ ਜੱਟ ਨੂੰ।' ਲਾਲ ਚੰਦ ਯਮਲਾ ਜੱਟ ਦਾ 'ਮੈਂ ਕੀ ਪਿਆਰ ਵਿਚੋਂ ਖੱਟਿਆ।' ਆਸਾ ਸਿੰਘ ਮਸਤਾਨਾ ਦਾ 'ਮੇਲੇ ਨੂੰ ਚੱਲ ਮੇਰੇ ਨਾਲ ਕੁੜੇ।' ਕਰਮਜੀਤ ਧੂਰੀ ਦਾ 'ਮਿੱਤਰਾਂ ਦੀ ਲੂਣ ਦੀ ਡਲੀ।' ਗੁਰਮੀਤ ਬਾਵਾ ਤੇ ਕ੍ਰਿਪਾਲ ਬਾਵਾ ਦਾ 'ਛੜਿਆ ਦੀ ਨਜਰ ਬੁਰੀ' ਆਦਿ ਦੇ ਰਿਕਾਰਡ ਉਸ ਕੋਲ ਮੌਜੂਦ ਹਨ। ਇਨ੍ਹਾਂ ਪੁਰਾਤਨ ਤਵਿਆਂ ਤੋਂ ਇਲਾਵਾ ਮੁਹੰਮਦ ਰਫੀ, ਚਾਂਦੀ ਰਾਮ ਚਾਂਦੀ, ਫਕੀਰ ਸਿੰਘ ਫਕੀਰ, ਰਣਵੀਰ ਸਿੰਘ ਰਾਣਾ, ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ, ਏ ਐਸ ਕੰਗ, ਸਿਵ ਕੁਮਾਰ ਬਟਾਲਵੀ, ਗੁਰਪਾਲ ਸਿੰਘ ਪਾਲ, ਲੱਖੀ ਵਣਜਾਰਾ, ਅਮਰ ਸਿੰਘ ਸੌਕੀ, ਉਦੇ ਸਿੰਘ, ਨਿੱਕਾ ਸਿੰਘ ਦਰਦੀ, ਬਾਵਾ ਸਿੰਘ ਸਿੱਧੂ, ਮੋਹਣ ਸਿੰਘ ਸੌਕੀ, ਨਿਰੰਜਨ ਸਿੰਘ, ਪ੍ਰਕਾਸ ਸਿੱਧੂ, ਪ੍ਰਕਾਸ ਚੰਦ ਚਮਨ, ਕਰਨੈਲ ਗਿੱਲ, ਗੁਰਚਰਨ ਪੋਹਲੀ, ਪ੍ਰੇਮਿਲਾ ਪੰਮੀ, ਧੰਨਾ ਸਿੰਘ ਰੰਗੀਲਾ, ਜਗਦੇਵ ਯਮਲਾ, ਚਾਂਦੀ ਰਾਮ ਆਦਿ ਦੇ ਰਿਕਾਰਡ ਵੀ ਉਸ ਕੋਲ ਮੌਜੂਦ ਹਨ। ਪਾਕਿਸਤਾਨ ਦਾ ਆਲਮ ਲੁਹਾਰ, ਨੂਰ ਜਹਾਂ, ਰੇਸਮਾਂ, ਸੌਕਤ ਅਲੀ, ਅਨਾਇਤ ਅਲੀ, ਜਨਾਬ ਨੁਸਰਤ ਫਤਹਿ ਅਲੀ ਖਾਂ ਦੀਆਂ ਸੁਰੀਲੀਆਂ ਅਵਾਜਾਂ ਵੀ ਅਵਤਾਰ ਸਿੰਘ ਨੇ ਸਾਂਭ ਕੇ ਰੱਖੀਆਂ ਹੋਈਆਂ ਹਨ। ਧਾਰਮਿਕ ਰਿਕਾਰਡਿੰਗ ਵਿਚ ਸਾਕਾ ਸਰਹਿੰਦ, ਸਾਕਾ ਚਮਕੌਰ ਦੀ ਗੜ੍ਹੀ, ਸਾਕਾ ਤੱਤੀ ਤਵੀ, ਬਾਬਾ ਦੀਪ ਸਿੰਘ, ਨਾਂਨਕ ਵੀਰਾ ਘੋੜੀ, ਏਕ ਨੂਰ ਸੇ, ਆਸਾ ਦੀ ਵਾਰ, ਸਬਦ ਤੇ ਸਲੋਕ, ਧੰਨ ਨਾਨਕ ਤੇਰੀ ਵੱਡੀ ਕਮਾਈ, ਲਤਾ ਮੰਗੇਸਕਰ ਦਾ 1972 'ਚ ਇਕੋ ਇਕ ਰਿਕਾਰਡ ਹੋÎ ਆ ਧਾਰਮਿਕ ਤਵਾ 'ਮਿਲ ਮੇਰੇ ਪ੍ਰੀਤਮਾ' ਤੋਂ ਇਲਾਵਾ ਹੋਰ ਬਹੁਤ ਸਾਰੇ ਰਾਗੀਆ, ਢਾਡੀਆਂ, ਕਵੀਸਰਾਂ ਦੇ ਰਿਕਾਰਡ ਵੀ ਉਸ ਕੋਲ ਹਨ। ਹਿੰਦੀ ਫਿਲਮੀ ਗੀਤਾਂ ਦੇ ਤਵਿਆਂ 'ਚ ਤਾਜ, ਬਲੈਕ ਮੇਲ, ਸੂਰਜ, ਪਾਕੀਜਾ, ਰੋਟੀ ਕੱਪੜਾ ਔਰ ਮਕਾਨ, ਬਾਬਲ, ਮੁਗਲੇ ਆਜਮ, ਬਰਸਾਤ, ਪ੍ਰੇਮ ਰੋਗ, ਦਾਗ, ਰਾਜਾ ਰਾਣੀ, ਬਸੰਤੀ, ਕਭੀ ਕਭੀ, ਪੱਥਰ ਕਏ ਸਨਮ, ਨੂਰੀ, ਗੂੰਜ ਉਠੀ ਸਹਿਨਾਈ, ਆਂਧੀ, ਕਸੋਟੀ ਆਦਿ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਰਿਕਾਰਡ ਜਿਨ੍ਹਾਂ ਦੇ ਨਾਂਅ ਗਿਣਾਉਣੇ ਸੰਭਵ ਨਹੀਂ ਹਨ, ਹਜਾਰਾਂ ਦੀ ਗਿਣਤੀ ਵਿਚ ਉਸਦੇ ਸੰਗ੍ਰਹਿ ਵਿਚ ਪਏ ਹਨ। ਇਸ ਤੋਂ ਇਲਾਵਾ ਉਸ ਕੋਲ ਸਵਿਟਜਰਲੈਂਡ ਦੀ 100 ਸਾਲ ਪੁਰਾਣੀ ਰਿਕਾਰਡ ਮਸੀਨ, ਕੋਲੰਬੀਆ ਅਹੁਜਾ ਕੰਪਨੀ ਦੀ, ਬਿਨ੍ਹਾਂ ਬੈਟਰੀ, ਸੈੱਲ ਤੋਂ ਚੱਲਣ ਵਾਲੀ ਮਸੀਨ, ਬੁਸ, ਫਲਿਪਸ, ਐਚ ਐਮ ਵੀ ਕੰਪਨੀਆਂ ਦੀਆਂ ਬਿਜਲੀ ਨਾਲ ਚੱਲਣ ਵਾਲੀਆਂ ਗ੍ਰਾਮੋਫੋਨ ਮਸੀਨਾਂ ਵੀ ਸੰਭਾਲੀਆਂ ਹੋਈਆ ਹਨ। ਬਾਬਾ ਫਰੀਦ ਮੈਡੀਕਲ ਯੁਨੀਵਰਸਿਟੀ ਫਰੀਦਕੋਟ ਵਿਖੇ ਨੋਕਰੀ ਕਰ ਰਹੇ ਅਵਤਾਰ ਸਿੰਘ ਕੋਲ ਅਕਾਈ ਕੰਪਨੀ, ਫਲਿਪਸ ਦੀਆਂ ਫਿਰਕੀਆਂ ਵਾਲੀਆਂ ਟੇਪ ਰਿਕਾਰਡਾਂ ਅਤੇ ਮਰਫੀ, ਫਲਿਪਸ ਕੰਪਨੀਆਂ ਦੇ ਟਿਊਬਾਂ ਵਾਲੇ ਰੇਡੀਉ, ਅਹੂਜਾ, ਫਲਿਪਸ ਕੰਪਨੀ ਦੇ ਐਮਪਲੀਫੇਅਰ ਵੀ ਹਨ। ਅਵਤਾਰ ਸਿੰਘ ਵੱਲੋਂ ਇਕੱਠੇ ਕੀਤੇ ਇਸ ਭੰਡਾਰ 'ਤੇ ਹੁਣ ਤੱਕ ਲੱਖਾਂ ਰੁਪਏ ਖਰਚੇ ਜਾ ਚੁੱਕੇ ਹਨ। ਉਸ ਨੂੰ ਇਹ ਚੀਜਾਂ ਇਕੱਠੀਆਂ ਕਰਨ ਦਾ ਸੌਕ 1979 ਵਿਚ ਆਪਣੇ ਮਾਮੇ ਅੰਮ੍ਰਿਤਪਾਲ ਸਿੰਘ ਦੇ ਵਿਆਹ ਉੱਤੇ ਰਿਕਾਰਡ ਪਲੇਅਰ ਉੱਤੇ ਤਵੇ ਰੱਖ ਕੇ ਚਲਾਉਦਿਆ ਪਿਆ। ਫਰੀਦਕੋਟ ਸਹਿਰ ਵਿਚ ਆਪਣੀ ਜੀਵਣ ਸਾਥਣ ਰਣਵੀਰ ਕੌਰ,ਸਪੁੱਤਰ ਰਤਿੰਦਰਪਾਲ ਸਿੰਘ ਰਾਹੁਲ ਅਤੇ ਪੁੱਤਰੀ ਰੂਬਲ ਸਮੇਤ ਰਹਿ ਰਿਹਾ ਅਵਤਾਰ ਸਿੰਘ ਕਈ ਵਿਰਾਸਤੀ ਮਲਿਆਂ 'ਤੇ ਆਪਣੇ ਇਸ ਸੰਗੀਤਕ ਸਾਜੋ ਸਮਾਨ ਦੀ ਪ੍ਰਦਰਸਨੀ ਵੀ ਲਾ ਚੁੱਕਾ ਹੈ।