ਮੁਸੀਬਤਾਂ ਆਈਆਂ, ਆਉਂਦੀਆਂ ਵੀ ਰਹਿਣਗੀਆ।
ਲੜਾਗੇ ਜਰੂਰ, ਚੋਟਾਂ ਹੋਰ ਸਹਿਣੀਆ ਵੀ ਪੈਣਗੀਆ।
ਬਣਕੇ ਦਲੇਰ ਯੋਧੇ, ਚੋਲ੍ਹੇ ਸੂਰਿਆ ਵਾਲੇ ਪਾ ਕੇ।
ਜੰਗ ਜਿੱਤਾਂਗੇ ਜਰੂਰ, ਰੱਖੋ ਹੌਸਲੇ ਬਣਾ ਕੇ…………….
ਹਨ੍ਹੇਰਿਆਂ ਦੀਆਂ ਚਾਦਰਾਂ, ਚਾਨਣਾਂ ਨੇ ਉਤਾਰੀਆਂ।
ਹੌਸਲੇ ਦਿਆਂ ਖੰਭਾਂ ਨੇ, ਸਦਾ ਭਰੀਆ ਉਡਾਰੀਆਂ।
ਉੱਠਾਗੇ, ਉੱਠੇ ਹਾਂ, ਭਾਵੇਂ ਹਜ਼ਾਰਾਂ ਲੱਖਾਂ ਚੋਟਾ ਖਾ ਕੇ।
ਜੰਗ ਜਿੱਤਾਂਗੇ ਜਰੂਰ, ਰੱਖੋ ਹੌਸਲੇ ਬਣਾ ਕੇ…………….
ਨਾ ਰੁਕਣਾ ਨਾ ਝੁਕਣਾ, ਅੱਗੇ ਵੱਧਦੇ ਹੀ ਜਾਣਾ ਹੈ।
ਦੁਸ਼ਮਣ ਭਾਵੇਂ ਤਾਕਤਵਾਰ, ਫਿਰ ਵੀ ਹਰਾਣਾ ਹੈ।
ਦੇਣੀ ਐਸੀ ਮਾਤ ਆਪਾਂ, ਇਸ ਦੁਸਮਣ ਨੂੰ ਹਰਾ ਕੇ।
ਜੰਗ ਜਿੱਤਾਂਗੇ ਜਰੂਰ, ਰੱਖੋ ਹੌਸਲੇ ਬਣਾ ਕੇ…………….
ਜੰਗ ਜਿੱਤਦੇ ਨੇ ਉਹੀ, ਜਿਹੜੇ ਰੱਖਦੇ ਹੌਸਲੇ ਬੁਲੰਦ।
ਢਾਹ ਕੇ ਰੱਖ ਦਿੰਦੇ ਸੂਰਮੇ, ਇਹ ਮੁਸਬੀਤਾਂ ਦੀ ਕੰਧ।
ਜੰਗਾਂ ਜਿੱਤੀਆਂ ਨਾ ਜਾਦੀਆਂ ਕਦੇ, ਹੌਸਲੇ ਵੀ ਢਾਹ ਕੇ।
ਜੰਗ ਜਿੱਤਾਂਗੇ ਜਰੂਰ, ਰੱਖੋ ਹੌਸਲੇ ਬਣਾ ਕੇ…………….
"ਬੁੱਕਣਵਾਲੀਆ" ਤੂੰ ਜਰਾ ਨਾ ਘਬਰਾਈ, ਹੱਲ ਲੱਭੂਗਾ ਜਰੂਰ।
ਰੱਖੀ ਸਿਦਕ ਸੱਚ ਤੇ ਭਰੋਸਾ, ਦੇਖੀ ਟੁੱਟੂ ਮੁਸਬੀਤਾਂ ਦਾ ਗਰੂਰ।
ਜੰਗਾਂ ਲੜਨੀਆਂ ਹੀ ਪੈਂਦੀਆ ਮੈਦਾਨਾਂ ਵਿੱਚ, ਨੰਗੇ ਧੜ ਜਾ ਕੇ।
ਜੰਗ ਜਿੱਤਾਂਗੇ ਜਰੂਰ, ਰੱਖੋ ਹੌਸਲੇ ਬਣਾ ਕੇ……………