ਸ਼ੁਕਰ ਕਰੋਨਾ
ਭਾਰਤਵਾਸੀ
ਸ਼ੁਕਰ ਕਰੋ-ਨਾ।
ਹੁਣ ਪ੍ਰਦੂਸ਼ਣ ਨਹੀਂ ਰਿਹਾ
ਪਾਣੀ ਦਾ ਲੈਵਲ ਉਚਾ ਹੈ
ਸੁੱਚੀ ਪਉਣ ਗਗਨ ਸੁੱਚਾ ਹੈ
ਸ਼ੁਕਰ ਕਰੋਨਾ।
ਸ਼ੁਕਰ ਕਰੋ-ਨਾ।
ਹੋਂਦ ਦੀ ਲੜਾਈ ਵਿੱਚ
ਮਨੁੱਖ, ਮਨੁੱਖਤਾ ਮਾਰ ਲਈ
ਮੁੜ ਜੀਵਣ ਦਾ
ਰਾਹ ਖੁੱਲਿਆ ਹੈ,
ਸ਼ੁਕਰ ਕਰੋਨਾ।
ਸ਼ੁਕਰ ਕਰੋ-ਨਾ।
ਲੋਕਡੌਨ ਨੇ ਰੋਕ ਲਏ
ਜੋ ਗੱਡੀਆਂ ਥੱਲੇ ਆਉਣੇ ਸੀ
ਜੋ ਸੜਕ ਹਾਦਸਿਆਂ ਵਿੱਚ
ਮਰਨੇ ਸੀ, ਸ਼ੁਕਰ ਕਰੋਨਾ।
ਸ਼ੁਕਰ ਕਰੋ-ਨਾ।
ਜੋ ਮਰਨੇ ਸੀ ਦਾਰੂ ਪੀ-ਪੀ
ਜੇਲ੍ਹਾਂ ਵਿੱਚ ਜੋ ਸੜਨੇ ਸੀ
ਕਤਲੋ-ਗਾਰਤ ਵਿੱਚ
ਜੋ ਮਰਦੇ, ਸ਼ੁਕਰ ਕਰੋਨਾ।
ਸ਼ੁਕਰ ਕਰੋ-ਨਾ।
ਹੋਰ ਅਪਰਾਧੀ ਗਤਿਵਿਧੀਆਂ ਵਿੱਚ
ਜੋ ਕਈ ਹਜ਼ਾਰਾਂ ਮਰਨੇ ਸੀ
ਬਚ ਗਏ ਨੇ ਜੋ
ਉਹ ਅਕਲ ਕਰੋ ਨਾ
ਸ਼ੁਕਰ ਕਰੋਨਾ
ਸ਼ੁਕਰ ਕਰੋ-ਨਾ।
ਨਾ ਇਹ ਰਹਿਣਾ, ਨਾ ਮੈਂ ਚਾਹੁੰਦਾ
ਕਿ ਰਹੇ ਕਰੋਨਾ ਧਰਤੀ 'ਤੇ
ਕੀ ਵਕਤ ਦੀ ਪੁਕਾਰ ਹੈ,
ਇਹ ਸਮਝਣ ਦਾ
ਜਤਨ ਕਰੋ-ਨਾ
ਸ਼ੁਕਰ ਕਰੋਨਾ।
ਸ਼ੁਕਰ ਕਰੋ-ਨਾ।
ਇੱਕ ਟੀਚਰ
ਬਣ ਆਇਆ ਹੈ ਇਹ
ਇਸ ਤੋਂ ਵੀ ਕੁਝ
ਸਬਕ ਲਵੋ ਨਾ
ਸ਼ੁਕਰ ਕਰੋਨਾ।
ਸ਼ੁਕਰ ਕਰੋ-ਨਾ।