ਕਿਧਰੇ ਚੇਲੇ ਦਿਸਦੇ ਨਾ ਹੁਣ ਬਾਬਾ ਨਜ਼ਰੀਂ ਆਵੇ।
ਇਕ ਦੂਜੇ ਤੋਂ ਬੈਠੇ ਡਰਦੇ ਨੇੜੇ ਨਾ ਕੇਈ ਜਾਵੇ।
ਖਾਬਾਂ ਦੀ ਫੁੱਲਬਾੜੀ ਦੇ ਬੂਟੇ ਭਾਵੇਂ ਹਨ ਮੁਰਝਾਏ,
ਐਪਰ ਕੁਦਰਤ ਰਾਣੀ ਨੇ ਵੇਖੋ ਅਪਣੇ ਰੰਗ ਵਖਾਵੇ।
ਰਾਗ ਅਲਾਪਣ ਲੱਗੇ ਪੰਛੀ ਮਸਤੀ ਦੇ ਵਿਚ ਝੂਮਣ,
ਮੌਜਾਂ ਮਾਨਣ ਬੇ-ਫਿਕਰੇ ਹੋ ਨਾ ਕੋਈ ਜਾਲ ਵਿਛਾਵੇ।
ਸਾਫ ਗਏ ਹੋ ਪੌਣ ਅਤੇ ਪਾਣੀ ਘੱਟ ਗਿਆ ਪ੍ਰਦੂਸ਼ਣ,
ਜਿਸ ਦੇ ਕਰਕੇ ਚਾਰੇ ਪਾਸੇ ਹਰਿਆਲੀ ਫੈਲੀ ਜਾਵੇ।
ਚੰਨ ਉਤੇ ਜਾ ਵੱਸਣ ਦੀਆਂ ਜੋ ਰੋਜ ਸਕੀਮਾਂ ਘੜਦਾ,
ਹੁਣ ਅਪਣੇ ਹੀ ਘਰ ਤੋਂ ਬਾਹਰ ਜਾਣਾ ਨਾ ਉਹ ਚਾਵ੍ਹੇ।
ਪ੍ਰਮਾਣੂ ਬੰਬਾ ਤੋਂ ਜਿਸ ਬੰਦੇ ਨੇ ਖੌਫ ਕਦੇ ਵੀ ਨਾ ਖਾਧਾ,
ਨਾਮ ਕਰੋਨਾ ਦਾ ਸੁਣਕੇ ਸਿੱਧੂ ਮਨ ਦੇ ਵਿਚ ਘਬਰਾਵੇ।