ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ (ਲੇਖ )

    ਫੈਸਲ ਖਾਨ   

    Email: khan.faisal1996@yahoo.in
    Cell: +91 99149 65937
    Address: ਦਸਗਰਾਈਂ
    ਰੋਪੜ India
    ਫੈਸਲ ਖਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਰੋਨਾ ਵਾਇਰਸ ਦੇ ਫੈਲਣ ਨਾਲ਼ ਪੂਰੀ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ।ਹਰ ਪਾਸੇ ਖੜੌਤ ਨਜ਼ਰ ਆ ਰਹੀ ਹੈ।ਤਾਬਾਬੰਦੀ ਕਾਰਨ ਜਿਆਦਾਤਰ ਲੋਕ ਘਰ ਵਿਚ ਹੀ ਹਨ।ਜਨਤਕ ਆਵਾਜਾਈ ਦੇ ਸਾਧਨ ਜਿਵੇਂ ਬੱਸਾਂ,ਰੇਲ ਗੱਡੀਆਂ ਆਦਿ ਸਾਂਤ ਹਨ।ਕਰੋਨਾ ਵਾਈਰਸ ਨੇ ਪੂਰੀ ਦੁਨੀਆਂ ਦੇ ਮਾਹੌਲ ਨੂੰ ਬਦਲ ਕੇ ਰੱਖ ਦਿੱਤਾ ਹੈ।ਕਰੋਨਾ ਵਾਈਰਸ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਵਿਚ ਵੀ ਵੱਡਾ ਪਰਿਵਰਤਨ ਆਇਆ ਹੈ।ਜਿਹੜੇ ਲੋਕ ਸਾਫ ਸਫਾਈ ਦਾ ਬਹੁਤਾ ਧਿਆਨ ਨਹੀਂ ਸਨ ਰੱਖਦੇ ਉਹ ਵੀ ਅੱਜ ਸਾਫ਼ ਸਫਾਈ ਦੇ ਨਾਲ਼ ਨਾਲ਼ ਸੈਨੇਟਾਈਜ਼ਰ ਵੀ ਵਰਤਣ ਲੱਗ ਪਏ ਹਨ।ਦਿਹਾਤੀ ਖੇਤਰਾਂ ਵਿਚ ਜਿੱਥੇ ਲੋਕਾਂ ਨੇ ਸ਼ਾਇਦ ਪਹਿਲਾਂ ਕਦੇ ਸੈਨੇਟਾਈਜ਼ਰ ਦਾ ਨਾਮ ਤੱਕ ਨਹੀਂ ਸੀ ਸੁਣਿਆਂ ਉਨਾਂ੍ਹ ਦੇ ਘਰ ਵੀ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ਸੱਜ ਗਈਆਂ ਹਨ।ਕਰੋਨਾ ਵਾਈਰਸ ਦੇ ਦੌਰ ਵਿਚ ਸੈਨੇਟਾਈਜ਼ਰ ਦੀ ਵੱਧਦੀ ਮੰਗ ਨੂੰ ਦੇਖਦਿਆਂ ਸ਼ੋਸ਼ਲ ਮੀਡੀਆ ਨੇ ਇਕ ਜੁਮਲਾ ਬੜਾ ਪ੍ਰਸਿੱਧ ਸੀ ਕਿ "ਸੈਨੇਟਾਈਜ਼ਰ ਮੈਡੀਕਲ ਪਰਿਵਾਰ ਦਾ ਉਹ ਬੇਰੁਜ਼ਗਾਰ ਬੰਦਾ ਹੈ ਜਿਸ ਨੂੰ ਅਚਾਨਕ ਸਰਕਾਰੀ ਨੌਕਰੀ ਮਿਲ ਗਈ"।ਜਿਹੜੇ ਲੋਕ ਫਾਸਟ ਫੂਡ ਅਤੇ ਬਾਹਰ ਦਾ ਖਾਣਾ ਪਸੰਦ ਕਰਦੇ ਸੀ ਉਹ ਵੀ ਇਸ ਸਮੇਂ ਘਰ ਦਾ ਦਾਲ ਫੁੱਲਕਾ ਸੁਆਦ ਲੈ ਲੈ ਖਾ ਰਹੇ ਹਨ।ਕਰੋਨਾ ਸਮੇਂ ਲੋਕ ਆਪਣੀ ਸਿਹਤ ਨੂੰ ਲੈ ਕੇ ਵਧੇਰੇ ਹੀ ਸਾਵਧਾਨ ਅਤੇ ਜਾਗਰੂਕ ਹਨ।ਪਹਿਲਾਂ ਬਾਜ਼ਾਰੋਂ ਆਏ ਫ਼ਲ ਸਿੱਧੇ ਹੀ ਮੂੰਹ ਵਿਚ ਚਲੇ ਜਾਂਦੇ ਸਨ ਜੋ ਹੁਣ ਗਰਮ ਜਾਂ ਠੰਡੇ ਪਾਣੀ ਤੋਂ ਧੋਣ ਉਪਰੰਤ ਹੀ ਖਾਣ ਨੂੰ ਮਿਲਦੇ ਹਨ।ਅਸੀਮਤ ਹੋ ਚੁੱਕੀਆਂ ਲੋੜਾਂ ਨੂੰ ਵੀ ਲੋਕਾਂ ਨੇ ਇਸ ਸਮੇਂ ਠੱਲ੍ਹ ਪਾਇਆ ਹੈ।ਜੋ ਕਿ ਜ਼ਰੂਰੀ ਵੀ ਹੈ ਤੇ ਵਧੀਆ ਵੀ।ਇਸੇ ਦੇ ਨਾਲ਼ ਹੀ ਲੋਕਾਂ ਦਾ ਪੁਲਿਸ, ਪ੍ਰਸ਼ਾਸਨ, ਸਫਾਈ ਸੇਵਕਾ,ਅਖਬਾਰ ਵੰਡਣ ਵਾਲ਼ਿਆਂ ਪ੍ਰਤਿ ਨਜ਼ਰੀਆ ਵੀ ਬਦਲਿਆ ਹੈ।ਪੂਰੇ ਦੇਸ਼, ਦੁਨੀਆਂ ਵਿਚ ਇਨਾਂ੍ਹ ਦਾ ਸਨਮਾਨ ਪਹਿਲਾਂ ਨਾਲ਼ੋਂ ਕਿਤੇ ਜਿਆਦਾ ਵੱਧ ਗਿਆ ਹੈ।ਦੇਸ਼,ਦੁਨੀਆਂ ਵਿਚ ਇਨਾਂ੍ਹ 'ਬਹਾਦਰ ਲੋਕਾਂ' ਦਾ ਕੀਤਾ ਗਿਆ ਸਨਮਾਨ ਨਵੀਂ ਪਿਰਤ ਸਥਾਪਿਤ ਕਰੇਗਾ / ਕੀਤੀ ਹੈ।ਤਾਲਾਬੰਦੀ ਦੇ ਸਮੇਂ ਲੋਕਾਂ ਦਾ ਕਿਤਾਬਾਂ ਪੜ੍ਹਨ ਵੱਲ ਵਧਿਆ ਰੁਝਾਨ ਸਾਹਿਤ ਅਤੇ ਨਰੋਏ ਸਮਾਜ ਲਈ ਇੱਕ ਖੁਸ਼ਖਬਰੀ ਹੀ ਹੈ।ਜਿਨ੍ਹਾਂ ਕੋਲ ਸਾਹਿਤਕ ਕਿਤਾਬਾਂ ਨਹੀਂ ਸਨ, ਸ਼ੋਸ਼ਲ ਮੀਡੀਆ, ਲੇਖਕਾ, ਸਾਹਿਤ ਪ੍ਰੇਮੀਆਂ ਵਲੋਂ ਪੀ.ਡੀ.ਐਫ. ਉਨਾਂ੍ਹ ਦੇ ਮੋਬਾਇਲਾਂ ਤੇ ਭੇਜਣਾ ਬਹੁਤ ਹੀ ਪ੍ਰਸ਼ੰਸ਼ਾ ਵਾਲ਼ਾ ਕਾਰਜ ਹੈ।ਮੈਂ ਉਨਾਂ੍ਹ ਸਭ ਨੂੰ ਵਧਾਈ ਦਿੰਦਾ ਹਾਂ।ਸ਼ੋਸ਼ਲ ਮੀਡੀਆ ਨੇ ਕਈ ਸਾਹਿਤਕਾਰਾਂ ਵਲੋਂ ਨਵੇਂ ਲੇਖਕਾਂ ਨੂੰ ਲਿੱਖਣ ਲਈ ਪ੍ਰੇਰਣਾ ਅਤੇ ਉਹਨਾਂ ਦੀਆਂ ਰਚਨਾਵਾਂ ਇਸਲਾਹ ਕਰਨਾ ਬੇਹੱਦ ਪ੍ਰਸ਼ੰਸ਼ਾਂ ਯੋਗ ਕਾਰਜ ਹੈ।
    ਅੱਜ ਜਿਆਦਾਤਰ ਲੋਕਾਂ ਵਲੋਂ ਬਾਹਰ ਨਿਕਲਣ ਸਮੇਂ ਮਾਸਕ ਪਏ ਜਾਂਦੇ ਹਨ ਅਤੇ ਦਿਹ ਤੋਂ ਦੂਰੀ ਵੀ ਬਣਾਈ ਜਾਂਦੀ ਹੈ।ਇਹ ਜਾਗਰੂਕਤਾ ਦਾ ਹੀ ਨਤੀਜਾ ਹੈ।ਲੋਕਾਂ ਨੂੰ ਕੋਵਿਡ ੧੯ ਪ੍ਰਤਿ ਜਾਗਰੂਕਤਾ ਲਿਆਉਂਣ ਲਈ ਅਖਬਾਰਾਂ, ਲੇਖਕਾਂ, ਬੁੱਧੀ ਜੀਵੀ, ਸਮਾਜ ਸੇਵਕਾਂ, ਪੁਲਿਸ ਅਤੇ ਪ੍ਰਸ਼ਾਸ਼ਨ ਦਾ ਅਹਿਮ ਰੋਲ ਰਿਹਾ।ਇਹਨਾਂ ਦੀ ਜਿੰਨੀ ਪ੍ਰਸ਼ੰਸ਼ਾ ਕੀਤੀ ਜਾਵੇ ਘੱਟ ਹੈ।
    ਤਾਲ਼ਾਬੰਦੀ ਅਤੇ ਕਰੋਨਾ ਵਾਈਰਸ ਕਰਕੇ ਵਿਦਿਆਰਥੀਆਂ ਦੇ ਜੀਵਨ ਵਿਚ ਵੀ ਵੱਡੀ ਤਬਦੀਲੀ ਆਈ ਹੈ।ਸ਼ੋਸ਼ਲ ਮੀਡੀਆ ਤੋ ਪਾਸੇ ਹੋ ਵਿਦਿਆਰਥੀਆਂ ਦਾ ਆਨਲਾਈਨ ਪੜ੍ਹਨਾ ਭਵਿੱਖ ਵਿਚ ਬਿਹਤਰ ਨਤੀਜੇ ਦੇਵੇਗਾ।ਪਰ ਸਮਾਰਟ ਮੋਬਾਈਲਾਂ ਤੋਂ ਵਿਹੂਣੇ ਵਿਦਿਆਰਥੀ ਚਿੰਤਾ ਦਾ ਵਿਸ਼ਾ ਹਨ।ਦੂਜਾ ਘੱਟ ਇੰਟਰਨੈੱਟ ਦੀ ਸਪੀਡ ਵੀ ਵਿਦਿਆਰਥੀ ਅਤੇ ਅਧਿਆਪਕਾਂ ਲਈ ਪਰੇਸ਼ਾਨੀ ਦਾ ਸਬੱਬ ਹੈ।
    ਦੌਰ-ਏ-ਕਰੋਨਾ ਵਿਚ ਜਿਆਦਾਤਰ ਲੋਕ, ਈ ਲੋਕ ਬਣਨ ਦੀ ਦਿਸ਼ਾ ਵੱਲ ਵੱਧਦੇ ਦਿਸ਼ੇ।ਇਸ ਨੂੰ ਮੈਂ ਇਕ ਵਧੀਆ ਸੰਕੇਤ ਮੰਨਦਾ ਹਾਂ।ਡੀਜੀਟਲ ਅਨਪੜ੍ਹਤਾ ਘੱਟਣ ਨਾਲ਼ ਲੋਕ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹੋਰ ਬਿਹਤਰ ਢੰਗ ਨਾਲ ਉਠਾ ਸੱਕਣਗੇ।ਜਿਸ ਤੇਜ਼ੀ ਨਾਲ ਸਰਕਾਰ,ਈ ਸਰਕਾਰ ਬਣਦੀ ਜਾ ਰਹੀ ਹੈ,ਉਸ ਦੌਰ ਵਿਚ ਡੀਜੀਟਲ ਅਨਪੜ੍ਹਤਾ ਘੱਟਣੀ ਬੇਹੱਦ ਜ਼ਰੂਰੀ ਹੈ।ਆਉਣ ਵਾਲੇ ਵਕਤ ਵਿਚ ਚੋਣਾਂ ਸਮੇਂ ਸਿਆਸੀ ਪਾਰਟੀਆਂ ਜਨਤਕ ਸਭਾਵਾਂ ਦੇ ਨਾਲ਼ ਨਾਲ਼ ਡੀਜੀਟਲ ਪਲੇਟਫਾਰਮ ਦਾ ਵੀ ਵਧੇਰੇ ਪ੍ਰਯੋਗ ਕਰਨਗੀਆਂ।
    ਕਰੋਨਾ ਸਮੇਂ ਅਫਵਾਹਾਂ ਅਤੇ ਅੰਧ ਵਿਸ਼ਵਾਸ਼ਾਂ ਦਾ ਬਾਜ਼ਾਰ ਗਰਮ ਰਿਹਾ।ਭਾਂਤ ਭਾਂਤ ਦੀਆਂ ਅਫਵਾਹਾਂ ਨੇ ਸਰਕਾਰ ਅਤੇ ਲੋਕਾਂ ਸਾਹਮਣੇ ਅਨੇਕਾਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ।ਅੰਧ ਵਿਸ਼ਵਾਸੀ ਲੋਕ ਵੀ ਪਿੱਛੇ ਨਾ ਰਹੇ ਕਿਤੇ ਰਾਤ ੧੨ ਵਜੇ ਦੀਪ ਜਲਾਏ ਗਏ,ਕਿਤੇ ਲੌਗਾਂ ਹੱਥਾਂ ਨੂੰ ਬੰਨੀਆਂ ਗਈਆਂ ਤੇ ਕਿਤੇ ਕੂੰਡੇ ਵਿਚ ਘੋਟਨਾ ਖੜ੍ਹਾ ਹੋ ਗਿਆ।ਇਨਾਂ੍ਹ ਅਫਵਾਹਾਂ ਅਤੇ ਅੰਧ ਵਿਸਵਾਸ਼ਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਵਿਚ ਅਖਬਾਰਾਂ,ਪ੍ਰਸ਼ਾਸ਼ਨ,ਬੁੱਧੀ ਜੀਵੀਆਂ, ਤਰਕਸ਼ੀਲਾਂ ਨੇ ਅਹਿਮ ਭੂਮਿਕਾ ਨਿਭਾਈ।ਅਫਵਾਹਾਂ ਦਾ ਆਲਮ ਤਾਂ ਇਹ ਵੀ ਰਿਹਾ ਕਿ ਕਈ ਥਾਂਵਾਂ ਤੇ ਲੋਕਾਂ ਨੇ ਅਖਬਾਰਾਂ ਬੰਦ ਕਰਵਾ ਦਿੱਤੀਆਂ ਜੋ ਕਿ ਮੰਦਭਾਗੀ ਘੱਟਨਾ ਹੈ।ਅਖਬਾਰਾਂ ਹੀ ਤਾਂ ਸਾਨੂੰ ਸੱਚ ਨਾਲ ਜਾਣੂੰ ਕਰਵਾਉਂਦੀਆਂ ਹਨ।
    ਖ਼ੈਰ ਕੁਝ ਵੀ ਕਹੋ ਲੇਕਿਨ ਕੋਵਿਡ ੧੯ ਦੇ ਸਮੇਂ ਲੋਕਾਂ ਦਾ ਸਬਰ ਸੰਤੋਖ ਕਾਬਿਲੇ ਤਾਰੀਫ਼ ਹੈ।ਲੋਕਾਂ ਨੇ ਬੇਸ਼ਕ ਤਾਲਾਬੰਦੀ ਕਰਕੇ ਅਨੇਕਾਂ ਮੁਸ਼ਕਲਾ ਦਾ ਸਾਹਮਣਾ ਕੀਤਾ ਅਤੇ ਕਰ ਵੀ ਰਹੇ ਹਨ ਪਰ ਇਸ ਵਾਇਰਸ ਦੇ ਦੰਦ ਖੱਟੇ ਕਰਨ ਵਿਚ ਲੋਕਾਂ ਦੀ ਭੂਮਿਕਾ ਕਮਾਲ ਦੀ ਹੈ।ਜਨਤਾ ਸੱਚਮੁੱਚ ਵਧਾਈ ਦੀ ਪਾਤਰ ਹੈ।
    ਆਖੀਰ ਵਿਚ ਪੇਸ਼ ਨੇ ਦੋ ਦੋਹੇ:
    ਵਰਕੇ ਅੰਧ-ਵਿਸ਼ਵਾਸ ਦੇ, ਸਾਰੇ ਸੁੱਟ ਦੇ ਪਾੜ।
    ਜਾਲ਼ੇ ਲੱਗੇ ਜਹਿਨ ਵਿਚ, ਉਹ ਵੀ ਲੈ ਤੂ ਝਾੜ।
    …………………………
    ਕੁਝ ਲੋਕੀ ਨੇ ਭਾਲਦੇ, ਸਬਜ਼ੀ ਵਿੱਚੋਂ ਜਾਤ।
    ਦੱਸ ਬੁਰੇ ਕੀ ਹੋਣਗੇ, ਇਸ ਤੋਂ ਵੱਧ ਹਾਲਾਤ।