ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਮਿੰਨੀ ਕਹਾਣੀ ਪਾਠ ਤੇ ਚਰਚਾ (ਖ਼ਬਰਸਾਰ)


    ਮਾਨਸਾ :  ਕਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ/ਕਰਫ਼ਿਊ ਦਰਮਿਆਨ ਅੱਜ ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਅਤੇ ਅਦਾਰਾ 'ਮਿੰਨੀ' ਵੱਲੋਂ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਦੇ ਸਹਿਯੋਗ ਨਾਲ ਦੁਜਾ ਆਨਲਾਈਨ 'ਮਿੰਨੀ ਕਹਾਣੀ ਪਾਠ ਤੇ ਚਰਚਾ' ਸਮਾਗਮ ਰਚਾਇਆ ਗਿਆ। ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦੇਸ਼ ਤੋਂ ਬਾਹਰ ਵਿਚ ਬੈਠੇ ਲੇਖਕਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿਚ ਸਭ ਤੋਂ ਪਹਿਲਾਂ ਮੰਚ ਦੇ ਕੋ-ਕਨਵੀਨਰ ਜਗਦੀਸ਼ ਰਾ ੇ ਕੁਲਰੀਆਂ ਨੇ ਸਮਾਗਮ ਦੀ ਰੂਪਰੇਖਾ ਸਾਂਝੀ ਕਰਦਿਆਂ ਅਜੋਕੇ ਹਾਲਤਾਂ ਦੀ ਗੱਲ ਕੀਤੀ। ਮੰਚ ਦੇ ਕਨਵੀਨਰ ਹਰਭਜਨ ਸਿੰਘ ਖੇਮਕਰਨੀ ਵੱਲੋਂ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਸਮੁੱਚੇ ਵਿਸ਼ਵ ਦੇ ਇਸ ਸੰਕਟ ਵਿਚੋਂ ਨਿਕਲਣ ਦੀ ਉਮੀਦ ਪ੍ਰਗਟ ਕੀਤੀ।

    ਇਸ ਮੌਕੇ ਤੇ ਡਾ. ਸ਼ਿਆਮ ਸੁੰਦਰ ਦੀਪਤੀ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ 'ਗੁਫ਼ਤਗੂ' ਅਤੇ ਮੰਗਤ ਕੁਲਜਿੰਦ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ 'ਸ਼ਬਦ ਤ੍ਰਿੰਜਣ' ਦੇ ਨਵੇਂ ਅੰਕਾਂ ਨੂੰ ਰਿਲੀਜ਼ ਕੀਤਾ ਗਿਆ।ਇਹਨਾਂ ਮੈਗਜ਼ੀਨਾਂ ਤੇ ਕ੍ਰਮਵਾਰ ਕੁਲਵਿੰਦਰ ਕੌਸ਼ਲ ਅਤੇ ਮਹਿੰਦਰਪਾਲ ਮਿੰਦਾ ਨੇ ਗੱਲਬਾਤ ਕੀਤੀ।ਇਸ ਤੋਂ ਬਾਦ ਮਿੰਨੀ ਕਹਾਣੀਆਂ ਪੜ੍ਹਨ ਦੇ ਸ਼ੁਰੂ ਹੋ ੇ ਦੌਰ ਵਿਚ ਸ਼੍ਰੀ ਸ਼ਿਆਮ ਸੁੰਦਰ ਅਗਰਵਾਲ ਨੇ 'ਜਲ੍ਹਿਆਂ ਵਾਲਾ ਬਾਗ', ਬੀਰ ਇਦਰ ਬਨਭੌਰੀ ਨੇ 'ਨਾਇਕ', ਹਰਪ੍ਰੀਤ ਸਿੰਘ ਰਾਣਾ ਨੇ 'ਝੱਖੜ', ਦਰਸ਼ਨ ਸਿੰਘ ਬਰੇਟਾ ਨੇ 'ਆਪਣਾ ਮੁਲੂ ਪਛਾਣ', ਭੁਪਿੰਦਰ ਸਿੰਘ ਮਾਨ ਨੇ 'ਕਾਇਆ ਕਲਪ', ਡਾ. ਹਰਜਿੰਦਰਪਾਲ ਕੌਰ ਕੰਗ ਨੇ 'ਰਿਸ਼ਤਿਆਂ ਦੀ ਮਹਿਕ', ਮੰਗਤ ਕੁਲਜਿੰਦ ਨੇ 'ਬਾਬੇ ਦੀ ਕੁਰਸੀ' ਅਤੇ ਸੁਖਵਿੰਦਰ ਦਾਨਗੜ੍ਹ ਨੇ 'ਬਹੁਤ ਦੂਰ ਪੰਜਾਬ' ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ।ਇਹਨਾਂ ਮਿੰਨੀ ਕਹਾਣੀਆਂ ਤੇ ਵਿਦਵਾਨ ਆਲੋਚਕਾਂ ਡਾ. ਪ੍ਰਦੀਪ ਕੌੜਾ, ਪ੍ਰੋ. ਗੁਰਦੀਪ ਢਿੱਲੋਂ, ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਸੁਰਿੰਦਰ ਕੈਲੇ ਅਤੇ ਡਾ. ਦੀਪਤੀ ਬਾਰੇ ਭਾਵਪੂਰਤ ਚਰਚਾ ਕਰਦੇ ਹੋ ੇ ਮਿੰਨੀ ਕਹਾਣੀ ਦੇ ਨੁਕਤਿਆਂ ਨੂੰ ਉਭਾਰਿਆ।ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਰੋੜਕੀ, ਰਣਜੀਤ ਅਜ਼ਾਦ ਕਾਂਝਲਾ, ਸੁਖਦੇਵ ਸਿੰਘ ਔਲਖ, ਜਸਬੀਰ ਭਲੂਰੀਆ, ਪਰਦੀਪ ਮਹਿਤਾ, ਮੰਗਤ ਕੁਲਜਿੰਦ, ਬੂਟਾ ਖਾਨ ਸੁੱਖੀ, ਕੰਵਲਜੀਤ ਭੋਲਾ ਲੰਡੇ, ਸੋਮਨਾਥ ਕਲਸੀਆਂ, ਰਾਜਦੇਵ ਕੌਰ ਸਿਧੂ , ਡਾ. ਸਾਧੂ ਰਾਮ ਲੰਗੇਆਣਾ, ਬਲਿਹਾਰ ਸਿੰਘ (ਸਿਆਟਲ, ਅਮਰੀਕਾ), ਸੀਮਾ ਵਰਮਾ, ਜਸਬੀਰ ਢੰਡ, ਵਿਵੇਕ, ਸੁਖਦਰਸ਼ਨ ਗਰਗ, ਪ੍ਰਤਿਭਾ ਰੇਹਨ, ਪ੍ਰਗਟ ਸਿੰਘ ਜੰਬਰ, ਐਮ.ਅਨਵਰ ਅੰਜ਼ੁਮ, ਜਗਦੀਸ਼ ਪ੍ਰੀਤਮ, ਵੀਨਾ ਅਰੋੜਾ, ਡਾ. ਗੁਰਵਿੰਦਰ ਅਮਨ, ਨਿਰਮਲ ਸਿੰਘ ਬਰੇਟਾ, ਗੁਰਮੀਤ ਸਿੰਘ, ਮਨਜੀਤ ਸਿਧੂ ਰਤਨਗ੍ਹੜ ਤੇ ਸੁਖਵੀਰ ਕੌਰ ਸਰਾਂ ਨੇ ਵੀ ਆਪਣੇ ਵਿਚਾਰ ਰੱਖੇ।ਮੰਚ ਵੱਲੋਂ ਮਿੰਨੀ ਕਹਾਣੀ ਵਿਧਾ ਦੇ ਵਿਕਾਸ ਲਈ ਇਸ ਪ੍ਰੋਗਰਾਮ ਨੂੰ ਹਰ ਪੰਦਰਵਾੜੇ ਕਰਵਾਉਣ ਦਾ ਐਲਾਨ ਕੀਤਾ ਗਿਆ।