ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਵਿਪਸਾ ਕੈਲੀਫੋਰਨੀਆ ਦੀ ਮਈ ਮਹੀਨੇ ਦੀ ਜ਼ੂਮ-ਮੀਟਿੰਗ (ਖ਼ਬਰਸਾਰ)


    ਵਿਸ਼ਵ ਪੰਜਾਬੀ ਸਾਹਿਤ ਅਕੈਡਮੀ, ਕੈਲੀਫੋਰਨੀਆ ਵਲੋਂ ਮਈ ਮਹੀਨੇ ਦੀ ਮਾਸਿਕ ਸਾਹਿਤਕ ਬੈਠਕ, ਜ਼ੂਮ-ਸਾਧਨ ਰਾਹੀਂ ਮੁੜ ਇਕ ਰੀਚਕ ਗਲੋਬਲ ਪਰਵੇਸ਼ਕਾਰੀ ਵਿਚ ਸੰਪੰਨ ਹੋਈ ਜਿਸ ਵਿਚ ਭਾਰਤ ਤੋਂ ਚਰਨਜੀਤ ਸਿੰਘ ਪੰਨੂ ਅਤੇ ਕੈਨੇਡਾ ਤੋਂ ਪਿਆਰਾ ਸਿੰਘ ਕੁੱਦੋਵਾਲ ਤੇ ਸੁਰਜੀਤ ਕੌਰ ਨੇ ਸ਼ਮੂਲੀਅਤ ਕੀਤੀ।ਇਸ ਜ਼ੂਮ-ਬੈਠਕ ਦੀ ਮੇਜ਼ਭਾਨੀ ਕੁਲਵਿੰਦਰ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਆਪੋ ਆਪਣੇ ਗ੍ਰਹਿ-ਨਿਵਾਸਾਂ ਤੋਂ ਜੁੜ ਬੈਠੇ ਲੇਖਕਾਂ ਦਾ ਸੁਆਗਤ ਕਰਨ ਉਪਰੰਤ ਛੌੜੀਧ-੧੯ ਫਅ੍ਰਅਧਓੰੀਛ ਵਜੋਂ ਦੁਨੀਆਂ ਭਰ ਵਿਚ ਤਕਰੀਬਨ ੫੦ ਲੱਖ ਕੋਰੋਨਾ ਦੀ ਲਪੇਟ ਵਿਚ ਆਏ  ਵਿਅਕਤੀਆਂ ਚੋਂ ਤਕਰੀਬਨ ਤਿੰਨ ਲੱਖ ਅਕਾਲ ਚਲਾਣਾ ਕਰ ਜਾਣ ਦੇ ਦੁੱਖ ਨੂੰ ਪ੍ਰਗਟਾaੁਂਦਿਆਂ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਦੇ ਨਾਲ ਨਾਲ ਪੰਜਾਬੀ ਬਾਲ ਸਾਹਿਤ ਅਤੇ ਲੋਕ ਧਾਰਾ ਦੇ ਸ਼ਿਰੋਮਣੀ ਲੇਖਕ ਸ. ਸੁਖਦੇਵ ਸਿੰਘ ਮਾਦਪੁਰੀ ਅਤੇ ਗੁਲਸ਼ਨ ਦਿਆਲ ਦੇ ਮਾਮਾ ਜੀ ਸ.ਬਲਬੀਰ ਸਿੰਘ ਹੰਸਰਾ ਜੀ ਦੇ ਸਦੀਵੀ ਵਿਛੋੜੇ ਕਾਰਨ ਉਹਨਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਇਕ ਮਿੰ ਟ ਦਾ ਮੋਨ ਧਾਰਨ ਕਰਨ ਦੀ ਬੇਨਤੀ ਕੀਤੀ। ਸੀਰਤ ਨੇ ਇਕ ਰਵਾਇਤ ਨੂੰ ਤੋਰਨ ਲਈ ਪਿਛਲੀ ਸਾਹਿਤਕ ਬੈਠਕ ਦੀ ਰਿਪੋਰਟ ਨੂੰ ਪੜ੍ਹਨ ਉਪਰੰਤ ਬੈਠਕ ਦੀ ਸੰਚਾਲਨਾ ਲਈ  ਲਾਜ ਨੀਲਮ ਸੈਣੀ ਨੂੰ ਕਾਰਜ ਸੌਂਪਿਆ। ਇਕ ਨਵੇਂ ਵਿਚਾਰ ਅਧੀਨ ਕਿ ਸੰਚਾਲਕ ਕਿਸੇ ਸ਼ਾਇਰ ਦੀ ਰਚਿਤ  ਪੁਸਤਕ ਨੂੰ ਆਧਾਰ ਬਣਾ ਕੇ ਉਸ ਚੋਂ ਕੁਝ   ਸ਼ਿਅਰ ਜਾਂ ਟੂਕਾਂ ਜਾਂ ਖ਼ਿਆਲ ਸੰਚਾਲਨ ਵਿਚ ਸ਼ਾਮਿਲ ਕਰੇਗਾ, ਜਿਸ ਅਨੁਸਾਰ ਲਾਜ ਨੀਲਮ ਸੈਣੀ ਨੇ ਕੁਲਵਿੰਦਰ ਦੀ ਸ਼ਾਇਰੀ ਨੂੰ ਆਧਾਰ ਬਣਾਇਆ ਅਤੇ ਉਸ ਦਿਆਂ ਸ਼ਿਅਰਾਂ ਨੂੰ ਹਰ ਵਾਰੀ ਪੜ੍ਹਦਿਆਂ ਮਹੌਲ ਬੰਨਿਆ। ਕੁਲਵਿੰਦਰ ਦਾ ਇਸ ਅਨੁਸਾਰ ਜੋ ਸ਼ਿਅਰ ਮਹੌਲ ਲਈ ਢੁੱਕਵਾਂ ਰਿਹਾ ਆਪ ਨਾਲ ਸਾਂਝਾ ਕੀਤਾ ਜਾ ਰਿਹਾ ਹੈ:
    "ਉੱਠ ਬੱਤੀ ਬਾਲ, ਕਰ ਅਰਦਾਸ, ਸਭ ਦੀ ਖ਼ੈਰ ਮੰਗ / ਸ਼ਾਮ ਖ਼ਾਮੋਸ਼ੀ'ਨਚ ਹੀ ਡੁੱਬੀ ਨ ਰਹਿ ਜਾਏ ਕਿਤੇ "।

                                           
    ਤਿੰਨ ਘੰਟਿਆਂ ਦੇ ਸਮੇਂ ਵਿਚ ਜਿਸ ਤਰ੍ਹਾਂ ਸਾਹਿਤਕ ਗਤੀਵਿਧੀਆਂ ਦਾ ਦੌਰ ਚੱਲਦਾ ਰਿਹਾ ਉਸ ਦਾ ਆਰੰਭ ਪੰਜਾਬ'ਚ ਬੈਠੇ ਚਰਨਜੀਤ ਸਿੰਘ ਪੰਨੂ ਦੁਆਰਾ ਹੋਇਆ।ਉਹਨਾਂ ਦੀ ਕਵਿਤਾ, 'ਦੂਰੋਂ ਸਲਾਮ' ਕੋਰੋਨਾ ਨਾਲ ਸ਼ਿਕਵੇ ਸ਼ਿਕਾਇਤ ਸੀ ਜਦ ਕਿ ਰੇਸ਼ਮ ਸਿੱਧੂ ਨੇ ਤਿੰਨ ਕਵਿਤਾਵਾਂ , 'ਰੁਦਨ, ਸੀਰੀ ਅਤੇ ਮਿੱਟੀ ਦਾ ਮੋਹ' ਨਾਲ ਸਮਾਂ ਬੰਨ੍ਹਿਆਂ।ਰੇਸ਼ਮ ਨੇ ਇਹ ਇਕਰਾਰ ਵੀ ਕੀਤਾ ਕਿ ਉਸਦਾ ਕਾਵਿ ਸੰਗ੍ਰਹਿ ਇਸ ਵ੍ਹਰੇ ਵਿਚ ਪ੍ਰਕਾਸ਼ਿਤ ਹੋ ਜਾਵੇਗਾ।ਅਗਲੇ ਚਰਣ ਵਿਚ ਜੋਤੀ ਸਿੰਘ ਨੇ ਆਪਣੇ ਮਧੁਰ ਸੁਰਤਾਲ ਵਿਚ ਹਾਰਮੋਨੀਅਮ ਤੇ ਇਕ ਸੱਜਰਾ ਗੀਤ ਗਾਇਆ ਜਿਸਦਾ ਮੁਖੜਾ ਸੀ, "ਜੋਤ ਨੂੰ ਆਖੋ ਨਸੀਬਾਂ ਨੂੰ ਠੇਲੇ / ਦਰਸ ਪਿਆਸ ਨੂੰ ਬੂੰਦ ਬੂੰਦ ਸਮੇਲੇ "। ਲਾਜ ਨੀਲਮ ਸੈਣੀ ਹਰ ਨਵੇਂ ਬੁਲਾਰੇ ਨੂੰ ਪੇਸ਼ ਕਰਦੇ ਸਮੇਂ ਕੁਲਵਿੰਦਰ ਦਾ ਇਕ ਸ਼ਿਅਰ ਪੜ੍ਹਦੀ ਰਹੀ, ਕਾਫਲਾ ਅੱਗੇ  ਤੁਰਦਾ ਰਿਹਾ ਤੇ ਅਮਰਜੀਤ ਪੰਨੂ ਨੇ ਮੋਹਨ ਸਿੰਘ ਦੀ ਕਾਵਿ ਪੁਸਤਕ 'ਸਾਵੇ ਪੱਤਰ' 'ਚੋਂ ਕਵਿਤਾ, 'ਜੀਵਨ' ਦਾ ਪਾਠ ਕੀਤਾ ।ਤਾਰਾ ਸਾਗਰ ਨੇ ਕਵਿਤਾ, 'ਮੈਂ ਦੋਸ਼ੀ ਹਾਂ' ਰਾਹੀਂ ਵਚਨ ਕਹੇ ਕਿ , "ਦੋਸ਼ ਆਉਂਦਾ ਏ ਮੇਰੇ ਤੇ ਜੰਗ ਛੇੜਨ ਦਾ"।ਬੀਬੀ ਸੁਰਜੀਤ ਕੌਰ ਨੇ ਇਕ ਗ਼ਜ਼ਲ ਸੁਣਾਈ, "ਸਿਖਰ ਦੁਪਿਹਰੇ ਰਾਤ ਹੈ ਛਾਈ ਕਰੋਨਾ ਦੀ / ਹਰ ਪਾਸੇ ਹੈ ਪਈ ਦੁਹਾਈ ਕਰੋਨਾ ਦੀ/" ਸੁਖਵਿੰਦਰ ਕੰਬੋਜ ਦੀ ਕਵਿਤਾ ਵਿਚ ਜਿਵੇਂ ਇਕ ਸੰਬੋਧਨ ਸੀ, "ਇੰਝ ਹੀ ਹੁੰਦਾ ਆਇਆ ਏ ਹਮੇਸ਼ ਮਿੱਤਰਾ"।ਵਾਰੀ ਅਨੁਸਾਰ ਪਹਿਲੇ ਤਾਂ ਸੀਰਤ ਨੇ ਦੁਨੀਆਂ ਭਰ ਦੀਆਂ ਮਾਵਾਂ ਨੂੰ ਸਮਰਪਿਤ ਇਕ ਮਿੰਨੀ ਕਹਾਣੀ,  'ਮਾਵਾਂ' ਦਾ ਪਾਠ ਕੀਤਾ ਅਤੇ ਮਗਰੋਂ ਇਕ ਗ਼ਜ਼ਲ ਕਹੀ ਜਿਸ ਦਾ ਮਤਲਾ ਸੀ, " ਰਾਤ ਲੰਮੀ ਏ ਤੇ ਪਰਭਾਤ ਨੇ ਹੋਣਾ ਏ ਅਜੇ / ਸੌਂ ਨਹੀਂ ਜਾਣਾ ਅਸੀਂ ਜਾਗਦੇ ਰਹਿਣਾ ਏ ਅਜੇ"
    ਇਸ ਮਗਰੋਂ ਕੁਲਵਿੰਦਰ ਨੇ ਇਕ ਸੱਜਰੀ ਗ਼ਜ਼ਲ, ਬਹਿਰ ਮੁਜਤਸ ਦੇ ਜ਼ਿਹਾਫ ਨਾਲ ਕਹਿ ਕੇ ਸਮਾਂ ਬੰਨਿਆ, "ਨਾ ਹੁੰਦਾ ਫੁੱਲ ਮੈਂ, ਨਾ ਹੀ ਕਦੀ ਕਵੀ ਹੁੰਦਾ / ਜੇ ਜ਼ਖ਼ਮ ਜ਼ਖ਼ਮ ਨਾ ਹੁੰਦਾ ਤੇ ਫਿਰ ਮੈਂ ਕੀ ਹੁੰਦਾ"।ਇਸ ਬੈਠਕ ਵਿਚ ਸੁਖਪਾਲ ਸੰਘੇੜਾ ਜੀ ਵੀ ਹਾਜ਼ਰ ਰਹੇ ਅਤੇ ਜ਼ੂਮ ਬੈਠਕ ਦੀ ਸ਼ੋਭਾ ਵਧਾਈ। ਕੈਨੇਡਾ ਨਵਾਸੀ ਸੁਰਜੀਤ ਕੌਰ ਨੇ ਇਕ ਮੁਸੱਲਸਲ ਕਹੀ ਜਾ ਰਹੀ ਕਵਿਤਾ, 'ਭੈਅ-ਯੁੱਗ' ਵਿੱਚੋਂ ਕੋਰੋਨਾ ਦੇ ਸਜਰੇ ਭੈਅ ਪ੍ਰਤੀ ਕਵਿਤਾ ਕਹੀ ਅਤੇ ਅੰਤ ਵਿਚ ਪਿਆਰਾ ਸਿੰਘ ਕੁੱਦੋਵਾਲ ਨੇ ਪਹਿਲੇ ਤਾਂ ਆਪਣੀ ਮਧੁਰ-ਲੈ ਬੱਧ ਤਰੰਨਮ ਵਿਚ ਇਕ ਗੀਤ ਪੇਸ਼ ਕੀਤਾ, ਬੋਲ ਸਨ, "ਸੂਰਜ ਢਲਿਆ, ਰਾਤਾਂ ਆਈਆਂ / ਫਿਰ ਅੱਖੀਆਂ ਬਰਸਾਤਾਂ ਲਾਈਆਂ" ਅਤੇ ਫਿਰ ਇਸ ਬੈਠਕ ਦੀ ਸਫਲਤਾ, ਕਵੀਆਂ ਦੀ ਉੱਚਪਾਏ ਦੀ ਸ਼ਾਇਰੀ, ਕਾਰਵਾਈ ਦੀ ਸੰਤੁਲਿਤ ਪੇਸ਼ਕਾਰੀ ਅਤੇ ਕੋਰੋਨਾ ਦੇ ਦਹਿਸ਼ਤ ਭਰੇ ਮਹੌਲ ਤੋਂ ਕੋਹਾਂ ਦੂਰ ਲੈ ਜਾਣ ਵਾਲੀ ਸੰਗਤ ਲਈ ਵਿਪਸਾ ਨੂੰ ਅਜਿਹੀ ਨਿਰੰਤਰਤਾ ਲਈ ਮੁਬਾਰਕ ਦਿੱਤੀ।


    ਸੁਰਿੰਦਰ ਸੀਰਤ