ਮੈਂ ਧੀ ਦੇਸ਼ ਪੰਜਾਬ ਦੀ
ਜਿੰਨਾ ਮੈਂ ਮੈਨੂੰ ਜਾਣਾ
ਦੂਜਾ ਕੋਈ ਨਾ ਜਾਣੇ
ਮੈਂ ਮੇਰੇ ਸਦਕੇ ਜਾਵਾਂ
ਖੁੱਲ੍ਹੇ ਰੱਖਾਂ ਦਿਲ ਦਰਵਾਜ਼ੇ
ਕੋਈ ਆਵੇ, ਕੋਈ ਜਾਵੇ
ਬੰਦਿਸ਼ ਕੋਈ ਨਾ ਲਾਵਾਂ
ਆਓ ਜਾਓ ,ਜੀ ਸਦਕੇ
ਕੋਈ ਰੋਕ ਨਹੀਂ, ਕੋਈ ਟੋਕ ਨਹੀਂ
ਪਰ ਇੱਕ ਗੱਲ ਮੈਂ ਸਮਝਾਵਾਂ
ਕਿਲੇ ਸਮਾਨ ਦਿਲ ਇਹ ਮੇਰਾ
ਵਿੱਚ ਵਿਚਾਲੇ ਸਿੰਘਾਸਨ ਹੈ ਮੇਰਾ
ਨਾ ਛੇੜਨ ਦੇਵਾਂ ਨਾ ਕਰਾਂ ਵੱਟਾ
ਨਾ ਮੈਂ ਇਹਦਾ ਮੁੱਲ ਕਦੇ ਵੀ ਪਾਵਾਂ
ਸਦਾ ਰਹਾਂ ਬਿਰਾਜ਼ਮਾਨ ਇਹਦੇ ਤੇ
ਸਦਾ ਲਈ ਇਹ ਮੇਰਾ
ਕਿਹੜਾ ਸਿੰਘਾਸਨ ?
ਜੇ ਕੋਈ ਪੁੱਛੇ !
ਟਕਾ ਕੇ ਜਵਾਬ ਸੁਣਾਵਾਂ
ਮੈਨੂੰ ਮਾਣ ਹੈ ਮੇਰੇ ਤੇ
ਮੈਂ ਹਾਂ ਪੰਜਾਬਣ
ਮਾਣ-ਮੱਤਾ ਸਿੰਘਾਸਨ
ਸਵੈਮਾਣ ਹੈ ਮੇਰਾ!
ਸਵੈਮਾਣ ਹੈ ਮੇਰਾ !