ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਨੰਬਰਦਾਰੀ ਦਾ ਭੂਤ (ਮਿੰਨੀ ਕਹਾਣੀ)

    ਜਸਕਰਨ ਲੰਡੇ   

    Cell: +91 94176 17337
    Address: ਪਿੰਡ ਤੇ ਡਾਕ -- ਲੰਡੇ
    ਮੋਗਾ India 142049
    ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇੱਕ ਬਜੁਰਗ ਮੰਜੇ ਤੇ ਬਿਮਾਰ ਪਿਆ ਖੰਗ ਰਿਹਾ ਹੈ।ਉਸ ਦਾ ਛੋਟਾ ਮੁੰਡਾ ਉਸ ਨੂੰ ਪਾਣੀ ਤੇ ਵੈਦ ਵੱਲੋਂ ਦਿੱਤੀ ਦਵਾਈ ਦਿੰਦਾ ਹੈ।
    ਛੋਟਾ ਮੁੰਡਾ ....ਉੱਚੀ ਆਵਾਜ਼ ਵਿੱਚ "ਬਾਪੂ ਜੀ,ਨੰਬਰਦਾਰ ਜੀ। ਆਹ ਦਵਾਈ ਲੈ ਲੋ।"
    ਬਾਪੂ..."ਲਿਆ ਪੁੱਤ ਜਿਉਂਦਾ ਵਸਦਾ ਰਹਿ ਰੱਬ ਤੈਨੂੰ ਬਹਾਲਾ ਦੇਵੇ ਵੱਡਾ ਨੰਬਰਦਾਰ ਬਣੇ ਪੂਰੇ ਇਲਾਕੇ ਦਾ ਨੰਬਰਦਾਰਾਂ ਦਾ ਪ੍ਰਧਾਨ।"
    ਛੋਟਾ ਮੁੰਡਾ.....ਮਨ ਵਿੱਚ ਹੀ 'ਵਾਹ ਬਾਪੂ, ਵੱਡਾ ਨੰਬਰਦਾਰ, ਘਰੇ ਤਾਂ ਮੈਂ ਨਿੱਕਾ ਨੰਬਰਦਾਰ ਹਾਂ। ਬਾਪੂ ਦੇ ਮਰਨ ਬਾਅਦ ਹੈ ਤਾਂ ਭਾਵੇ ਮੈਂ ਛੋਟਾ ਪਰ ਨੰਬਰਦਾਰੀ ਮੈਂ ਹੀ ਕਰਨੀ ਹੈ।'
    ਕੁਝ ਸਮੇਂ ਬਾਅਦ ਬਾਪੂ ਮਰ ਜਾਂਦਾ ਹੈ।
    ਉਹਨਾਂ ਦਾ ਚਾਚਾ ਘਰ ਆਉਦਾ ਐ ਵੱਡੇ ਮੁੰਡੇ ਨੂੰ ਕਹਿੰਦਾ ਐ। "ਪੁੱਤ ਜੀ ਮੈਂ ਪੰਚਾਇਤ ਨੂੰ ਕਿਹਾ ਉਹ ਤੈਨੂੰ ਪੱਗ ਬੰਨ੍ਹਣ ਆਉਣਗੇ ਨੰਬਰਦਾਰੀ ਦੀ।"
    ਵੱਡਾ...."ਚਾਚਾ ਆਹ ਆਪਣਾ ਛੋਟਾ ਕੁਝ ਪੜਿਆ ਵੀ ਮੇਰੇ ਤੋਂ ਜਿਆਦਾ ਇਹਨੂੰ ਬਣਾ ਦੇਓ ਪੱਗ।"
    ਚਾਚਾ ....."ਓਏ ਕੰਜਰਾ ਤੂੰ ਘੱਟ ਪੜ੍ਹਿਆ ਐ ਤਾਂ ਕੀ ਐ ਤੂੰ ਮੁੰਡਾ ਪੜ੍ਹਾਲੀ। ਜੇ ਇੱਕ ਵਾਰ ਨੰਬਰਦਾਰੀ ਹੱਥੋ ਖੁੱਸਗੀ ਨਾ ਫਿਰ ਹੱਥ ਨਹੀਂ ਲੱਗਣੀ। ਆਪੇ ਇੱਕ ਦੋ ਦਿਨ ਟੱਪ ਕੇ ਹਟਜੂ ਮੈਂ ਨੰਬਰਦਾਰੀ ਤੈਨੂੰ ਹੀ ਦਵਾਉਣੀ ਐ।"
    ਵੱਡਾ..."ਚੱਲ ਚਾਚਾ ਜਿਵੇ ਤੇਰੀ ਮਰਜੀ ਐ।"
    ਚਾਚਾ ਪਿੰਡ ਦੇ ਸਰਪੰਚ ਕੋਲ , "ਭਾਈ ਸਾਹਿਬ ਜੀ ਮੇਰੇ ਵੀਰੇ ਨੂੰ ਮਰੇਨੂੰ ਸਵਾ ਮਹੀਨਾਂ ਹੋ ਗਿਆ ਕੱਲ ਆਪਾ ਵੱਡੇ ਮੁੰਡੇ ਦੇ ਪੱਗ ਬਨ੍ਹਾ ਦੇਈਏ।"
    ਸਰਪੰਚ ..."ਭਾਈ ਚੜਤ ਸਿਓ ਮੈਂ ਵੱਡੇ ਮੁੰਡੇ ਨਾਲ ਗੱਲ ਕੀਤੀ ਸੀ ਉਹ ਤਾਂ ਕਹਿੰਦਾ ਛੋਟੇ ਨੂੰ ਪੱਗ ਬਨ੍ਹਾਉਣੀ ਐ।"
    ਚਾਚਾ...."ਸਰਪੰਚਾ ਉਹ ਮੁੰਡਾ ਐ ਪੜ੍ਹਿਆ ਲਿਖਿਆ ਉਹਨੇ ਆਪਣੇ ਪੈਰ ਨੀ ਲੱਗਣ ਦੇਣੇ ਆਪਾ ਵੱਡੇ ਭਰਾ ਨੂੰ ਬਣਾਉਣਾ ਐ ਉਹ ਆਪਣੇ ਥੱਲੇ ਲੱਗ ਕੇ ਚੱਲੂ।'
    ਸਰਪੰਚ...".ਹੈ ਤਾਂ ਤੇਰੀ ਗੱਲ ਚੜਤ ਸਿਓ ਠੀਕ। ਆਪਾ ਵੱਡੇ ਨੂੰ ਬਣਾਵਾਗੇ ਨੰਬਰਦਾਰ।"
    ਅਗਲੇ ਦਿਨ
    ਕੁਝ ਪਿੰਡ ਦੇ ਮੋਹਤਬਾਰ ਬੰਦੇ ਘਰ ਆਉਂਦੇ ਹਨ ਅਤੇ ਉਹ ਵੱਡੇ ਮੁੰਡੇ ਨੂੰ ਪੱਗ ਬਣਾ ਕੇ ਨੰਬਰਦਾਰੀ ਦੇ ਜਾਂਦੇ ਹਨ ਅਤੇ ਕਹਿੰਦੇ ਹਨ," ਅਰਸ਼ ਪਹਿਲਾਂ ਤੇਰੇ ਬਾਪ ਨੇ ਨੰਬਰਦਾਰੀ ਬਹੁਤ ਵਧੀਆ ਢੰਗ ਨਾਲ ਕੀਤੀ ਹੈ। ਅੱਜ ਤੋਂ ਇਹ ਜੁੰਮੇਵਾਰੀ ਤੇਰੀ ਹੈ। ਇਹ ਆਖ ਉਹ ਚਲੇ ਜਾਂਦੇ ਹਨ।"
    ਅਰਸ਼ ਪੱਗ ਬਨ੍ਹਾਉਦਾ ਵੀ ਪਿਓ ਦੀ ਯਾਦ ਵਿੱਚ ਅੱਖਾਂ ਭਰ ਆਉਦਾ ਹੈ।
    ਛੋਟਾ ਮੁੰਡਾ ਪਾਸੇ ਖੜਾ ਦੇਖਦਾ ਰਹਿੰਦਾ ਹੈ। ਵੱਡੇ ਭਰਾ ਦੇ ਨੰਬਰਦਾਰ ਬਨਣ ਤੇ ਮਨ ਹੀ ਮਨ ਵਿੱਚ ਦੁੱਖੀ ਹੁੰਦਾ ਹੈ।
    ਅਗਲੇ ਦਿਨ ਛੋਟੇ ਮੁੰਡਾ ਇਕੱਲਾ ਹੀ ਆਵਾ ਤਵਾ ਬੋਲਦਾ ਹੈ। ਮੈਂ ਬਣਾਉਣਾ ਥੋਨੂੰ ਨੰਬਰਦਾਰ ਮੈ ਨਹੀਂ ਨੰਬਰਦਾਰੀ ਛੱਡਣੀ। ਆ ਓ ਕਿਹੜਾ ਰੋਕਦਾ ਐ। ਉਹਨੂੰ ਦੋ ਤਿੰਨ ਜਾਣੇ ਫੜਕੇ ਬੰਨ ਦਿੰਦੇ ਹਨ। 'ਚੱਲੋਂ ਇਹਨੂੰ ਬਾਬੇ ਦੇ ਲੈ ਕੇ ਚੱਲੋਂ।'
    ਅਰਸ਼ ਹਾਂ ਜੀ ਇਹਨੂੰ ਬਾਬੇ ਖੂਹੀ ਵਾਲੇ ਦੇ ਲੈ ਚੱਲੋ।ਦੋ ਚਾਰ ਆਦਮੀ ਛੋਟੇ ਨੂੰ ਗੱਡੀ ਵਿੱਚ ਸੁੱਟ ਬਾਬੇ ਦੇ ਲੈ ਕੇ ਜਾਂਦੇ ਹਨ।
    ਬਾਬਾ ਹਥੌਲਾ ਕਰਦਾ ਭੂਤ ਪ੍ਰੇਤ ਕੱਡਣ ਦਾ ਪਖੰਡ ਕਰਦਾ ਹੈ ਤੇ 5100 ਰੁਪਏ ਭੇਟਾ ਲੈ ਕੇ ਠੀਕ ਹੋਣ ਦਾ ਕਹਿ ਕੇ ਤੋਰ ਦਿੰਦਾ ਹੈ। ਛੋਟੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਉਹ ਅਗਲੇ ਦਿਨ ਫਿਰ ਲੈ ਕੇ ਜਾਂਦੇ ਹਨ ਜਦੋਂ ਬਾਬਾ ਪਖੰਡ ਕਰਦਾ ਹੈ ਭੁਤ ਕੱਢਣ ਦਾ ਤਾਂ ਛੋਟਾ ਸਿਰ ਘਮਾਉਦਾ ਹੈ ਮਿੰਟ ਕੋ ਬਾਅਦ ਸਾਧ ਦਾ ਚੰਮਟਾ ਚੱਕ ਬਾਬੇ ਦੇ ਮਾਰਨ ਲੱਗਦਾ ਹੈ ਤੇ ਕਹਿੰਦਾ ਹੈ,"ਮੈ ਇਲਾਕੇ ਦਾ ਵੱਡਾ ਨੰਬਰਦਾਰ ਹਾਂ ਬੂਬਣਿਆ।" ਕੋਲ ਬੈਠਾ ਅਰਸ਼ ਤੇ ਉਹਦੇ ਸਾਥੀ ਮਸਾ ਛਡਾਉਦੇ ਹਨ।ਇਹ ਗੱਲ ਪਿੰੰਡ ਵਿੱਚ ਅੱਗ ਵਾਂਗ ਫੈਲਦੀ ਹੈ ਕਿ ਛੋਟੇ ਨੇ ਬਾਬਾ ਕੁੱਟਤਾ।
    ਇਹ ਸੁਣ ਕਿ ਇੱਕ ਜਾਣਾ ਬੋਲਦਾ ਹੈ,"ਜਾਵੋ ਕਿਸੇ ਸਿਆਣੇ ਬੰਦੇ, ਮਾਸਟਰ ਜੀ ਨੂੰ ਬਲਾ ਕੇ ਲਿਆਓ ਉਹ ਇਹਦਾ ਇਲਾਜ ਕਰਵਾ ਸਕਦਾ ਹੈ।"
    ਇੱਕ ਮੁੰਡਾ ਪਿੰਡ ਦੇ ਸਿਆਣੇ ਬੰਦੇ ਮਾਸਟਰ ਚੰਨਣ ਸਿੰਘ ਨੂੰ ਬਲਾ ਕੇ ਲਿਆਉਦੇ ਐ।
    ਮਾਸਟਰ ਜੀ ਘਰ ਆ ਕੇ, "ਕੀ ਹੋਇਆ ਛੋਟੇ ਨੂੰ? ਛੋਟੂ ਚੁੱਪ। ਮਾਸਟਰ ਛੱਡੋ ਇਹਨੂੰ ਨਵਾਓ ਧਵਾਓ ਚੱਲੋ ਇਹਨੂੰ ਸ਼ਹਿਰ ਲੈ ਕੇ ਚੱਲੇ ਹਾਂ ਸ਼ਹਿਰ ਮੇਰਾ ਇੱਕ ਜਾਣੂ ਡਾਕਟਰ ਹੈ ਉਹ ਇਹੋ ਜਿਹੇ ਕੇਸਾ ਦਾ ਇਲਾਜ ਬਹੁਤ ਵਧੀਆ ਢੰਗ ਨਾਲ ਕਰਦਾ ਹੈ ਉਹ  ਦਿਮਾਗ ਦਾ ਮਹਿਰ ਹੈ।"
    ਅਰਸ਼,"ਮਾਸਟਰ ਜੀ ਇਹ ਡਾਕਟਰ ਕੋਲ ਜਾਣ ਵਾਲਾ ਨਹੀਂ ਇਹਨੂੰ ਤਾਂ ਕਸਰ ਐ।ਕਿਸੇ ਸਿਆਣੇ ਬਾਬੇ ਕੋਲ ਲਿਜਾਣਾ ਚਾਹੀਦਾ ਐ।"
    ਮਾਸਟਰ ਜੀ,"ਭਲਿਆ ਲੋਕਾਂ ਜਿਵੇਂ ਅੱਖਾਂ ਦੇ ਸ਼ਪੈਸ਼ਲਿਸਟ,ਹੁੰਦਾ ਐ, ਹੱਡੀਆਂ ਦਾ ਡਾਕਟਰ ਹੁੰਦਾ ਐ, ਨੱਕ,ਕੰਨ,ਗਲ ਦਾ ਡਾਕਟਰ ਹੁੰਦਾ ਐ ਉਸੇ ਤਰ੍ਹਾਂ ਇਸ ਰੋਗ ਦੇ ਵੀ ਸ਼ਪੈਸ਼ਲ ਡਾਕਟਰ ਹੁੰਦੇ ਐ। ਉਹਨਾਂ ਨੂੰ ਦਿਮਾਗ ਦੇ ਡਾਕਟਰ ਕਹਿੰਦੇ ਹਨ।"
    ਛੋਟੇ ਨੂੰ ਡਾਕਟਰ ਕੋਲ ਲੈ ਜਾਂਦੇ ਹਨ। ਉਥੇ ਫਿਰ ਛੋਟਾ ਆਵਾ ਤਵਾ ਬੋਲਦਾ ਹੈ। ਡਾਕਟਰ ਬੜੇ ਪਿਆਰ ਨਾਲ, "ਛੋਟੇ ਪੁੱਤ ਮੈਂ ਤੇਰਾ ਬਾਪੂ ਬੋਲਦਾ ਹਾਂ ਦੱਸ ਤੂੰ ਆਪਣੀ ਇਹ ਹਾਲਤ ਕਿਉ ਕੀਤੀ ਹੈ।" ਛੋਟਾ,"ਬਾਪੂ ਤੂੰ ਕਹਿੰਦਾ ਸੀ ਤੂੰ ਵੱਡਾ ਨੰਬਰਦਾਰ ਬਣੇ ਬਾਪੂ ਮੈ ਨੰਬਰਦਾਰ ਬਨਣਾ ਐ। ਮੈਨੂੰ ਨੰਬਰਦਾਰ ਬਣਾ ਦੇ ਮੈਨੂੰ ਨੰਬਰਦਾਰ ਬਣਾ ਦੇ।" ਆਖ ਰੋਣ ਲੱਗ ਜਾਂਦਾ ਹੈ।
    ਡਾਕਟਰ....."ਪੁੱਤ ਤੂੰ ਅੱਜ ਤੋਂ ਨੰਬਰਦਾਰ ਐ।" 
    ਛੋਟੇ ਭਰਾ ਨੂੰ ਪਾਸੇ ਕਰਕੇ ਡਾਕਟਰ ....ਦੂਜੇ ਮਾਸਟਰ ਤੇ ਵੱਡੇ ਭਰਾ ਨਾਲ ਗੱਲ ਕਰਕੇ ਕਹਿੰਦਾ ਹੈ ਕਿ, "ਇਹ ਮੁੰਡਾ ਆਪਣੇ ਅਚੇਤ ਮਨ ਵਿੱਚ ਨੰਬਰਦਾਰ ਬਨਣ ਦਾ ਸੁਪਨਾ ਪਾਲੀ ਬੈਠਾ ਹੈ। ਤੁਸੀਂ ਨੰਬਰਦਾਰ ਵੱਡੇ ਨੂੰ ਬਣਾ ਦਿੱਤਾ ਤਾਂ ਹੀ ਇਹ ਬਿਮਾਰ ਹੋ ਗਿਆ ਹੈ।"
    ਵੱਡਾ ..."ਡਾਕਟਰ ਸਾਹਿਬ, ਮੈਂ ਇਹਨੂੰ ਨੰਬਰਦਾਰੀ ਦੇਣ ਨੂੰ ਤਿਆਰ ਹਾਂ ਤੁਸੀਂ ਮੇਰਾ ਭਰਾ ਠੀਕ ਕਰਦਿਓ।"
    ਡਾਕਟਰ..."ਜੇ ਇਹ ਗੱਲ ਐ ਤਾਂ ਤੁਸੀਂ ਉਹਨੂੰ ਨੰਬਰਦਾਰੀ ਦੇਓ ਤੇ ਹੁਣੇ ਉਹਨੂੰ ਨੰਬਰਦਾਰੀ ਛੱਡਣ ਲਈ ਕਹੋ ਉਹ ਠੀਕ ਹੋ ਜਾਵੇਗਾ।"
    ਵੱਡਾ..."ਹਾਂ ਡਾਕਟਰ ਸਾਹਿਬ ਮੈਂ ਨੰਬਰਦਾਰੀ ਛੱਡਣ ਨੂੰ ਤਿਆਰ ਹਾਂ ਇਹ ਠੀਕ ਹੋਣਾ ਚਾਹੀਦਾ ਹੈ।"
    ਡਾਕਟਰ... "ਚੱਲ ਛੋਟੇ ਕੋਲ"।
    ਛੋਟੇ ਕੋਲ ਜਾ ਕੇ ਵੱਡਾ ਭਰਾ ਕਹਿੰਦਾ ਹੈ,"ਲੈ ਵੀਰ ਮੈਂ ਨੰਬਰਦਾਰੀ ਤੈਨੂੰ ਦਿੱਤੀ ਤੂੰ ਛੇਤੀ ਛੇਤੀ ਠੀਕ ਹੋ ਤੇ ਆਹ ਲੈ ਕਾਗਜ ਤੇ ਮੈਂ ਕੋਰੇ ਕਾਗਜ ਦਸਤਕ ਕਰਤੇ ਇਹਦੇ ਤੇ ਲਿਖਕੇ ਤੂੰ ਨੰਬਰਦਾਰ ਬਣਾ ਜਾ ਹੁਣ ਸਾਡਾ ਨੰਬਰਦਾਰ ਛੇਤੀ ਛੇਤੀ ਠੀਕ ਹੋਣਾ ਚਾਹੀਦਾ ਹੈ।"
    ਹੁਣ ਛੋਟਾ ਭਰਾ ਠੀਕ ਠਾਕ ਲੱਗਦਾ ਹੈ।
    ਡਾਕਟਰ...ਕੁਝ ਦਵਾਈ ਦਿੱਤੀ ਤੇ ਉਹ ਘਰ ਨੂੰ ਚੱਲ ਪਏ।