ਆਹ ਮੂੰਹ *ਤੇ ਲਾਉਣਂ ਆਲੀ ਇੱਕ ਛਿੱਕਲੀ ਜਿਹੀ ਦਿਓ ਜੀ|** ਇਹ ਸੁਣ ਕੈਮੀਸਟ ਦੇ ਨਾਲ ਦੁਕਾਨ *ਤੇ ਖੜ੍ਹੇ ਦੂਜੇ ਗਾਹਕ ਵੀ ਹੱਸ ਹੱਸ ਦੁਹਰੇ ਹੋ ਗਏ| ** ਕ.....ਕੀ ਹੋਇਆ ਜੀ ? ** ਘਸੇ ਫਟੇ ਪਰਨੇ ਨਾਲ ਚਿਹਰੇ ਤੋ ਂਮੁੜਕੇ ਦੀ ਘਰਾਲ ਪੂੰਝਦੇ ਜੋਗੇ ਨੇ ਬੇਚਾਰਗੀ ਨਾਲ ਪੁੱਛਿਆ| **ਛਿੱਕਲੀ ਨੀ ਂਉਹ ਮਾਸਕ ਹੁੰਦਾ|** ਕੈਮੀਸਟ ਨੇ ਬੜੀ ਮੁਸ.ਕਿਲ ਨਾਲ ਹਾਸਾ ਰੋਕਦਿਆਂ ਕਿਹਾ| ** ਅੋ ਅੱਛਾ ! ਤਾਂ ਇਸ ਗੱਲੋ ਂਹੱਸ ਰਹੇ ਹੋ ਚਲੋ ਕੋਈ ਨਾਂ ਹੋਰ ਹੱਸ ਲਓ ਮੈਨੂੰ ਰਤਾ ਫ.ਰਕ ਨੀ ਂਪੈਣਾ ਕਿਉਕਿ ਮੈ ਂਤਾਂ ਠਹਿਰਿਆ ਹੀ ਅਨਪੜ੍ਹ ਗਵਾਰ ਬੰਦਾ| ਪਰ ਉਹ ਵਿਕਸਿਤ ਦੇਸ.ਾਂ ਦੀ ਮੂਹਰਲੀ ਕਤਾਰ *ਚ ਸੁ.ਮਾਰ ਵਿਸ.ਵ ਸ.ਕਤੀ ਬਣਨ ਦੇ ਖੁਆਬ ਦੇਖਣ ਵਾਲੇ ਮੁਲਕ ਜਿਸ ਦੀ ਨਾਲਾਇਕੀ ਸਦਕਾ ਇੱਕ ਭਿਆਨਕ ਲਾਇਲਾਜ ਮਹਾਮਾਰੀ ਅਣਗਿਣਤ ਦੇਸ.ਾਂ *ਚ ਆਪਣੇ ਪੈਰ ਪਸਾਰ ਕੇ ਲਾਸ.ਾਂ ਦੇ ਢੇਰ ਵਿਛਾ ਰਹੀ ਹੈ *ਤੇ ਹਰ ਕੋਈ ਐਨਾ ਖੌਫ.ਜਦਾ ਹੋ ਗਿਆ ਹੈ ਕਿ ਮੇਰੇ ਵਰਗੇ ਗਰੀਬ ਦਿਹਾੜੀਦਾਰ ਤੱਕ ਨੂੰ ਇਹ ਛਿੱਕਲੀ ਪਾਉਣਂ ਦੀ ਨੌਬਤ ਆ ਗਈ| ਯਕੀਨ ਮੰਨਿਓ ਮੈਨੂੰ ਤਾਂ ਉਸ ਡੁੱਲ੍ਹ ਡੁੱਲ੍ਹ ਪੈਦਂੀ ਅਕਲ ਵਾਲੇ ਮੁਲਕ ਦੀ ਬੇਅਕਲੀ *ਤੇ ਬੜੀ ਹਸੀ ਆ ਰਹੀ ਹੈ|** ਅਣਮੰਨੇ ਮਨ ਨਾਲ ਮੁਸਕੁਰਾਉਦਂੇ ਸਿੱਧੇ ਪੱਧਰੇ ਜੋਗੇ ਦੀ ਦਲੀਲ ਭਰੀ ਟਿੱਪਣੀ ਸੁਣ ਹੁਣ ਜਿਵੇ ਂਸਾਰੇ ਹੱਸਣਾ ਹੀ ਭੁੱਲ ਗਏ|