ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਤਪਦੇ ਰਾਹਾਂ ਦੇ ਪਾਂਧੀ (ਪੁਸਤਕ ਪੜਚੋਲ )

    ਗੁਰਮੀਤ ਸਿੰਘ ਫਾਜ਼ਿਲਕਾ   

    Email: gurmeetsinghfazilka@gmail.com
    Cell: +91 98148 56160
    Address: 3/1751, ਕੈਲਾਸ਼ ਨਗਰ
    ਫਾਜ਼ਿਲਕਾ India
    ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜੀਵਨ ਸੰਘਰਸ਼ ਦੀ ਦਾਸਤਾਨ
    ਪੁਸਤਕ ---ਤਪਦੇ ਰਾਹਾਂ ਦੇ ਪਾਂਧੀ
    ਲੇਖਕ –ਹਾਕਮ ਸਿੰਘ ਗਾਲਿਬ
    ਪ੍ਰਕਾਸ਼ਕ –ਲੋਕ ਰੰਗ ਪ੍ਰਕਾਸ਼ਨ ਬਰਨਾਲਾ
    ਪੰਨੇ ----352   ਮੁੱਲ ---300 ਰੁਪਏ

    ਇਹ ਪੁਸਤਕ ਨਾਵਲ ਹੈ ।  ਦਲਿਤ ਵਰਗ ਦੇ ਸੰਘਰਸ਼ਮਈ ਜੀਵਨ ਦੀ ਦਿਲਚਸਪ ਦਾਸਤਾਨ ਹੈ । ਨਾਵਲ ਦੇ ਸਾਰੇ ਕਥਾ ਸੰਸਾਰ ਨੂੰ ਲੇਖਕ ਨੇ ਪੈਂਤੀ ਕਾਂਡਾਂ ਵਿਚ ਸਮੇਟਿਆ ਹੈ । ਪ੍ਰਸਿਧ ਆਲੋਚਕ ਡਾ ਤੇਜਵੰਤ ਮਾਨ ਨੇ ਨਾਵਲ ਬਾਰੇ ਲਿਖਿਆ ਹੈ  ਕਿ ਇਸ ਨਾਵਲ ਦਾ ਕੇਂਦਰੀ ਮੈਟਾਫਰ ਦੱਬੇ ਕੁਚਲੇ ਲੋਕਾਂ ਵਿਚ ਆਪਣੀ ਰਚਨਈ ਸ਼ਕਤੀ ਦੇ ਅਹਿਸਾਸ ਨੂੰ ਹੁਲਾਰਾ  ਦੇਣਾ ਹੈ । ਨਾਵਲ ਦੀ ਸਮੁਚੀ ਕਹਾਣੀ ਦਲਿਤ ਤੇ ਗਰੀਬ ਕਿਰਤੀ ਪਰਿਵਾਰ ਦੀ ਪੀੜ੍ਹੀ ਦਰ ਪੀੜ੍ਹੀ ਦੇ ਸੰਘਰਸ਼ ਦੀ ਦਾਸਤਾਨ ਹੈ ।     ਨਾਵਲ ਦਾ ਮੁਖ ਪਾਤਰ ਜਸਵਿੰਦਰ ਹੈ ।  ਕਿਰਤੀ ਕਾਮਿਆਂ ਦੇ ਹਕਾਂ ਦੀ ਬੁਲੰਦ ਆਵਾਜ਼ ਬਣਦਾ ਹੈ ।  ਜਾਬਰ ਤਾਕਤਾਂ  ਨਾਲ ਲੋਹਾ ਲੈਂਦਾ ਹੈ । ਜੇਲ੍ਹ ਜਾਂਦਾ ਹੈ । ਧੂੰਆ ਧਾਰ ਭਾਸ਼ਨ ਹੁੰਦੇ ਹਨ । ਆਪਣੇ ਵਿਚਾਰਾਂ ਵਾਲੇ ਸਾਥੀਆਂ ਨੂੰ ਲਾਮਬੰਦ ਕਰਦਾ ਹੈ ।  ਪੁਲੀਸ ਜਬਰ ਦਾ ਸ਼ਿਕਾਰ ਬਣੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜਲਸੇ ਜਲੂਸ ਕਰਕੇ ਨਾਵਲ ਦੀ ਮੁਖ ਸੁਰ ਬਣਦਾ ਹੈ । ਉਸਦੇ ਮਾਂ ਬਾਪ, ਭਰਾ, ਭੈਣਾ, ਪਤਨੀ  ਤੇ ਹੋਰ ਰਿਸ਼ਤੇਦਾਰ ਸਭ ਮਿਹਨਤ ਕਰਦੇ ਖੇਤਾਂ ਵਿਚ ਕੰਮ ਕਰਦੇ ਹਨ  । ਵਡੇ ਘਰਾਂ ਦੀਆਂ ਕਈ ਵਗਾਰਾਂ ਕਰਦੇ ਹਨ । ਜਸਵਿੰਦਰ ਨੁੰ  ਇਹ ਜੁਝਾਰੂ ਬਿਰਤੀ ਉਸ ਨੂੰ ਵਿਰਸੇ ਵਿਚੋਂ ਮਿਲੀ ਹੈ । ਜਸਵਿੰਦਰ ਦੀ ਪਤਨੀ ਸੁਖਵਿੰਦਰ ਹੈ ।  ਉਂਨ੍ਹਾਂ ਦੇ ਦੋ ਬੱਚੇ ਹਨ ।  ਤੀਸਰੇ ਬਚੇ ਦੇ ਜਣੇਪਾ ਹੋਣਾ ਹੈ ।  ਘਰ ਵਿਚ ਜਣੇਪਾ ਕਰਾਉਣ ਵੇਲੇ ਕੇਸ ਵਿਗੜ ਜਾਂਦਾ ਹੈ ।  ਸ਼ਹਿਰ ਦੇ  ਹਸਪਤਾਲ ਲਿਜਾਇਆ ਜਾਂਦਾ ਹੈ  । ਇਹ ਘਟਨਾਵਾਂ ਦਰਦਨਾਕ ਹਨ ।  ਕਿਉਂ ਕਿ ਘਰ ਵਿਚ ਗਰੀਬੀ ਹੈ ।  ਇਸ ਮੋਕੇ ਤੇ ਜਸਵਿੰਦਰ ਜੇਲ੍ਹ ਵਿਚ ਹੈ ।  ਪਤੀ ਦੇ ਕੋਲ ਨਾ ਹੋਣ ਦਾ ਦਰਦ ਸੁਖਵਿੰਦਰ ਦੇ ਦਿਲ ਵਿਚ ਹੈ ।  ਕੁਝ ਸਮੇਂ ਪਿਛੋਂ ਰਿਹਾਈ ਹੁੰਦੀ ਹੈ ।  ਜਸਵਿੰਦਰ ਨੂੰ ਉਸਦਾ ਭਰਾ ਸਿਧਾ ਹਸਪਤਾਲ ਲੈ ਕੇ ਜਾਂਦਾ ਹੈ ।  ਪਰ ਉਹ ਵਿਚਾਰੀ ਬਚਦੀ  ਨਹੀਂ ਉਸਦੀ  ਲਾਸ਼ ਘਰ ਆਉਂਦੀ ਹੈ ।। ਇਹੋ ਜਿਹੇ ਹੋਰ ਵੀ ਦੁੱਖ ਪਰਿਵਾਰ ਤੇ ਆਉਂਦੇ ਹਨ ।  ਪਰ ਇਸ ਦੇ ਬਾਵਜੂਦ ਸਾਰੇ ਜੀਆਂ ਵਿਚ ਮੋਹ ਪਿਆਰ ਹੈ । ਆਪਸੀ ਇਤਫਾਕ ਹੈ ।

     ਸੁਖਵਿੰਦਰ ਦੀ ਮੌਤ ਪਿਛੋਂ ਜਸਵਿੰਦਰ ਦਾ ਸਹੁਰੇ ਘਰ  ਆਉਣ ਜਾਣ ਰਹਿੰਦਾ ਹੈ ।  ਸਮਾਂ ਬੀਤਣ ਨਾਲ ਬੱਚੇ ਉਡਾਰ ਹੋ ਜਾਂਦੇ ਹਨ ।  ਪਰ ਜਸਵਿੰਦਰ ਦੇ ਦਿਲ ਦਾ ਦਰਦ ਉਸਦੀ ਵਡੀ  ਸਾਲੀ ਹਰਸਿਮਰਨ ਸਮਝਦੀ ਹੈ । ਉਸਦੇ ਜਜ਼ਬੇ ਜੁਆਨ ਹਨ ।  ਹਰਸਿਮਰਨ ਆਪਣੇ  ਜੀਜੇ ਦੀਆਂ ਭਾਵਨਾਵਾਂ ਤੇ ਉਸਦੇ ਬੱਚਿਆਂ ਦੀ ਸਾਂਭ ਸੰਭਾਲ ਦਾ ਖਿਆਲ ਕਰਦੀ ਹੋਈ ਉਸ ਨਾਲ  ਵਿਆਹ ਲਈ ਸਹਿਮਤ ਹੋ ਜਾਂਦੀ ਹੈ ।  ਜਸਵਿੰਦਰ ਵੀ ਜਕੋਤਕੀ ਵਿਚ ਹਾਂ ਕਰਦਾ ਹੈ। ਪਰ ਇਸ ਸਾਰੇ ਘਟਨਾ ਕਰਮ ਨੂੰ ਲੇਖਕ ਨੇ ਕਾਹਲ ਨਾਲ ਪੇਸ਼ ਕੀਤਾ ਹੈ ।  ਜਿਸ ਕਰਕੇ ਕਈ ਵਾਰੀ  ਘਟਨਾਵਾਂ ਵਿਚ ਲਗਾਤਾਰਤਾ ਦੀ ਘਾਟ ਰੜਕਦੀ ਹੈ ।  ਨਾਵਲ ਦੇ 28 ਕਾਂਡ  ਦੂਸਰੇ ਵਿਆਹ ਤਕ ਦਾ ਬਿਰਤਾਂਤ ਹੈ ।     ਬਾਕੀ ਕਿਸ਼ਤਾਂ ਵਿਚ ਲੇਖਕ ਨੇ ਨਵੀ ਵਿਆਹੀ ਜੋੜੀ ਦੇ ਪਰਿਵਾਰਕ ਮਸਲਿਆਂ ਤੇ ਪੁਰਾਣੀਆਂ ਯਾਂਦਾਂ  ਬਚਪਨ ,ਸਿਖਿਆ ਤੇ ਸੰਘਰਸ਼ਾਂ ਨਾਲ ਜੋੜਿਆ ਹੈ । ਦਸ ਬਾਰਾਂ ਪਾਤਰਾਂ ਨਾਲ ਘਟਨਾਵਾਂ ਦੀ ਭਰਮਾਰ ਹੈ।  ਅਸਲ ਵਿਚ ਨਾਵਲ ਦੇ ਸਾਰੇ ਪਾਤਰ ਔਖੇ ਰਾਹਾਂ ਦੇ ਰਾਹੀ ਹਨ ।  ਜਿਂਨ੍ਹਾਂ ਨੂੰ ਤਪਦੇ ਰਾਹਾਂ ਦੇ ਪਾਂਧੀ ਕਿਹਾ ਹੈ ।  ਦਲਿਤ ਵਿਹੜਿਆਂ ਦੇ ਇਹ ਪਾਤਰ ਕੱਚੇ ਘਰਾਂ ਵਿਚ ਰਹਿੰਦੇ ਹਨ । ਛੱਤਾਂ ਮੀਂਹ ਵਿਚ ਸਿਰ ਤੇ ਚੋਂਣ ਲਗਦੀਆਂ ਹਨ । ਗਰਮੀ ਵਿਚ ਮੱਛਰ ਵਢ ਵਢ ਖਾਂਦਾ ਹੈ {। ਨੀਂਦ ਵੀ ਚੰਗੀ ਤਰਾਂ ਨਹੀਂ ਆਉਂਦੀ । ਚਾਰ ਚੁਫੇਰੇ ਮੁਸ਼ਕਲਾਂ  ਦੇ ਅੰਬਾਰ ਹਨ। ਸਰਕਾਰਾਂ ਦਾ ਅਖੌਤੀ ਵਿਕਾਸ ਆਜ਼ਾਦੀ ਦੇ 72 ਸਾਲ ਬੀਤ ਜਾਣ ਤੇ ਵੀ ਵਿਹੜਿਆਂ ਤਕ ਨਹੀਂ ਪਹੁੰਚਿਆ। ਇਹ ਸਾਰਾ ਤਬਕਾ ਵੋਟ ਰਾਜਨੀਤੀ ਦਾ ਸ਼ਿਕਾਰ ਹੈ ।  ਸਿਆਸੀ ਪਾਰਟੀਆਂ ਦੇ ਵੋਟ ਬੈਂਕ ਹਨ । ਵਕਤੀ ਸਹੂਲਤਾਂ ਦੇ ਕੇ ਵੋਟਾਂ ਬਟੋਰ ਕੇ ਗੱਦੀਆਂ ਸਾਂਭ ਲੈਂਦੇ ਹਨ ।  ਨਾਵਲ ਕਾਰ ਨੇ ਇਹ ਪਖ ਸੁਚੇਤ ਰੂਪ ਵਿਚ ਨਾਵਲ ਰਾਹੀ  ਪੇਸ਼ ਕੀਤਾ ਹੈ । ਛੇ ਸਾਹਿਤਕ ਕਿਤਾਬਾਂ ਦੇ ਲੇਖਕ  ਮਰਹੂਮ ਨਾਵਲਕਾਰ  ਦਾ ਇਹ ਆਖਰੀ ਨਾਵਲ ਹੈ ਜਿਸ ਦੀ ਪੇਸ਼ਕਾਰੀ ਸਮੁਚੇ ਸਮਾਜ ਲਈ ਮਾਰਗਦਰਸ਼ਕ ਹੈ ।