ਪਤਾ ਨਹੀਂ ਕਿ ਕਹਾਣੀ ਏ,
ਜੋ ਕੱਲ ਨੂੰ ਬੀਤ ਜਾਣੀ ਏ,,
ਮਿੱਟੀ ਵਿੱਚ ਦਫ਼ਨ ਜੋ ਹਸਤੀ ਏ,,
ਕੱਲ ਬਣ ਸਕਦੀ ਰਾਣੀ ਏ,,
ਰੱਬ ਦੇ ਭਾਣੇ ਨੂੰ ਬੰਦਿਆਂ ,
ਤੂੰ ਦੁੱਖ,ਬਣਾ ਕੇ ਸਹਿੰਦਾ ਏ
ਕਿਉਂ ਤੂੰ ਟੈਨਸ਼ਨ ਲੈਂਦਾ ਏ,,
ਮੱਥੇ ਤੇ ਹੱਥ ਰੱਖ ਬਹਿੰਦਾ ੲੇ!
ਜੋ ਘਾਟੇ ਵਾਧੇ ਹੁੰਦੇ ਨੇ ,,
ਕਿਸੇ ਦੀ ਭੁੱਖ ਮਿਟਦੀ ਏ ,
ਕਿਸੇ ਦੇ ਖਾਧੇ ਹੁੰਦੇ ਨੇ ,,
ਜੇ ਵੇਖੇ ਨਾ ਦੁੱਖ ਇਨਸਾਨ,,
ਨਾ ਪੜ੍ਹਦਾ ਗੀਤਾ ਤੇ ਕੁਰਾਨ ,
ਤਾਂਹੀ ਦੇਖੇਗੀ ਅੱਖ ਇਹ ਸਾਫ ,,
ਜੇ ਹੁਣ ਅੱਖਾਂ ਵਿੱਚ ਪਾਣੀ ਏ,,
ਪਤਾ ਨਹੀਂ ਕਿ ਕਹਾਣੀ ਏ ,,,
ਜੋ ਕੱਲ ਨੂੰ ਬੀਤ ਜਾਣੀ ੲੇ!
ਬੰਦਾ ਓਹੀਓ ਕਾਮਯਾਬ ,
ਜੋ ਉੱਠ ਕੇ ਖੜਾ ਹੋ ਜਾਵੇ ਆਪ,,
ਮਿਹਨਤ ਰੱਖ ਜਾਰੀ ਹਰ ਕਦਮ,,
"ਸੁੰਮਣਾ" ਨਾਂ ਤੋੜੀ ਇਹ ਕਸਮ ,,
ਹੱਸਕੇ ਕੱਟ ਲੈ ਹਰ ਪਲ ਨੂੰ ,,
ਖੋਰੇ ਕੱਲ ਮੌਤ ਹੀ ਆਉਣੀ ਏ,,
ਪਤਾ ਨਹੀਂ ਕਿ ਕਹਾਣੀ ਏ,,
ਜੋ ਕੱਲ ਨੂੰ ਬੀਤ ਜਾਣੀ ਏ!