ਉੱਠ ਸਵੇਰੇ ਕਰਾਂ ਇਸ਼ਨਾਨ
ਪਾਠ ਕਰਾਂ ਮੈਂ ਬਾਬੇ ਨਾਨਕ ਦਾ
ਬੈਠਾਂ ਜੋਗੀਆਂ ਵਾਲੀ ਸਮਾਧੀ ਲਾ ।
ਲਵਾਂ ਦੁਪੱਟਾ ਹਿਜਾਬ ਵਾਂਗੂ ਤੇ
ਅੰਗਰੇਜ਼ਾਂ ਵਾਂਗਰਾਂ ਸੂਟ ਲਵਾਂ ਮੈਂ ਪਾ।
ਕੌਣ ਹਾਂ ਮੈਂ ?
ਮੈਂ ਕੀ ਜਾਣਾ ?
ਓਹ ਜਾਣੇ ਜੀਹਨੇ ਘੜਿਆ ਮੈਨੂੰ
ਕਿੱਥੇ ਲੱਭਾਂ ਵੇ ਅੜਿਆ ਤੈਨੂੰ
ਜੰਗਲ ਬੇਲੇ ਸੁੰਨ- ਮੁਸੁੰਨੇ
ਨਾ ਮੰਦਿਰ, ਨਾ ਗੁਰੂਦੁਆਰੇ ਜੁੰਮੇ
ਮਸਜਿਦ ਵੀ ਜਾ-ਜਾ ਘੁੰਮੇ
ਗਾਫਿਲ ਮੈਂ, ਮੇਰੇ ਸੁੱਤੇ ਲੇਖ
ਕਰਾਂ ਵਿਖਾਵਾ ਪਾ ਕੇ ਵੰਨ-ਸੁਵੰਨੇ ਭੇਖ,
ਭਟਕਦੀਆਂ ਰਾਹਾਂ
ਭਟਕਣ ਡਿੱਠੀ
ਕਰ- ਕਰ ਪਾਠ ਮੇਰੀ
ਰੜਕੇ ਅੱਖੀ,
ਐਵੇਂ ਰੌਲਾ ਪਾ ਕੇ
ਪੱਤ ਗਵਾਈ
ਐਵੇਂ ਵਿੱਚ ਭਰਮਾਂ ਦੇ
"ਪ੍ਰੀਤ" ਪਾਗਲ ਹੋਈ
ਅੰਦਰੇ ਅੰਦਰ ਅਲਖ ਜਗਾਈ
ਲੱਭਿਆ ਅੰਦਰੋਂ ਅੰਦਰੀ
ਪਾਰਗਰਾਮੀ ਪਾਰਬ੍ਰਹਮ
ਪ੍ਰਭ ਸੋਈ