ਬਿੰਨਾਂ ਮੰਗਿਆਂ ਸਲਾਹ (ਲੇਖ )

ਗੁਰਬਾਜ ਸਿੰਘ ਹੁਸਨਰ   

Email: insangurbaj@gmail.com
Cell: +91 74948 87787
Address:
India
ਗੁਰਬਾਜ ਸਿੰਘ ਹੁਸਨਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਹਿੰਦੇ ਨੇ ਜੇਕਰ ਕਿਸੇ ਨੂੰ ਬਿੰਨਾਂ ਮੰਗੇ ਸਲਾਹਾਂ ਦਿੰਦੇ ਰਹੀਏ ਤਾਂ ਆਦਮੀ ਦੀ ਕਦਰ ਘਟਦੀ ਆ !ਪਰ ਜੇ ਸਲਾਹ ਕਿਸੇ ਦੇ ਕੰਮਆ ਜਾਵੇ ਤਾਂ ਉਸ ਦਾ ਫ਼ਾਇਦਾ ਬਹੁਤ ਹੋ ਜਾਂਦਾ ਹੈ! ਜ਼ਿੰਦਗੀ ਦੇ ਤਜ਼ਰਬੇ ਵਿੱਚੋਂ ਤਿੰਨ-ਚਾਰ ਗੱਲਾਂ ਨਿਕਲ ਕੇ ਸਾਹਮਣੇਆਈਆਂ ਹਨ ਜੋ ਅੱਜ ਸਮਾਜ ਵਿੱਚ ਵਾਪਰ ਰਹੀਆਂ ਹਨ ਅਤੇ ਅਸੀਂ ਉਹਨਾਂ ਤੇ ਗ਼ੌਰ ਨਹੀਂ ਕਰਦੇ !ਜਿਵੇਂ ਸਾਡੇ ਬਜ਼ੁਰਗਾਂ ਨੂੰਆਪਣੀ ਮਿਹਨਤ ਨਾਲ ਬਣਾਈ ਜਾਇਦਾਦ ਨਾਲ ਬਹੁਤ ਪਿਆਰ ਹੁੰਦਾ ਹੈ ! ਹਰ ਕੋਈ ਆਪਣੇ ਧੀਆਂ ਪੁੱਤਾਂ ਦੀ ਖ਼ਾਤਰਕਮਾਉਂਦਾ ਹੈ !ਪਰ ਜ਼ਿਆਦਾਤਰ ਬਜ਼ੁਰਗ ਜਿਉਂਦੇ  -ਜੀਅ ਆਪਣੀ ਪ੍ਰਾਪਰਟੀ ,ਮਕਾਨ,ਦੁਕਾਨ ਆਦਿ ਆਪਣੇ ਬੱਚਿਆਂ ਦੇਨਾਮ ਨਹੀਂ ਕਰਾਉਂਦੇ !ਸ਼ਾਇਦ ਉਹ ਸੋਚਦੇ ਹਨ  ਕਿ ਅਗਰ ਜਿਉਂਦੇ ਜੀਅ ਹੱਥ ਵਢਾ ਲਏ ਤਾਂ ਪਰਿਵਾਰ ਵਿੱਚ ਇਜ਼ਤਸਤਿਕਾਰ ਘੱਟ ਜਾਵੇਗਾ !ਬੁਢਾਪੇ ਵਿੱਚ ਰੁਲ਼ਾਂਗੇ , ਕਿਸੇ ਨੇ ਨਹੀਂ  ਸੰਭਾਲ਼ਨਾ  ! ਕਾਫ਼ੀ ਹੱਦ ਤੱਕ ਕਲਯੁਗ ਵਿੱਚ ਇਹ ਗੱਲਠੀਕ ਹੈ ! ਅੱਜ ਖ਼ੂਨ ਦੇ ਰਿਸ਼ਤੇ ਨਾਲੋ ਜ਼ਿਆਦਾ ਪਿਆਰ ਪੈਸੇ ਨੂੰ ਕੀਤਾ ਜਾਂਦਾ ਹੈ !ਪਰ ਬਜ਼ੁਰਗਾਂ ਦੇ ਚਲੇ ਜਾਣ ਤੋਂ ਬਾਅਦ ਉਹਜਾਇਦਾਦ ਦੇ ਮਾਲਕ ਉਹਨਾਂ ਦੇ ਪੁੱਤਰ ਹੀ  ਬਨਦੇ ਹਨ ! ਜਿਉਦੇਂ ਜੀਅ ਪੂਰਨ ਤਹਿ ਲਿਖਤ ਨਾਂ ਹੋਣ ਕਾਰਨ ਉਸ ਜਾਇਦਾਦਪੁੱਤਰਾਂ ਨੂੰ ਆਪਣੇ ਨਾਮ ਕਰਾਉਣ ਲਈ  ਕਈ-ਕਈ ਸਾਲ ਤਹਿਸੀਲਾਂ , ਕੋਰਟਾਂ,ਕਚਿਹਰੀਆਂ ਵਿੱਚ ਧੱਕੇ ਖਾਣੇ ਪੈਂਦੇ ਹਨ! ਬਜ਼ੁਰਗਾਂ ਦੀਆਂ ਜੋ ਧੀਆਂ ਵਿਆਹ ਕੇ ਸਾਹੁਰੇ ਘਰ ਖ਼ੁਦ ਪੁੱਤ, ਪੋਤਿਆਂ ਵਾਲ਼ੀਆਂ ਹੋਈਆਂ ਹੁੰਦੀਆਂ ਹਨ ਨੂੰ ਬਿਆਨਕਰਾਉਣ ਲਈ ਨਾਲ ਨੰਬਰਦਾਰ, ਗਵਾਹ ਲੈ ਕੇ ਕਚਹਿਰੀ ਵਿੱਚ  ਆਉਣਾ ਪੈਂਦਾ ਹੈ!ਕਈ ਜਵਾਈ ਉਸ ਸਮੇਂ ਆਕੜ ਜਾਂਦੇਨੇ,ਕਈਆਂ ਦੇ ਮਨਾ ਵਿੱਚ ਲੋਭ-ਲਾਲਚ ਆ ਜਾਂਦਾ ਹੈ ! ਕਲੇਸ਼ ਹੁਦੇ ਹਨ , ਰਿਸ਼ਤੇਦਾਰੀਆਂ ਟੁਟਦੀਆਂ ਹਨ ,ਪੈਸੇ ਖਰਚ ਹੁਦੇਹਨ, ਹੋਰ ਬਹੁਤ ਖੱਜਲ ਖੁਆਰੀਆਂ ! ਚਾਹੀਦਾ ਇਹ ਹੈ ਕਿ ਬਜੁਰਗ ਜਿਉਂਦੇ ਜੀਅ ਆਪਣੇ ਨਾਮ ਕੁਝ ਫਿਕਸ ਪੂੰਜੀ ਰੱਖ ਕੇ(ਜਿਸ ਨਾਲ ਉਹਨਾਂ ਦੀ ਦਵਾਈ -ਬੂਟੀ ਅਤੇ ਧੀਆਂ ਲਈ ਲੈਣ-ਦੇਣ ਚੱਲਦਾ  ਰਹੇ) ਬਾਕੀ ਜਾਇਦਾਦ ਪੁੱਤਰਾਂ ਦੇ ਨਾਮ ਕਰਵਾਦੇਣੀ ਚਾਹੀਦੀ ਹੈ ਅਤੇ ਫਿਕਸ ਪੂੰਜੀ ਦਾ ਨਾਮਜ਼ਦ ,ਲਾਭਪਾਤਰ ( ਮਰਨ ਤੋਂ ਬਾਅਦ ਜੋ ਵਾਰਸ ਹੋਵੇਗਾ)ਦਾ ਨਾਮ ਵੀ ਸੋਚ ਸਮਝਕੇ ਭਰਨਾ ਚਾਹੀਦਾ ਹੈ!

ਇਸ ਨਾਲ ਜੁੜਦੀ ਇੱਕ ਇਹ ਗੱਲ ਬਹੁਤ ਧਿਆਨ ਰੱਖਣ ਯੋਗ ਹੈ ਕਿ ਸਾਡੇ ਸ਼ਨਾਖ਼ਤੀ ਕਾਰਡ,ਵੋਟ ਕਾਰਡ,ਪੈੰਨ ਕਾਰਡ, ਸਰਟੀਫ਼ਿਕੇਟ , ਪਾਸਪੋਰਟ ਅਤੇ ਅਧਾਰ ਕਾਰਡ ਤੇ ਜਨਮ ਤਾਰੀਖ਼ ਇੱਕ ਹੋਵੇ ਅਤੇ ਨਾਮ ਦੇ ਸਪੈਲਿੰਗ ਵੀ ਇੱਕ ਹੋਣ ! ਕਿਉਕਿਔਨਲਾਈਨ ਸਿਸਟਮ ਵਿੱਚ ਅਗਰ ਇੱਕ ਜਗਾਹ ਵੀ ਕੋਈ ਅੱਖਰ ਦਾ ਫਰਕ ਆਉਂਦਾ ਹੈ  ਤਾਂ ਸਿਸਟਮ ਉਸ ਨੂੰ ਚੁੱਕਦਾ ਨਹੀਂ! ਤੁਸੀਂ ਜਾਂ ਤਾਂ ਆਪਣੀ ਹਰ ਆਈ-ਡੀ ( ਪਹਿਚਾਣ-ਪੱਤਰ) ਉੱਪਰ ਆਪਣਾ ਗੋਤ ,ਸਿਰਨੇਮ ਲਿਖੋ ਜਾਂ ਕਿਸੇ ਤੇ ਵੀ ਨਾਂ ਲਿਖੋ ! ਬੱਚਪਨ ਵਿੱਚ ਬੱਚਿਆਂ ਦੇ ਨਾਮ ਕੁਝ ਹੋਰ ਹੁੰਦੇ ਹਨ,ਜੋ ਸਕੂਲਾਂ ਕਾਲਜਾਂ ਦੇ ਸਰਟੀਫ਼ਿਕੇਟ  ਉੱਤੇ ਚੱਲਦੇ ਹਨ , ਬਾਅਦ ਵਿੱਚਅਸੀਂ ਸਿਰਨੇਮ ਲਗਾ ਕੇ ਨਾਮ ਰੱਖ ਲੈਂਦੇ ਹਾਂ , ਜਿੰਨਾਂ ਕਾਗ਼ਜ਼ਾਂ ਨੂੰ ਦਰੁਸਤ ਕਰਵਾਉਣ ਲਈ ਕਈ-ਕਈ ਸਾਲ ਸਰਕਾਰੀਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਹਨ! ਕਿਉਕਿ ਅਗਰ ਕੋਈ ਪਹਿਲਾ ਬੱਚਤ ਪਾਲਿਸੀ ਹੋ ਗਈ ਜਾਂ ਕੋਈ ਪ੍ਰਾਪਰਟੀ ਨਾਮ ਹੋਗਈ ਤਾਂ ਉਸ ਤੇ ਨਾਮ ਉਹ ਹੀ ਰਹਿ ਜਾਂਦਾ ਹੈ ! ਇਸ ਤਰਾਂ ਜਦੋਂ ਕੋਈ ਮਕਾਨ ਬਦਲ ਲੈਂਦੇ ਹਾਂ ਤਾਂ ਜ਼ਰੂਰੀ ਹੈ ਕਿ ਮਕਾਨ ਦਾਐਡਰਿਸ ਤੁਸੀਂ ਆਪਣੇ ਸੰਬੰਧਿਤ ਬੈਂਕ ਖਾਤਿਆਂ ਵਿੱਚ ਜਾ ਕੋਈ ਹੋਰ ਪਾਲਿਸੀ , ਲੋਨ ਚੱਲਦਾ ਹੈ ਉਸ ਜਗਾਹ ਅਤੇ ਆਪਣੇਸ਼ਨਾਖ਼ਤਾਂ ਕਾਰਡਾ ਤੇ ਜਰੂਰ ਬਦਲਵਾਓ !

ਅਗਰ ਕਿਸੇ ਨੇ ਕੋਈ ਜੀਵਨ ਬੀਮਾਂ ਜਾਂ ਸਿਹਤ ਬੀਮਾਂ ਕਰਵਾਇਆ ਹੋਇਆ ਹੈ ਉਸ ਨੂੰ ਖੋਲ ਕੇ ਚੈਂਕ ਕਰੋ ! ਉਸ ਵੇਲੇ ਜੋਲਾਭ ਪਾਤਰ ਅਸੀਂ ਚੁਣਿਆ ਸੀ (ਕਿ ਮੇਰੇ ਮਰਨ ਤੋ ਬਾਅਦ ਇਹ ਲਾਭ ਜਾਂ ਪੈਸਾ ਇਸ ਨੂੰ ਮਿਲੇ) ਕੀ ਅੱਜ ਉਹ ਠੀਕ ਹੈ ? ਕੀਫੋਨ ਨੰਬਰ ਤੇ ਐਡਰਿਸ ਠੀਕ ਹਨ? ਜੇਕਰ ਨਹੀਂ ਤਾਂ ਠੀਕ ਕਰਵਾਓ ! ਪਿੱਛੇ ਦੋ ਘਟਨਾਵਾਂ ਵਾਪਰੀਆਂ, ਸ਼ਇਦ ਕਿਸੇ ਲਈਸਬਕ ਸਾਬਤ ਹੋ ਸਕਣ !



            ਪਤਨੀ ਦਾ ਕਲੇਮ ਪਤੀ ਨੂੰ ਦੇਣ ਵਕਤ ਪਤੀ ਦੀ ਪਾਲਿਸੀ ਚੈੱਕ ਕੀਤੀ ਤੇ (ਲਾਭਪਾਤਰ)ਚੈੱਕ ਕੀਤੇ ਤਾਂ ਪਤਾ ਲੱਗਿਆਕਿ ਜਦ ਪਾਲਿਸੀ ਲਈ ਸੀ ਤਾਂ ਕੁੜੀਆਂ ਛੋਟੀਆਂ ਸਨ ਸੋ ਪਤਨੀ ਤੋਂ ਬਾਦ ਵਾਲਾ ਲਾਭਪਾਤਰ ਵੱਡਾ ਭਰਾ ਸੀ !ਜੋ ਹੁਣ ਦੁਨੀਆਂਵਿੱਚ ਨਹੀਂ  ਰਿਹਾ !ਹੁਣ ਪਤਨੀ ਵੀ ਤੁਰ ਗਈ --ਕੁੜੀਆਂ ਦਾ ਕੋਈ ਜ਼ਿਕਰ ਹੀ ਨਹੀਂ ---ਘਰ ਦਾ ਪਤਾ ਬਹੁਤ ਪੁਰਾਣਾ ਹੈ ਜਿਸਤੋਂ ਬਾਦ ਤਿੰਨ ਟਿਕਾਣੇ ਬਦਲ ਚੁੱਕੇ ਹਨ --ਹੁਣ ਦੇਖਿਆ ਜਾਵੇ ਤਾਂ ਇਸ ਬੰਦੇ ਦੀ ਮੌਤ ਬਾਦ ਕਲੇਮ ਦੇਣ ਵਿੱਚ ਕਿੰਨੀ ਰੁਕਾਵਟਆਈ !

                ਦੂਜੀ ਘਟਨਾਂ ਇੱਕ ਏਜੰਟ ਨੇ ਆਪਣੇ ਦੋਸਤ ਨੂੰ ਬੀਮਾ ਕਰਾਉਣ ਲਈ ਕਿਹਾ --ਦੋਸਤ ਨੇ ਦੱਸਿਆ ਕਿ ਉਸ ਕੋਲਦਸ ਲੱਖ ਦਾ ਬੀਮਾ ਹੈ !

ਅਚਾਨਕ ਦੋਸਤ ਜੋ ਅਜੇ ਨੌਜਵਾਨ ਹੀ ਸੀ ਦੀ ਮੌਤ ਹੋ ਗਈ ! ਏਜੰਟ ਨੇ ਪਤਨੀ ਤੋਂ ਪਾਲਿਸੀ ਮੰਗੀ ਤਾਂ ਕਿ ਕਲੇਮ ਦਾ ਚੈੱਕਲਿਆ ਕੇ ਦੇ ਸਕੇ ! ਪਾਲਿਸੀ ਦਸ ਲੱਖ ਦੀ ਹੀ ਸੀ ! ਪਰ ਜਦ ਉਸ ਨੇ ਇਹ ਪਾਲਿਸੀ ਲਈ ਸੀ ਤਾਂ ਕਿਤੇ ਹੋਰ ਵਿਆਹਿਆਹੋਇਆ ਸੀ , ਉਸ ਸਮੇਂ ਉਹ ਪਤਨੀ ਨਾਮਜ਼ਦ (ਲਾਭਪਾਤਰ)ਸੀ  !ਉਸ ਨਾਲ ਤਲਾਕ ਹੋ ਗਿਆ ਸੀ ,ਤੇ  ਫਿਰ ਇਹ ਵਿਆਹਹੋਇਆ ,ਤਿੰਨ ਬੱਚੇ ਹੋਏ ,ਖੁਸ਼ਹਾਲ ਜ਼ਿੰਦਗੀ --ਪਰ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਨਾਮਜ਼ਦ ਬਦਲਿਆ ਜਾਵੇ ---ਬੀਮੇਵਿੱਚ ਜੋ ਨਾਮਜ਼ਦ ਹੈ ਸੋ ਹੈ ! ਕਲੇਮ ਓਸੇ ਨੂੰ ਮਿਲਦਾ ਹੈ !

ਹੁਣ ਅੱਗੇ ਖੁਦ ਹੀ ਅੰਦਾਜ਼ਾ ਲਾ ਲਵੋ --

ਸੋ ਜਿੰਨਾ ਜਰੂਰੀ ਹੈ ਆਪਣੇ ਪ੍ਰੀਵਾਰ ਦੇ ਭਵਿੱਖ ਨੂੰ ਮੁੱਖ ਰੱਖ ਕੇ ਬੀਮਾ ਕਰਾਉਣਾ ਓਨਾ ਹੀ ਜਰੂਰੀ ਹੈ ਉਸ ਨੂੰ ਹਾਲਾਤਾਂ ਦੇ ਨਾਲਬਦਲਦੇ ਰਹਿਣਾ ਜਾਣੀ ਪਤਾ,ਫ਼ੋਨ ਨੰਬਰ ਜਾਂ ਰਿਸ਼ਤੇ ਬਦਲਣ ਨਾਲ ਆਪਣੀ ਬੀਮਾ ਕੰਪਨੀ ਨੂੰ ਜਾਣਕਾਰੀ ਦਿੰਦੇ ਰਹਿਣਾ !ਸੋਇਸ ਤਰਾਂ ਬਹੁਤ ਵਾਰ ਸਾਡੀਆਂ ਲਾਹ ਪ੍ਰਵਾਹੀਆਂ ਕਾਰਨ ਨੁਕਸਾਨ ਹੋ ਜਾਂਦਾ ਹੈ !  ਛੋਟੀਆਂ ਕਮੀਆਂ ਨੂੰ ਜਦੋਂ ਅਸੀਂ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇੱਕ ਦਿੰਨ ਇਹ ਸਮੱਸਿਆ ਬਣ ਜਾਂਦੀਆਂ ਹਨ ! ਸਮੱਸਿਆ ਨੂੰ ਜਦੋਂ ਸੁਲ਼ਝਾਇਆਂ ਨਹੀਂ ਜਾਂਦਾ ਤਾਂ  ਉਹ ਹੋਰ ਗੁਝਲਦਾਰ ਹੋ ਜਾਂਦੀਆਂ ਹਨ ! ਜੋ ਲੋਕ ਸਮੇਂ ਦੇ ਨਾਲ ਚੱਲਦੇ ਹਨ ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਨਹੀਂ ਪੈਦਾ !