ਸੱਚਾ ਸੁਪਨਾ (ਮਿੰਨੀ ਕਹਾਣੀ)

ਮਨੋਜ ਸੁੰਮਣ   

Email: manojsumman123@gmail.com
Cell: +91 97799 81394
Address:
ਪਿੰਡ ਟਿੱਬਾ ਨੰਗਲ
ਮਨੋਜ ਸੁੰਮਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦੋ ਰਾਮ ਦਾ ਪੁੱਤ 18 ਕੁ ਸਾਲ ਦਾ ਹੋਇਆ ,, ਉਸਨੂੰ ਬਹੁਤ  ਸੋਝੀ  ਆਉਣ ਲੱਗ ਗਈ ਸੀ , ਉਹ ਚਾਰੇ  ਪਾਸੇ ਦੇ ਮਾਹੌਲ ਨੂੰ ਦੇਖ ਕੇ , ਦੁਖੀ ਸੀ , ਕਿਤੇ ਫੈਕਟਰੀਆਂ  ਲੱਗਿਅਾ ਹੋਇਆ ਸੀ ,, ਮੁੰਡੇ ਨਸ਼ੇ  ਵਿੱਚ ਘੁੰਮਦੇ  ਥਾਂ ਥਾਂ ਲੜਾਈਆਂ  ,, ਸਰਕਾਰੀ ਸਕੂਲ ਬੰਦ ਹੋ ਚੁੱਕੇ  ਸੀ ,, ੳੁਹਨਾਂ ਨੂੰ ਪ੍ਰਾੲੀਵੇਟ  ਬਣਾਇਆ ਜਾ ਰਿਹਾ ਸੀ ,, 
ਮਜਦੂਰਾਂ ਗਰੀਬਾਂ ਨਾਲ ਨਾ ਇਨਸਾਫ    ਹੋ ਰਿਹਾ ਸੀ ,,
ਰਾਮ ਦਾ ਮੁੰਡਾ ਉਸਕੋਲ  ਗੁੱਸੇ   ਵਿੱਚ ਆਇਆ  ਉਹਨੂੰ  ਕੋਸਣ  ਲੱਗਿਆ ,, ਬਾਪੂ ਆਖਿਰ ਮਸਲਾ ਕੀ ਹੈ ,,, ਇਹ ਸਭ ਸਾਡੀ ਵਾਰੀ  ਨੂੰ ਹੀ ਕਿਉਂ ਹੋ ਰਿਹਾ ਨਾ ਸਾਨੂੰ ਸਰਕਾਰੀ ਨੌਕਰੀ ,, ਐਨੀ  ਗੁੰਡਾਂਗਰਦੀ ,, ਥਾਂ-ਥਾਂ ਫੈਕਟਰੀ ਤੁਸੀਂ ਇਹ ਸਭ ਕਿਉਂ ਹੋਣ ਦਿੱਤਾ ਤੁਸੀਂ ਇਹਨਾਂ ਖਿਲਾਫ ਅਵਾਜ ਕਿਉਂ ਨੀ ਚੁੱਕੀ ਬਾਪੂ ,, ਕਿਹੜੇ  ਮੁੱਦਿਆਂ ਵਿੱਚ ਉਲਝੇ ਰਹੇ ,, ਸਾਡੇ ਹੱਕ  ਕਿੱਥੇ ਗਏ ,,,ਐਵੇਂ ਹੀ ਰਾਮ ਦੇ ਮੁੰਡੇ ਦੀ ਅਵਾਜ ਹੋਲੀ ਹੁੰਦੀ ਗਈ ਤੇ ,, ਕੋਲ ਬੈਠੇ ਰਾਮ ਦੇ ਕੁੱਝ ਦੋਸਤ ਉਸਨੂੰ ਉਠਾ  ਰਹੇ ਸੀ ,,, ਕਹਿ ਰਹੇ ਸੀ ਓ ਤੂੰ ਬੈਠਾ  ਬੈਠਾ ਸੋਂ ਗਿਆ  ,, ਇਹ ਦੇਖ ਨਵਾਂ  ਗਾਣਾ ਆਗਿਆ ਸਿਰਾ  ਗਾਣਾ ਇਹਦਾ  ਮੁਕਾਬਲਾ  ਕਿੱਥੇ ਕਰਲੂ  ਲੰਡੂ  ਸਿੰਗਰ  ,, ਰਾਮ ਬਿਨਾਂ ਕੁੱਝ ਬੋਲੇ ਉਥੋਂ ਜਾਂਦਾ ਜਾਂਦਾ ਕਹਿ ਗਿਆ ,, ਉੱਠਜੋ ਯਾਰੋ  ਤੁਸੀਂ ਵੀ ਆਪਾਂ ਨੂੰ ਲਾਹਨਤਾ ਬਹੁਤ ਪੈਣੀਆਂ,
ਰਾਮ ਨੇ ਮਹਿਜ ੲਿੱਕ ਸੁਪਨਾ ਵੇਖਿਅਾ ਸੀ ਜਿਸਨੇ ੳੁਸਨੂੰ ਝੰਜੋੜ ਕੇ ਰੱਖ ਦਿੱਤਾ!