ਡਿਗੀ ਕਣੀ ਨੂੰ (ਕਵਿਤਾ)

ਜਨਮੇਜਾ ਜੌਹਲ   

Email: janmeja@gmail.com
Cell: +91 98159 45018, +1 209 589 3367
Address: 2920 ਗੁਰਦੇਵ ਨਗਰ
ਲੁਧਿਆਣਾ India 141001
ਜਨਮੇਜਾ ਜੌਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮੁੰਦਰ ਕਿਨਾਰੇ
ਡਿਗੀ ਕਣੀ ਨੂੰ,
ਕੀ ਪਤਾ ?

ਦਰਿਆ ਦੀ
ਰਵਾਨਗੀ
ਕੀ ਹੁੰਦੀ ਏ ?

ਧਰਤੀ ਦੀ
ਪਿਆਸ
ਕੀ ਹੁੰਦੀ ਏ ?

ਜੀਵਨ ਦੀ
ਆਸ
ਕੀ ਹੁੰਦੀ ਏ ?

ਪੱਥਰਾਂ ਦੀ
ਖ਼ੋਰ
ਕੀ ਹੁੰਦੀ ਏ ?

ਪਾਣੀ ਖਾਤਰ
ਖੂਨ ਦੀ ਧਾਰ
ਕੀ ਹੁੰਦੀ ਏ ?

ਪਹਾੜਾਂ ਚ 
ਕਲ਼ ਕਲ਼
ਕੀ ਹੁੰਦੀ ਏ ?

ਸਿਖ਼ਰ ਤੋਂ
ਵਾਪਸੀ
ਕੀ ਹੁੰਦੀ ਏ ?