ਇੱਕ ਕੁੜੀ ਦੇ ਫੋਨ ਦੀ ਰਿੰਗ ਵੱਜਦੀ ਹੈ। ਜਿਸ ਦਾ ਨਾਮ ਪ੍ਰੀਤੀ ਹੁੰਦਾ ਹੈ।
ਪ੍ਰੀਤੀ,"ਹੈਲੋ।"
ਮੁੰਡਾ," ਕਿਵੇਂ ਐ ਜਾਨ"
ਪ੍ਰੀਤੀ, "ਠੀਕ ਠਾਕ ਤੁਸੀਂ ਦੱਸੋ ਜਾਨੂੰ।"
ਮੁੰਡਾ," ਵਧੀਆ ਇੱਕ ਗੱਲ ਕਰਨੀ ਸੀ।"
ਪ੍ਰੀਤੀ ,"ਕਰੋ ਕੀ ਗੱਲ ਕਰਨੀ ਹੈ"।
ਮੁੰਡਾ," ਮੈਂ ਚਹੁੰਦਾ ਸੀ ਕਿ ਆਪਾ ਆਪੋ ਆਪਣੇ ਘਰਾਂ ਵਿੱਚ ਗੱਲ ਕਰੀਏ ਤੇ ਵਿਆਹ ਕਰਵਾ ਕੇ ਮਜ੍ਹੇ ਦੀ ਜ਼ਿੰਦਗੀ ਜੀਵੀਏ।"
ਪ੍ਰੀਤੀ ,"ਤੇਰੀ ਗੱਲ ਤਾਂ ਠੀਕ ਐ ਪਰ ਡਰ ਲਗਦਾ ਹੈ।"
ਮੁੰਡਾ," ਕੋਈ ਗੱਲ ਨਹੀਂ ਮੈਂ ਆਪਣੇ ਘਰੇ ਗੱਲ ਕਰਦਾ ਤੂੰ ਆਪਣੇ ਘਰੇ ਗੱਲ ਕਰ।"
ਪ੍ਰੀਤੀ ,"ਚੱਲ ਕੌਸ਼ਿਸ਼ ਕਰਦੇ ਹਾਂ।ਫੋਨ ਕੱਟ ਹੁੰਦਾ ਐ।"
ਪ੍ਰੀਤੀ ਆਪਣੇ ਮਾਂ ਕੋਲ ਜਾਂਦੀ ਹੈ ਤਾਂ ਉਹਦੀ ਗੁਵਾਢਣ ਨਾਲ ਗੱਲ ਕਰ ਰਹੀ ਹੈ।
ਗੁਵਾਢਣ,"ਲੈ ਭੈਣੇ ਲੋਹੜਾ ਆ ਗਿਆ ਕਹਿੰਦੇ ਨੰਬਰਦਾਰਾਂ ਦੀ ਜੀਤੋ ਨੇ ਘਰੇ ਕਹਿ ਦਿੱਤਾ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਹੈ। ਮਾਂ ਬਾਪ ਦੀ ਭੋਰਾ ਸ਼ਰਮ ਨਹੀਂ ਕੀਤੀ।"
ਮਾਂ ਬੋਲੀ,"ਇਹੋ ਜਿਹੀ ਔਲਾਦ ਨੂੰ ਮਾਰ ਕੇ ਖਪਾ ਦੇਣਾ ਚਾਹੀਦਾ ਐ ਜਿਹੜੀ ਮਾਂ ਬਾਪ ਦੀ ਪੱਗ ਨੂੰ ਹੱਥ ਪਾਉਂਦੀ ਹੈ। ਮੇਰੀ ਧੀ ਨੇ ਇਹੋ ਜਿਹੀ ਹਰਕਤ ਕੀਤੀ ਮੈ ਤੇ ਨਹਿਰ ਵਿਚ ਸੁੱਟ ਆਉ।"
ਇਹ ਸੁਣ ਪ੍ਰੀਤੀ ਦਰਵਾਜ਼ੇ ਵਿਚੋਂ ਹੀ ਮੁੜ ਵਾਪਸ ਆਪਣੇ ਕਮਰੇ ਵਿਚ ਆ ਜਾਂਦੀ ਹੈ।
ਦੂਜੇ ਪਾਸੇ ਮੁੰਡਾ ਆਪਣੇ ਘਰੇ ਗੱਲ ਕਰਦਾ ਹੈ ਆਪਣੀ ਮਾਂ ਨਾਲ ਤਾਂ ਉਹ ਕਹਿੰਦਾ ਹੈ," ਕਿ ਮਾਂ ਮੈਂ ਤੇਰੀ ਨੂੰਹ ਪਸੰਦ ਕੀਤੀ ਹੈ" । ਤਾਂ ਅੱਗੋ ਮਾਂ ਮੁੰਡੇ ਦੇ ਪੈਰੀਂ ਚੁੰਨੀ ਰੱਖਦੀ ਹੈ ਅਤੇ ਕਹਿੰਦੀ ਹੈ,"ਕਿ ਇਹ ਕਹਾਣੀ ਇਥੇ ਹੀ ਬੰਦ ਕਰਦੇ ਤੇਰੇ ਬਾਪ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਤੇ ਤੈਨੂੰ ਘਰੋਂ ਕੱਢ ਦੇਵੇਗਾ।"
ਅਗਲੇ ਦਿਨ ਉਹ ਦੋਵੇਂ ਮਿਲਦੇ ਹਨ। "ਕਿਵੇਂ ਐ ਜਾਨ ਕੀ ਬਣਿਆ ਮੇਰੀ ਤਾਂ ਮਾਂ ਨਹੀਂ ਮੰਨਦੀ।"
ਪ੍ਰੀਤੀ ਆਪਣੀ ਬੀਤੀ ਦੱਸਦੀ ਹੈ
ਤਾਂ ਮੁੰਡਾ ਕਹਿੰਦਾ ਹੈ ਕਿ,"ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਚੱਲ ਆਪਾਂ ਘਰੋਂ ਭੱਜ ਕੇ ਕੋਟਮੈਰਿਜ਼ ਕਰਵਾ ਲੈਂਦੇ ਹਾਂ।"
ਪ੍ਰੀਤੀ," ਨਹੀਂ ! ਨਹੀਂ! ਮੈਂ ਇਸ ਤਰ੍ਹਾਂ ਆਪਣੇ ਬਾਪ ਦੀ ਪੱਗ ਨਹੀਂ ਰੋਲ ਸਕਦੀ।"
ਮੁੰਡਾ.." ਮੈਂ ਤੈਨੂੰ ਪਿਆਰ ਐਨਾਂ ਕਰਦਾ ਹਾਂ ਕਿ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਜੇ ਤੂੰਂ ਮੇਰੇ ਨਾਲ ਵਿਆਹ ਨਹੀਂ ਕਰਵਾਉਣਾਂ ਤਾਂ ਮੈਂ ਕੁੱਝ ਖਾ ਕੇ ਮਰ ਜਾਵਾਂਗਾ।"
ਪ੍ਰੀਤੀ.. "ਨਹੀਂ ! ਪਲੀਜ਼! ਮੈਨੂੰ ਕੁਝ ਮੌਕਾ ਦੇਵੋ।ਜੀਤ ਤੈਨੂੰ ਪਤਾ ਆਪਣੇ ਤੋਂ ਸੀਨੀਅਰ ਮੁੰਡਾ ਸੀ ਬੂਟਾ ਰਾਮ ਉਹਨੇ ਤੇਰੇ ਵਾਂਗ ਕਿਸੇ ਕੁੜੀ ਪਿੱਛੇ ਖੁਦਕੁਸ਼ੀ ਕਰ ਲਈ ਸੀ।ਤੇ ਉਹਦੇ ਮਾਂ ਬਾਪ ਪਾਗ਼ਲ ਹੋ ਗਏ ਐ।"
ਇਥੇ ਜੀਤ ਨੂੰ ਆਪਣੀ ਮਾਂ ਪਾਗ਼ਲ ਦਿਸਦੀ ਹੈ।ਤੇ ਕੁਝ ਚਿਰ ਬਾਅਦ ਕਹਿੰਦਾ ਹੈ ਕਿ,"ਪ੍ਰੀਤੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ"।ਆਖ ਰੋਣ ਲੱਗਦਾ ਹੈ।
ਪ੍ਰੀਤੀ "ਨਹੀਂ ਜੀਤ ਰੋਣਾ ਨਹੀਂ ਮੈਂ ਕੋਈ ਹੱਲ ਕੱਢਦੀ ਹਾਂ।"
ਪ੍ਰੀਤੀ ਘਰ ਜਾ ਕੇ ਸ਼ਾਮ ਨੂੰ ਆਪਣੀ ਇੱਕ ਸਹੇਲੀ ਨੂੰ ਫੋਨ ਕਰਦੀ ਹੈ ਜਿਸ ਨੇ ਘਰਦਿਆਂ ਦੀ ਮਰਜ਼ੀ ਬਗੈਰ ਕੋਟਮੈਰਿਜ਼ ਕਰਵਾ ਲਈ ਸੀ।"ਹੋਲੋ ਸਿਮਰਨ ਕਿਵੇਂ ਐ?"
"ਠੀਕ ਐ ਪ੍ਰੀਤੀ ਤੂੰ ਦੱਸ ਕਿਵੇਂ ਐ।"
ਪ੍ਰੀਤੀ . "ਠੀਕ ਐ ਭੈਣ ਇੱਕ ਗੱਲ ਕਰਨੀ ਸੀ।"
"ਦੱਸ ਕੀ ਗੱਲ ਐ?"
ਪ੍ਰੀਤੀ,"ਸਿਮਰਨ ਮੈਂ ਵੀ ਤੇਰੇ ਵਾਂਗ ਮੈਰਿਜ ਕਰਵਾਉਣਾ ਚਾਹੁੰਦੀ ਹਾਂ।"
ਸਿਮਰਨ.." ਨਾ ਨਾ ਭੈਣ, ਦੇਖੀ ਕਿਤੇ ਇਹ ਗ਼ਲਤੀ ਕਰਲੇ। ਮੈਂ ਇਥੇ ਠੀਕ ਹਾਂ ਤੇਰੇ ਜੀਜੇ ਨੇ ਮੈਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ।
ਪਰ?
ਮਾਂ ਬਾਪ ਕਹਿੰਦੇ 'ਕਿ ਤੂੰ ਜਦੋਂ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਹੈ ਹੁਣ ਸਾਡੇ ਘਰੇ ਨਾ ਵੜੀ ਤੂੰ ਸਾਡੇ ਭਾਅ ਦੀ ਮਰਗੀ ਅਸੀਂ ਤੇਰੇ ਭਾਅ ਦੀ ਮਰਗੇ।'
ਹੁਣ ਜਦੋਂ ਗੁਵਾਢ ਘਰ 'ਚ ਕਿਸੇ ਦਾ ਭਰਾ ਸੁਧਾਰਾ ਲੈ ਕੇ ਆਂਉਂਦਾ ਹੈ ਤਾਂ ਉਹ ਦੇਖ ਕੇ ਮੇਰਾ ਦਿਲ ਰੋਂਦਾ ਹੈ। ਭਰਾ ਘਰ ਮੁੰਡਾ ਹੋਣ ਦਾ ਪਤਾ ਚਲਿਆ ਤਾਂ ਖੁਸ਼ ਹੋਣ ਦੀ ਥਾਂ ਸਰਾ ਦਿਨ ਉਹ ਰੋਂਦੀ ਦਾ ਲੰਘਿਆ।"ਦੇਖ ਪ੍ਰੀਤੀ ਭੈਣ ਇਹ ਗ਼ਲਤੀ ਨਾ ਕਰੀ ਸਾਰੀ ਉਮਰ ਦਾ ਰੋਣਾ ਐ। ਮਾਂ ਬਾਪ,ਭੈਣ , ਭਰਾਵਾਂ ਬਿਨਾਂ ਜਿੰਦਗੀ ਅਧੂਰੀ ਰਹਿ ਜਾਂਦੀ ਹੈ।ਕੋਈ ਹੱਲ ਕੱਢ ਦਿਲ ਨਾ ਛੱਡੀ ਪਿਆਰ ਸੱਚਾ ਹੋਵੇ ਤਾਂ ਪ੍ਰਮਾਤਮਾ ਜਰੂਰ ਕੋਈ ਹੱਲ ਕੱਢਦਾ ਹੈ।"
ਪ੍ਰੀਤੀ ਪੂਰੀ ਮੋਸ਼ਨਲ ਹੋ ਕੇ "ਚੰਗਾ ਭੈਣ ਆਖ ਫੋਨ ਕੱਟਦੀ ਹੈ।"
ਇਸੇ ਤਰ੍ਹਾਂ ਹੱਲ ਲੱਭਣ ਲਈ ਹੀ ਤਿੰਨ ਸਾਲ ਲੰਘ ਜਾਂਦੇ ਹੈ।
ਤਿੰਨ ਸਾਲ ਬਾਅਦ ਜੀਤ ਨੂੰ ਉਹਦੇ ਮਾਂ ਬਾਪ ਕਹਿੰਦੇ ਹਨ ਕਿ," ਕੰਜਰਾ ਹੁਣ ਵਿਆਹ ਕਰਵਾ ਲੈ ਫਿਰ ਉਮਰ ਲੰਘ ਜਾਵੇਗੀ।"
ਜੀਤ.." ਕੋਈ ਨਹੀਂ , ਬਾਪੂ ਤੋਂ ਪਾਸੇ ਹੋ ਕੇ ਮਾਂ ਨੂੰ ਮਾਂ ਮੈਂ ਵਿਆਹ ਕਰਵਾਉਣਾ ਹੈ ਤਾਂ ਉਸੇ ਕੁੜੀ ਨਾਲ ਨਹੀਂ ਤਾਂ ਛੜਾ ਹੀ ਮਰੂ।"
ਉਧਰ ਪ੍ਰੀਤੀ ਕੇ ਘਰ ਗੁਆਂਢਣ ਆਉਂਦੀ ਹੈ ਤੇ ਪ੍ਰੀਤੀ ਦੀ ਮਾਂ ਨੂੰ ਕਹਿੰਦੀ ਹੈ ਭੈਣ ਲੱਭਾ ਨੀ ਕੋਈ ਮੁੰਡਾ।
ਪ੍ਰੀਤੀ ਪਾਸੇ ਖੜ੍ਹੀ ਸੁਣ ਰਹੀ ਹੈ, ਮਾਂ ਨਹੀਂ ਭੈਣ ਚੰਦਰੀ ਦੇ ਸੰਜੋਗ ਹੀ ਢਿੱਲੇ ਐ।
ਗੁਆਂਢਣ ਭੈਣੇ ਆਹ ਹੁਣ ਤਾਂ ਰਿਸ਼ਤੇ ਅਖ਼ਬਾਰਾਂ ਵਿੱਚ ਬਹੁਤ ਆਉਂਦੇ ਐ ਮੇਰੀ ਭਤੀਜੀ ਦਾ ਤਾਂ ਅਖ਼ਬਾਰਾਂ ਰਹੀ ਹੀ ਹੋ ਗਿਆ ਸੀ। ਤੁਸੀਂ ਵੀ ਅਖ਼ਬਾਰ ਪੜਿਆ ਕਰੋ।
ਪ੍ਰੀਤੀ ਚੂਟਕੀ ਮਾਰਦੀ ਹੈ ਤੇ ਫੋਨ ਕਰਦੀ ਹੈ ਜੀਤ ਨੂੰ ਦੱਸਦੀ ਹੈ ਕਿ ਇੱਕ ਆਈਡੀਆ ਆਇਆ ਹੈ ਦਿਮਾਗ ਵਿੱਚ ਤੂੰ ਆਏ ਕਰ ਆਪਣੇ ਵਿਆਹ ਦਾ ਇਸ਼ਤਿਹਾਰ ਦੇ ਅਖ਼ਬਾਰ ਵਿੱਚ ਲਿਖਦੀ ਦਸ ਏਕੜ ਜ਼ਮੀਨ ਵਾਲੇ ਮੁੰਡੇ ਲਈ ਸੋਹਣੀ ਸੂਰਤ ਵਾਲੀ ਬੀ ਐੱਡ ਕੀਤੀ ਕੁੜੀ ਦੀ ਲੋੜ ਹੈ ।
ਕੁਝ ਦਿਨਾਂ ਬਾਅਦ ਜੀਤ ਫੋਨ ਕਰਦਾ ਹੈ ਉਹ ਕਹਿੰਦਾ ਹੈ ਕਿ,"ਅੱਜ ਅੱਠ ਨੰਬਰ ਪੇਂਜ ਤੇ ਆਪਣਾ ਇਸ਼ਤਿਹਾਰ ਲੱਗਾ ਹੈ ਦੂਜੀ ਲਾਈਨ ਵਿੱਚ ਦਿਖਾ ਆਪਣੀ ਮਾਂ ਨੂੰ।"
ਪ੍ਰੀਤੀ ਅਖ਼ਬਾਰ ਚੁੱਕਦੀ ਹੈ ਤੇ ਮਾਂ ਕੋਲ ਲਿਜਾ ਕੇ," ਮਾਂ ਆਹ ਇੱਕ ਮੁੰਡੇ ਨੇ ਇਸ਼ਤਿਹਾਰ ਦਿੱਤਾ ਹੈ ਉਹ ਕਹਿੰਦਾ ਹੈ ਪੜ੍ਹੇ ਲਿਖੇ ਦਸ ਏਕੜ ਜ਼ਮੀਨ ਵਾਲੇ ਮੁੰਡੇ ਲਈ ਸੋਹਣੀ ਸੂਰਤ ਵਾਲੀ ਬੀ ਐੱਡ ਕੁੜੀ ਚਾਹੀਦੀ ਹੈ ਮੋਗੇ ਜ਼ਿਲ੍ਹੇ ਨੂੰ ਪਹਿਲ, ਹੋਵੇਗਾ ਵੀ ਆਪਣੇ ਨੇੜਲੇ ਪਿੰਡ ਦਾ ਹੀ।"
ਮਾਂ ਲੱਗਦਾ ਤਾਂ ਠੀਕ ਐ ਫੋਨ ਮਿਲਾ ਫੋਨ ਮਿਲਦਾ ਸਿਰ ਹੀ ਹਿਲਦੇ ਐ ਸਭ ਕੁਝ ਠੀਕ ਹੋ ਜਾਂਦਾ ਹੈ। ਦੋਨਾਂ ਦਾ ਸ਼ਗਨ ਪੈ ਜਾਂਦਾ ਹੈ।