ਕੁਦਰਤ ਨਾਲ ਮਜਾਕ ਜਦ ਕੀਤਾ ਬੰਦੇ,
ਫਿਰ ਆਪਣੇ ਹੀ ਰੰਗ ਵਖਾਏ ਕੁਦਰਤ।
ਜੋ ਸਾਇੰਸ ਨੂੰ ਕੁਦਰਤ ਤੋਂ ਕਹਿਣ ਵੱਡੀ,
ਜਿੰਦੇ ਉਹਨਾਂ ਦੇ ਮੂੰਹ ਤੇ ਲਾਏ ਕੁਦਰਤ।
ਜਿਹੜੇ ਕਹਿੰਦੇ ਸੀ ਚੰਨ ਤੇ ਘਰ ਪਾਉਣੇ,
ਕੈਦ ਧਰਤ ਤੇ ਸੱਭ ਕਰਾਏ ਕੁਦਰਤ।
ਜੋ ਆਖਦਾ ਸੀ ਮੈਥੋਂ ਨੀ ਕੋਈ ਸੋਹਣਾ,
ਅੱਟੀ ਉਹਨਾਂ ਦੇ ਮੁੱਲ ਪਵਾਏ ਕੁਦਰਤ।
ਜਿਹੜੇ ਆਖਣ ਸਾਡੇ ਨਾ ਤੁੱਲ ਕੋਈ,
ਵਾਂਗ ਖਿਡੌਣੇ ਉਹ ਵੀ ਨਚਾਏ ਕਦਰਤ।
ਜਿਸ ਨੂੰ ਬੰਦੇ ਨੇ ਸਿੱਧੂਆ ਪਲੀਤ ਕੀਤਾ,
ਪਾਣੀ ਧਰਤ ਹਵਾ ਸ਼ੁੱਧ ਬਣਾਏ ਕੁਦਰਤ ।