ਦੇ ਹਥਿਆਰ ਨਾਲ ਹੀ,।
ਲੇਖਾਂ ਦੇ ਨਾਲ ਲੜ ਹੁੰਦਾ ਏ।
ਸਿਦਕ,ਸਬਰ,ਸ਼ੁਕਰਾਨੇ ਨਾਲ ਹੀ,
ਮੰਜ਼ਿਲ ਦੀ ਪੌੜੀ ਚੜ੍ਹ ਹੁੰਦਾ ਏ।
ਫ਼ਰਜ਼ਾਂ ਖਾਤਰ,ਮੰਨ ਕੇ ਭਾਣਾ,
ਸੌਖਾ ਨਈਂ ਘਰ ਛੱਡ ਕੇ ਜਾਣਾ,
ਸੀਨੇ ਉੱਤੇ ਪੱਥਰ ਧਰ ਕੇ,
ਪ੍ਰਦੇਸਾਂ ਦਾ ਰਾਹ ਫੜ ਹੁੰਦਾ ਏ।
ਜਿੱਥੇ ਬਚਪਨ ਬੀਤਿਆ ਹੋਵੇ,
ਭੁੱਲਦੀਆਂ ਨਾ ਉਸ ਪਿੰਡ ਦੀਆਂ ਗਲੀਆਂ,
ਰੂਹਾਂ ਦੇ ਵਿੱਚ ਵਸਿਆ ਹੁੰਦਾ,
ਪਿੰਡ ਬੰਦੇ ਦੀ ਜੜ੍ਹ ਹੁੰਦਾ ਏ।
ਪ੍ਰਦੇਸੀਓ!! ਜੜ੍ਹਾਂ ਸੰਭਾਲ ਕੇ ਰੱਖਿਓ,
ਮੋਹ ਦੇ ਦੀਵੇ ਬਾਲ਼ ਕੇ ਰੱਖਿਓ,
ਜੜ੍ਹ ਦੇ ਨਾਲ਼ੋਂ ਟੁੱਟ ਕੇ "ਸੁਖਮਨ"
ਧਰਤੀ 'ਤੇ ਨਾ ਖੜ੍ਹ ਹੁੰਦਾ ਏ।
ਪਿੰਡ ਬੰਦੇ ਦੀ ਜੜ੍ਹ ਹੁੰਦਾ ਏ।।