ਪੁਰਾਣਾ ਪੰਜਾਬ (ਕਵਿਤਾ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੱਥੇ  ਸੱਸੀ ਪੁੰਨੂੰ  ਜਿਹੇ  ਪਿਆਰ ਸੀ ,,
ਗੁਵਾਚ  ਗਿਆ ਏ  ਸੋਨ  ਪੰਜਾਬ ਜੀ ।।

ਰੂਹਾਂ ਦਾ ਪਿਆਰ , ਝੂਠੇ ਨਾ ਖ਼ਾਬ ਸੀ ,,
ਹੁਣ ਲੱਭਦਾ ਨਾ ਪਿਆਰਾ ਪੰਜਾਬ ਜੀ।।

ਹੁਣ ਬਲਦਾਂ ਦੇ  ਗਲ ਨਾ ਪੰਜਾਲੀ ਸੀ ,,
ਖੋਹ ਗਿਆ ਵਿਰਸੇ  ਵਾਲਾ ਪੰਜਾਬ ਜੀ ।।

ਸਾਰੇ ਰਿਸ਼ਤੇ ਵੱਡੇ , ਨਾ ਪੈਸਾ  ਮੁੱਖ ਸੀ ,,
ਨਾਂ ਰਿਹਾ  ਪਹਿਲਾਂ ਵਾਲਾ ਪੰਜਾਬ ਜੀ ।।

ਵਹਿੰਦੀਆਂ ਨਦੀਆਂ  ਨਾਲੇ ਢਾਬ ਸੀ ,,
ਪੰਝ ਦਰਿਆਵਾਂ ਵਾਲਾ ਨਾ ਪੰਜਾਬ ਜੀ ।।

ਘਰ ਕੱਚੇ ਮਨ ਦੇ ਸੱਚੇ ਲੋਕ ਹੁੰਦੇ ਸੀ ,,
ਈਮਾਨ ਧਰਮ ਰਿਹਾ ਨਾ ਪੰਜਾਬ ਜੀ ।।

ਜਿੱਥੇ ਸਾਜ਼ਾਂ ਛਣਕਾਰ, ਤੂੰਬੀ ਸਾਜ਼ ਸੀ ,,
ਗੰਦੇ ਕਲਚਰ ਨੇ ਡੋਬਿਆ ਪੰਜਾਬ ਜੀ ।।

ਪਹਿਲਾਂ ਅਣਖਾਂ ਦਾ ਮੁੱਲ ਪਾਉਂਦੇ ਸੀ ,,
ਹੁਣ ਤਾਂ ਹੈਵਾਨ ਬਣਿਆ ਪੰਜਾਬ ਜੀ ।।

ਲੜਦੇ ਜ਼ਰੂਰ ਸੀ,ਨਾ ਰੱਖਦੇ ਖਾਰ ਸੀ ,,
ਬਣ ਗਿਆ  ਹੱਥਿਆਰਾ  ਪੰਜਾਬ ਜੀ ।।

ਗੱਭਰੂਆਂ ਦੇ ਆਪਣੇ ਵੱਖਰੇ ਸ਼ੌਕ ਸੀ ,,
ਨਸ਼ੇਦਾ ਬਾਜ਼ਾਰ ਬਣਿਆ ਪੰਜਾਬ ਜੀ ।।

ਧੀ ਭੈਣ  ਕਦੇ ਚੁੰਨੀ ਨਾ ਉਤਾਰੀ ਸੀ ,,
ਹੁਣ ਬਣ  ਗਿਆ ਫੈਸ਼ਨ ਪੰਜਾਬ ਜੀ ।।

ਹਰ ਪਿੰਡ ਸ਼ਹਿਰ ਹੁੰਦਾ ਸਤਿਕਾਰ ਸੀ ,,
ਹੁਣ ਸਿਆਸਤ ਦਾ ਗੜਹੈ ਪੰਜਾਬ ਜੀ ।।

ਲੋਕ ਬੌਂਦਲੀ ਦੇ ਇੱਜ਼ਤਾਂ ਦੇ ਰਾਖੇ ਸੀ ,,
ਹੁਣ ਨਾ ਲੱਭਣਾ ਪੁਰਾਣਾ ਪੰਜਾਬ ਜੀ ।।