ਰੱਬ ਕੋਲੋ ਮਿੰਨਤਾਂ ਨਾਲ ਮਸਾ ਤੈਨੂੰ ਮੰਗਿਆ ਸੀ
ਛੱਡ ਵਿਚਕਾਰ ਗਿਓ ਗੱਲ ਨਹੀਂਓ ਚੱਜ ਦੀ
ਹਿਜਰਾਂ ਦੀ ਸੂਲੀ ਟੰਗ ਤੁਰ ਜਾਣ ਵਾਲਿਆ ਵੇ
ਐਡਾ ਵੱਡਾ ਧੋਖਾ ਕੀਤਾ ਗੱਲ ਦਿਲ ਵੱਜ ਦੀ
ਛੱਡਣਾ ਸੀ ਛੱਡ ਜਾਂਦਾ ਸ਼ਰੇਆਮ ਸੋਹਣਿਆਂ ਵੇ
ਕੁਝ ਤਾਂ ਵਿਚਾਰ ਲੈਂਦਾ ਗੱਲ ਮੇਰੀ ਲੱਜ ਦੀ
ਲੋਕਾਂ ਮੂਹਰੇ ਚੰਗਾ ਮੰਦਾ ਭੰਡ ਗਿਓ ਸੱਜਣਾ ਵੇ
ਗੱਲ ਹੁਣ ਕਿਵੇਂ ਕਰਾ ਜਿਊਣ ਦੇ ਮੈਂ ਹੱਜ ਦੀ
ਹੀਰੇ ਵਰਗੀ ਸੀ ਨਾਰ ਤੇਰੀ ਸੋਹਣਿਆਂ ਵੇ
ਗੱਲ ਦੱਸ ਕਰਦਾ ਵੇ ਕਿਹੜੇ ਤੂੰ ਕੁਚੱਜ ਦੀ
ਸਾਰੀ ਉਮਰਾਂ ਹੀ ਭਾਂਵੇ ਛਮਕਾਂ ਤੂੰ ਮਾਰ ਲੈਂਦਾ
ਗੱਲ ਮੇਰੇ ਸਮਝ ਨਾ ਲੱਗੀ ਲਾਏ ਤੇਰੇ ਪੱਜ ਦੀ
ਇੱਕੋ ਪਲ ਵਿੱਚ ਸਾਰੇ ਰਿਸ਼ਤੇ ਹੀ ਤੋੜ ਗਿਓ
ਮੁੱਦਤਾਂ ਦਾ ਰਿਸ਼ਤਾ ਸੀ ਗੱਲ ਨਹੀਂਓ ਅੱਜ ਦੀ
ਤੇਰੇ ਬਾਝੋਂ ਕੰਗ ਸੋਹਣਿਆਂ ਵੇ ਸੱਜਣਾ
ਹੂਰ ਤੇਰੀ ਭੋਰਾ ਵੀ ਨਾ ਕੱਲੀ ਫਿਰੇ ਸੱਜ ਦੀ।