ਅਹਿਸਾਸ ਦੀ ਆਵਾਜ਼ - ਨਵਆਦਰਸ਼ਵਾਦ ਦਾ ਨਾਵਲ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਹਿਸਾਸ ਦੀ ਆਵਾਜ਼
ਲੇਖਕ - ਓਮ ਪ੍ਰਕਾਸ਼ ਗਾਸੋ
 ਮਿੱਤਰ ਮੰਡਲ ਪ੍ਰਕਾਸ਼ਨ ਬਰਨਾਲਾ
ਪੰਨੇ 120  ਮੁੱਲ 50 ਰੁਪਏ 

ਪੰਜਾਬੀ ਤੇ ਹਿੰਦੀ ਸ਼ਾਹਿਤ ਸੰਸਾਰ ਵਿਚ ਓਮ ਪ੍ਰਕਾਸ਼ ਗਾਸੋ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ । ਬਰਨਾਲੇ ਦੀ ਧਰਤੀ ਤੇ ਰਹਿੰਦਾ  ਸਤਾਸੀ ਸਾਲ ਦੀ ਉਮਰ ਵਿਚ ਵੀ ਗਾਸੋ ਨੌਜਵਾਨਾਂ ਵਾਂਗ ਉਤਸ਼ਾਹੀ ਜਜ਼ਬੇ ਨਾਲ  ਇਸ ਜਗਤ ਤਮਾਸ਼ੇ ਨੂੰ ਨੀਝ ਨਾਲ ਵੇਖ ਰਿਹਾ ਹੈ ਤੇ ਆਪਣੇ ਜਜ਼ਬਿਆਂ ਨੂੰ ਲਗਾਤਾਰ ਕਲਮਬਧ ਕਰਦਾ ਆ ਰਿਹਾ ਹੈ। ਇਸ ਨਾਵਲ ਵਿਚ ਉਸਨੇ ਆਦਰਸ਼ਕ ਪਾਤਰਾਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ ।ਉਸ ਨੇ 44 ਸਾਲ ਦਾ ਲੰਮਾ ਸਮਾਂ ਸਕੂਲਾਂ ਕਾਲਜਾਂ ਵਿਚ ਪੜ੍ਹਾਇਆ ।ਤੇ ਹਰ ਪਾਸਿਉ ਨਾਮਣਾ ਖਟਿਆ । ਉਸਦਾ ਪਰਿਵਾਰ ਉਚ ਤਾਲੀਮ ਜ਼ਾਫਤਾ ਹੈ ਤੇ ਸਿਖਿਆ ਸਾਹਿਤ ਦੇ ਖੇਤਰ ਵਿਚ ਗਾਸੋ ਵਾਂਗ ਕਿਰਿਆਸ਼ੀਲ ਹੈ।{ਇਸ ਨਾਵਲ ਦੇ ਕੁਝ ਪੰਨਿਆਂ  ਉਪਰ ਗਾਸੋ ਦੇ ਪਰਿਵਾਰ  ਵਿਚੋਂ ਪੋਤਰੇ ਅਨੁਭਵ ਗਾਸੋ ,ਅਰੁਣਾਭ ਗਾਸੋ, ਲਵਨ ਗਾਸੋ ਤੇ ਕਦਵਰੀ ਗਾਸੋ ਨੇ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦੀ ਵਿਸ਼ਾਲ ਅਨੁਭਵੀ ਸ਼ਖਸੀਅਤ ਅਤੇ ਸਾਹਿਤ ਸਿਰਜਨਾ ਬਾਰੇ ਆਪੋ ਆਪਣੇ ਪਿਆਰੇ  ਅਨੁਭਵ ਲਿਖੇ ਹਨ ।  ਜੋ ਨਵੀਂ ਪੀੜ੍ਹੀ ਲਈ ਮਾਰਗਦਰਸ਼ਨ ਹਨ ।  ਇਸ ਨਾਵਲ ਤੋਂ ਪਹਿਲਾਂ ਪੁਸਤਕ ਵਿਚ ਉਪਲਬਧ ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਗਾਸੋ ਦਾ ਰਚਨਾ ਸੰਸਾਰ  ਦਾ ਦਾਇਰਾ ਬਹੁਤ ਵਿਸ਼ਾਂਲ ਹੈ }। ਇਸ ਵਿਚ ਗਾਸੋ ਦੀ ਕਲਮ ਨੇ 25 ਪੰਜਾਬੀ ਨਾਵਲ , 3 ਬਾਲ ਪੁਸਤਕਾਂ ,5ਹਿੰਦੀ ਕਾਵਿ ਸੰਗ੍ਰਹਿ, 4 ਹਿੰਦੀ ਨਾਵਲ ,ਸਭਿਆਚਾਰ ਬਾਰੇ 16 ਪੁਸਤਕਾਂ  ਯੂਨੀਵਰਸਿਟੀਆਂ ਵਲੋਂ ਕੀਤੇ 8 ਖੌਜ ਕਾਰਜ ,20 ਸੰਸਥਾਂਵਾਂ ਵਲੋਂ ਗਾਸੋ ਨੂੰ ਮਿਲੇ ਸਾਹਿਤਕ ਪੁਰਸਕਾਰ , ਇਸ ਦਰਜਨ ਤੋਂ ਉਪਰ ਮਾਨ ਸਨਮਾਨ ,8 ਅਨੁਵਾਦ ਪੁਸਤਕਾਂ 10 ਆਲੋਚਨਾ ਦੀਆਂ  ਕਿਤਾਬਾਂ ਹਨ ।,ਖੁਸ਼ੀ ਹੈ ਕਿ ਗਾਸੋ ਦਾ ਸਿਰਜਨਾ ਸਫਰ ਜਾਰੀ ਹੈ । ਕਿਉਂ ਕਿ ਉਸ ਮੋਲ ਅਨੁਭਵਾਂ ਤੇ ਜ਼ਿੰਦਗੀ ਦੇ ਅਹਿਸਾਸਾਂ  ਦਾ ਕੀਮਤੀ ਖਜ਼ਾਨਾ ਹੈ ।  ਉਸਦੀ ਸ਼ਿਰਜਨਾ ਇਸ ਖਜਾਨੇ ਦੇ ਭਰਪੂਰ ਸੋਮੇ ਵਿਚੋਂ ਕਰੂਬਲਾਂ ਵਾਂਗ ਫੁਟ ਰਹੀ ਹੈ ।
ਇਸ ਨਾਵਲ ਵਿਚ ਮਾਸਟਰ ਦੀਪ ਕੁਮਾਰ ਦੀਪਕ ਹੈ ।ਇਹ ਨਾਂ ਦਾ ਹੀ ਦੀਪਕ ਨਹੀਂ ਸ਼ਖਸੀਅਤ ਪਖੌਂ ਵੀ ਸਮਾਜ ਨੂੰ ਰੌਸ਼ਨੀ ਵੰਡਣ ਵਾਲਾ ਦੀਪਕ ਹੈ। ਉੱਚੀ ਸੁੱਚੀ ਸੋਚ ਦਾ ਮਾਲਕ ਹੈ। ਅਧਿਆਪਕ ਹੈ। ਵਿਦਿਆਰਥੀਆਂ ਨੂੰ ਜ਼ਿੰਦਗੀ ਦਾ ਅਮਲੀ ਗਿਆਨ ਵੰਡ ਰਿਹਾ ਹੈ ।ਖੁਸ਼ੀਆ ਉਸਦਾ ਵਿਦਿਆਰਥੀ ਹੈ । ਅਧਿਆਪਕ ਨੂੰ ਪਾਣੀ ਪਿਲਾਉਣ  ਵੇਲੇ ਮਾਸਟਰ ਦੀਪਕ ਦਾ ਬਾਪ ਅਚਾਨਕ ਆ ਜਾਂਦਾ ਹੈ {ਖੁਸ਼ੀਏ ਕੋਲੋਂ ਪਾਣੀ ਪੀਣ ਦਾ ਜਾਤੀ ਇਤਰਾਜ਼ ਕਰਦਾ ਹੈ ।ਬਾਪ ਜੋਤਸ਼ੀ ਹੈ ਤੇ ਸਿਰੇ ਦਾ ਅੰਧਵਿਸ਼ਵਾਸ਼ੌ ਹੈ ।  ਖੁਸ਼ੀਆ ਸਮਾਂ ਪਾ ਕੇ ਯੂਨੀਵਰਸਿਟੀ  ਵਿਚ ਖੌਜ ਨਿਰਦੇਸ਼ਕ ਦੇ ਰੂਪ ਵਿਚ ਉਭਰਦਾ ਹੈ । ਜਸਮੀਤ ਕੌਰ  ਜਸੀ ਉਸਦੀ ਹੋਣਹਾਰ ਵਿਦਿਆਥਣ ਹੈ ਉਹ ਵੀ ਜ਼ਿੰਦਗੀ ਨਾਲ ਘੁਲਦੀ ਰਹੀ ਹੈ । ਦੋ ਵਿਆਹਾਂ ਪਿਛੋਂ ਵੀ ਪਤੀ ਨਸ਼ੇ ਦੀ ਭੇਟ ਚੜ੍ਹ ਗਏ ।ਬਾਪ ਪੁਲੀਸ ਵਿਚ ਸੀ ਨਸ਼ਈ ਕਿਸਮ ਦਾ ਬੰਦਾ ਸੀ ।। ਜਸਮੀਤ ਵਿਧਵਾ  ਹੈ ।  ਪਰ ਸਿਖਿਆ ਪ੍ਰਾਪਤ ਕਰਨ ਦਾ ਸ਼ੌਕ ਹੈ । ਦੀਪਕ ਦਾ ਹੋਣਹਾਰ ਵਿਦਿਆਰਥੀ ਖੁਸ਼ੀ ਮੁਹੰਮਦ ਉਸਦਾ ਗਾਈਡ ਹੈ। ਜਸਮੀਤ ਕੌਰ ਸਮੇਂ ਨਾਲ ਖੁਸ਼ੀ ਮੁਹੰਮਦ ਦੇ ਰਾਹਾਂ ਤੇ ਚਲ ਕੇ ਯੂਨੀਵਰਸਿਟੀ ਖੋਜੀ ਅਧਿਆਪਕ  ਬਣ ਜਾਂਦੀ ਹੈ । ਗਿਆਨ ਦੀ ਰੌਸ਼ਨੀ ਵੰਡਦੀ ਹੈ । ਉਸਦੀਆ ਵਿਦਿਆਰਥਣਾ ਵੀ ਉਸਦੇ ਵਾਂਗ ਸ਼ੁਸ਼ੀਲ ਤੇ ਅਨੁਭਵੀ ਹਨ । ਗੱਲ ਗੱਲ ਤੇ ਉਹ ਜ਼ਿੰਦਗੀ ਦੇ ਸੱਚੇ ਸੁਚੇ ਅਨੁਭਵ ਉਂਨ੍ਹਾਂ ਨਾਲ ਸਾਂਝੇ ਕਰਦੀ ਹੈ ।ਇਨ੍ਹਾਂ ਪਾਤਰਾਂ ਵਿਚ ਦਬੀ ਲਿਤਾੜੀ ਔਰਤ ਨਵਜੋਤ ਤੇ ਮਾਈ ਮਹਿੰਦਰ ਕੌਰ ਤੇ ਹੋਰ ਵੀ ਕਈ ਪਾਤਰ ਹਨ ।  ਨਾਵਲ ਵਿਚ ਕਈ ਪੰਨਿਆ ਤੇ ਬਹੁਤ ਦਾਰਸ਼ਨਿਕ ਵਿਚਾਰ ਹਨ ---ਪ੍ਰੀਤ ਤਾਂ ਸਹਿਜ ਸਲੀਕੇ ਦੀ ਸੁਗੰਧ ਹੁੰਦੀ ਹੈ ---ਮਾਤ ਭਾਸ਼ਾ ਪੰਜਾਬੀ ਬੰਦੇ ਨੂੰ ਦਲੇਰ, ਸਾਫ, ਸਹਿਜ ਤੇ ਸਪਸ਼ਟ ਬਨਾਉੰਦੀ ਹੈ --–ਸੂਰਜ ਦੁਆਰਾ ਦੁਨੀਆਂ ਨੂੰ ਦਿਤਾ ਜਾ ਰਿਹਾ ਚਾਨਣ ਕੁਦਰਤੀ ਕਲਾ ਦਾ ਕਿਡਾ ਮਹਾਨ ਕਰਮ ਹੈ (57)----ਇਕ ਮੁਲਕ ਜਿੰਨਾ ਆਸਤਿਕ ਹੋਵੇਗਾ ਉਨਾ ਹੀ ਇਨਕਲਾਬ ਨੂੰ ਨਕਾਰਦਾ ਰਹੇਗਾ ---ਇਸਤਰੀ ਦੀ ਚੁੰਨੀ ਨੂੰ ਅਮਨ ਦਾ ਪਰਚਮ ਕਿਹਾ ਜਾ ਸਕਦਾ ਹੈ । ਨਾਵਲ ਵਿਚ ਅਜਿਹੇ ਦਾਰਸ਼ਨਿਕ ਵਿਚਾਰ ਐਨੀ ਗਿਣਤੀ ਵਿਚ ਹਨ ਕਿ ਇਂਨ੍ਹਾਂ ਨੂੰ ਜੇ ਇਕਠਾ ਕਰ ਲਿਆ ਜਾਵੇ ਤਾਂ ਜ਼ਿੰਦਗੀ ਦੀ ਸੁਹਜਮਈ ਤਸਵੀਰ ਵਾਲੀ ਕਿਤਾਬ ਬਣ ਸਕਦੀ ਹੈ ।ਇਹੋ ਜਿਹੇ ਵਿਚਾਰਾ ਦੇ ਵਿਸ਼ੇ ਸਿਆਸਤ ,ਅੰਤਰਰਾਸ਼ਟਰੀ ਮਸਲੇ ,ਬੇਰੁਜ਼ਗਾਰੀ,ਪ੍ਰੇਮ ,ਨਫਰਤ ,ਅਖੌਤੀ ਧਰਮ ਸੰਘਰਸ਼ ,ਕੁਦਰਤ ਦੀ ਬੇਅੰਤ ਲੀਲ੍ਹਾ ,ਸੰਜੀਦਗੀ ਤੇ ਸਹਿਜ ਦਾ ਮਹੱਤਵ ,ਸੁਚੱਜ, ਕੁੱਚਜ ,ਨੀਤ ਤੇ ਨੀਤੀ ,ਕਈ ਇਤਿਹਾਸਕ ਹਵਾਲੇ ਤੇ ਸ਼ਖਸੀਅਤਾਂ ,ਰਾਜਿਆ ਮਹਾਰਿਜਿਆਂ ਤਾਨਾਸ਼ਾਂਹਾਂ ਦੇ ਕਰਮ ਪ੍ਰਤੀਕਰਮ ,ਲੋਕ ਆਵਾਜ਼ , ਬੁਢਾਪਾ ,ਮਨੁਖੀ ਚੇਤਨਾ ,ਸਿਖਿਆ ਦੇ   ਵਿਭਿੰਨ ਰੂਪ , ਅਜੋਕੀ ਸਿਖਿਆ ਆਦਿ ਨਾਲ ਜੁੜੇ ਹੋਏ ਹਨ । ਪੁਸਤਕ ਦੀ ਭੁਮਿਕਾ ਡਾ ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਿਖੀ ਹੈ । ਡਾ ਰਵਿੰਦਰ ਗਾਸੋ ਤੇ ਕਾਦੰਬਰੀ ਗਾਸੋ (ਸੋਨੀਪਤ ਜਰਿਆਣਾ )ਨੇ  ਨਾਵਲ ਬਾਰੇ ਸਟੀਕ ਵਿਚਾਰ ਲਿਖੇ ਹਨ । ਨਾਵਲ ਦੇ 23 ਕਾਂਡ ਹਨ ਤੇ ਪੇਪਰ ਬੈਕ ਵਿਚ ਕਿਤਾਬ ਦੀ ਕੀਮਤ ਵੀ ਜਾਇਜ਼ ਹੈ ।